ਨਵੀਂ ਦਿੱਲੀ: ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਵਿਚਾਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਤੇ ਸੀਡੀਐਸ ਜਨਰਲ ਬਿਪਨ ਰਾਵਤ ਨਾਲ ਬੈਠਕ ਕੀਤੀ। ਇਸ ਉੱਚ ਪੱਧਰੀ ਬੈਠਕ 'ਚ ਲੱਦਾਖ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਰੱਖਿਆ ਮੰਤਰੀ ਨੇ ਚੀਨ ਨੂੰ ਕਿਸੇ ਵੀ ਹਰਕਤ ਦਾ ਮੂੰਹ ਤੋੜ ਜਵਾਬ ਦੇਣ ਲਈ ਸੈਨਾ ਨੂੰ ਤਿਆਰ ਰਹਿਣ ਲਈ ਕਿਹਾ। ਹਥਿਆਰਬੰਦ ਸੈਨਾ ਨੂੰ ਐਲਏਸੀ ਤੇ ਹਮਲਾਵਰ ਵਿਵਹਾਰ ਨਾਲ ਨਜਿੱਠਣ ਲਈ ਪੂਰੀ ਆਜ਼ਾਦੀ ਦਿੱਤੀ ਗਈ ਹੈ।

ਅਮਰੀਕਾ ਦੀ ਭਾਰਤ-ਚੀਨ ਵਿਵਾਦ 'ਤੇ ਅੱਖ, ਦੋਵਾਂ ਮੁਲਕਾਂ ਵਿਚਾਲੇ ਟਰੰਪ ਵਿਚੋਲਾ ਬਣਨ ਲਈ ਤਿਆਰ!


ਚੀਨ ਚੱਲ ਰਿਹਾ ਖਤਰਨਾਕ ਚਾਲਾਂ, ਪਾਕਿਸਤਾਨ ਤੇ ਨੇਪਾਲ ਮਗਰੋਂ ਬੰਗਲਾਦੇਸ਼ 'ਤੇ ਪਾਏ ਡੋਰੇ

ਤੁਹਾਨੂੰ ਦੱਸ ਦੇਈਏ ਕਿ ਰੱਖਿਆ ਮੰਤਰੀ ਸੋਮਵਾਰ ਨੂੰ ਆਪਣੀ ਤਿੰਨ ਦਿਨਾਂ ਦੀ ਰੂਸ ਯਾਤਰਾ ਲਈ ਰਵਾਨਾ ਹੋਣਗੇ। ਲੱਦਾਖ ਦੇ ਵਿੱਚ ਚੀਨੀ ਫੌਜੀਆਂ ਨਾਲ ਹੋਈ ਹਿੰਸਕ ਝੜਪ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਉੱਥੇ ਹੀ ਇਸ ਝੜਪ 'ਚ ਚੀਨ ਨੂੰ ਵੀ ਭਾਰੀ ਨੁਕਸਾਨ ਝੱਲਣਾ ਪਿਆ ਹੈ। ਚੀਨ ਦੇ ਇੱਕ ਕਮਾਂਡਿੰਗ ਅਫਸਰ ਸਣੇ 40 ਸੈਨਿਕਾਂ ਨੂੰ ਭਾਰਤੀ ਜਵਾਨਾਂ ਨੇ ਢੇਰ ਕਰ ਦਿੱਤਾ ਸੀ।

ਕੋਰੋਨਾ ਦੇ ਨਾਲ ਹੀ ਮਹਿੰਗੇ ਤੇਲ ਦੀ ਮਾਰ, 15ਵੇਂ ਦਿਨ ਟੁੱਟੇ ਰਿਕਾਰਡ

ਇਹ ਵੀ ਪੜ੍ਹੋ:  ਪੰਜਾਬ ਦੇ ਲੀਡਰਾਂ ਨੇ ਰੋਕਿਆ ਯੂਪੀ ਦੇ ਸਿੱਖਾਂ ਦਾ ਉਜਾੜਾ, ਯੋਗੀ ਨੇ ਦਿੱਤਾ ਭਰੋਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ