ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆਕਿ ਮੋਦੀ ਸਰਕਾਰ ਦੀ ਨਜ਼ਰ 'ਚ ਅੰਦੋਲਨਕਾਰੀ ਕਿਸਾਨ ਖਾਲਿਸਤਾਨੀ ਹਨ ਤੇ ਪੂੰਜੀਪਤੀ ਕਾਰੋਬਾਰੀ ਸਭ ਤੋਂ ਵਧੀਆ ਦੋਸਤ ਹਨ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ 'ਮੋਦੀ ਸਰਕਾਰ ਲਈ ਵਿਰੋਧ ਕਰਨ ਵਾਲੇ ਵਿਦਿਆਰਥੀ ਦੇਸ਼ ਵਿਰੋਧੀ ਹਨ। ਜਦਕਿ ਫਿਕਰਮੰਦ ਨਾਗਰਿਕ ਅਰਬਨ ਨਕਸਲੀ ਹਨ।'
ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਕਈ ਤਨਜ ਕੱਸਦਿਆਂ ਕਿਹਾ ਕਿ ਮੋਦੀ ਸਰਕਾਰ ਲਈ ਪਰਵਾਸੀ ਮਜਦੂਰ ਕੋਰੋਨਾ ਫੈਲਾਉਣ ਵਾਲੇ ਹਨ। ਜਬਰ ਜਨਾਹ ਦੀਆਂ ਪੀੜਤਾਂ ਕੁਝ ਵੀ ਨਹੀਂ। ਅੰਦੋਲਨ ਕਰਨ ਵਾਲੇ ਕਿਸਾਨ ਖਾਲਿਸਤਾਨੀ ਹਨ ਤੇ ਪੂੰਜੀਪਤੀ ਮੋਦੀ ਦੇ ਵਧੀਆ ਦੋਸਤ ਹਨ।
ਕਾਂਗਰਸ ਵੱਲੋਂ ਲਗਾਤਾਰ ਕਿਸਾਨ ਪ੍ਰਦਰਸ਼ਨ ਦੀ ਹਮਾਇਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਜਿਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਏ ਦਿਨ ਪੀਐਮ ਮੋਦੀ 'ਤੇ ਤਿੱਖੇ ਸ਼ਬਦੀ ਵਾਰ ਕਰਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ