Bhilwara News : ਅਜਮੇਰ ਨੇੜੇ ਭੀਲਵਾੜਾ (Bhilwara) ਜ਼ਿਲ੍ਹੇ ਦੇ ਮੰਡਾਲ ਵਿੱਚ ਇੱਕ ਔਰਤ ਨੇ ਇੱਕ ਤਾਂਤਰਿਕ ਉੱਤੇ ਬਿਮਾਰੀ ਠੀਕ ਕਰਨ ਦੇ ਬਹਾਨੇ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ। ਤਾਂਤਰਿਕ 'ਤੇ ਆਰੋਪ ਹੈ ਕਿ ਉਹ ਔਰਤ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰ ਰਿਹਾ ਸੀ। 

ਮਹਿਲਾ ਨੇ ਤਾਂਤਰਿਕ ਧਰਮਰਾਜ ਸ਼ਰਮਾ ਖਿਲਾਫ ਐੱਫ.ਆਈ.ਆਰ. ਕਰਵਾਈ ਹੈ। ਔਰਤ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਤਾਂਤਰਿਕ ਉਸ ਦੀ ਬੀਮਾਰੀ ਠੀਕ ਕਰਨ ਦੇ ਬਹਾਨੇ ਉਸ ਨੂੰ ਕਈ ਥਾਵਾਂ 'ਤੇ ਲੈ ਗਿਆ। ਉਸ ਨੇ ਦੋਸ਼ ਲਾਇਆ ਕਿ ਸ਼ਰਮਾ ਨੇ ਉਸ ਨੂੰ ਦੱਸਿਆ ਕਿ ਉਸ ਦੀ ਬਿਮਾਰੀ ਕਿਸੇ ਘੁੰਮਣ ਵਾਲੀ ਆਤਮਾ  ਕਰਕੇ ਹੈ। ਇਸ ਤੋਂ ਬਾਅਦ ਤਾਂਤਰਿਕ ਨੇ ਔਰਤ ਨਾਲ ਬਲਾਤਕਾਰ ਕੀਤਾ। ਔਰਤ ਨੇ ਐਫਆਈਆਰ ਵਿੱਚ ਕਿਹਾ ਹੈ ਕਿ ਜਦੋਂ ਉਸਨੇ ਆਪਣੇ ਪਤੀ ਨੂੰ ਘਟਨਾ ਬਾਰੇ ਦੱਸਿਆ ਤਾਂ ਉਸਦੇ ਪਤੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਉਸਨੂੰ ਘਰੋਂ ਬਾਹਰ ਕੱਢ ਦਿੱਤਾ।



 ਮਹਿਲਾ ਕੋਵਿਡ ਦੌਰਾਨ ਇੱਕ ਤਾਂਤਰਿਕ ਨੂੰ ਮਿਲਣ ਗਈ ਸੀ


ਔਰਤ ਨੇ ਦੱਸਿਆ ਕਿ ਉਹ ਕੋਵਿਡ ਦੌਰਾਨ ਸ਼ਹਿਰ ਦੇ ਇੱਕ ਤਾਂਤਰਿਕ ਸ਼ਰਮਾ ਨੂੰ ਮਿਲਣ ਗਈ ਸੀ। ਉਹ ਉਸ ਨੂੰ ਇਸ ਲਈ ਮਿਲਣ ਗਈ ਸੀ ਕਿਉਂਕਿ ਉਹ ਠੀਕ ਮਹਿਸੂਸ ਨਹੀਂ ਕਰ ਰਹੀ ਸੀ ਅਤੇ ਡਿਪਰੈਸ਼ਨ ਵਿੱਚ ਸੀ। ਉਹ ਆਪਣੇ ਪਤੀ ਨਾਲ ਤਾਂਤਰਿਕ ਧਰਮਰਾਜ ਸ਼ਰਮਾ ਕੋਲ ਗਈ ਸੀ। ਤਾਂਤਰਿਕ ਨੇ ਔਰਤ ਨੂੰ ਦੱਸਿਆ ਕਿ ਉਹ ਕਿਸੇ ਘੁੰਮਣ ਵਾਲੀ ਆਤਮਾ ਦੇ ਪ੍ਰਭਾਵ 'ਚ ਹੈ ਅਤੇ ਉਸ ਨੂੰ ਠੀਕ ਕਰਨ ਲਈ ਪੂਜਾ ਕਰਨੀ ਪਵੇਗੀ।

ਵੀਡੀਓ ਬਣਾ ਕੇ ਔਰਤ ਨੂੰ ਕਰ ਰਿਹਾ ਸੀ ਬਲੈਕਮੇਲ  


ਔਰਤ ਮੁਤਾਬਕ ਸ਼ਰਮਾ ਨੇ ਪੂਜਾ ਕਰਵਾਉਣ ਲਈ ਉਸ ਤੋਂ ਪੈਸਿਆਂ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਸ ਨਾਲ ਬਲਾਤਕਾਰ ਕੀਤਾ। ਉਸ ਨੇ ਦੋਸ਼ ਲਾਇਆ ਕਿ ਤਾਂਤਰਿਕ ਨੇ ਵੀਡੀਓ ਵੀ ਬਣਾਈ। ਵੀਡੀਓ ਬਣਾ ਕੇ ਉਸ ਨੇ ਔਰਤ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਔਰਤ ਨੇ ਦੱਸਿਆ ਕਿ ਸ਼ਰਮਾ ਅਜੇ ਵੀ ਉਸ ਨੂੰ ਧਮਕੀਆਂ ਦੇ ਰਿਹਾ ਸੀ। ਐਸਐਚਓ ਵਿਨੋਦ ਮੀਨਾ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।