Randeep Surjewala on Hema Malini: ਮਥੁਰਾ ਤੋਂ ਭਾਜਪਾ ਦੀ ਸਾਂਸਦ ਮੈਂਬਰ ਹੇਮਾ ਮਾਲਿਨੀ ਖਿਲਾਫ਼ ਕਾਂਗਰਸੀ ਲੀਡਰ ਰਣਦੀਪ ਸਿੰਘ ਸੁਰਜੇਵਾਲਾ ਵੱਲੋਂ ਕੀਤੀ ਗਈ ਟਿੱਪਣੀ ਭਾਰੀ ਪੈ ਗਈ ਹੈ। ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਇਸ ਮੁੱਦੇ 'ਤੇ ਸੂ ਮੋਟੋ ਨੋਟਿਸ ਲੈ ਲਿਆ ਹੈ ਅਤੇ ਰਣਦੀਪ ਸਿੰਘ ਸੁਰਜੇਵਾਲਾ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਸੰਮਨ ਜਾਰੀ ਕਰਦੇ ਹੋਏ ਕਿਹਾ ਕਿ ਤੁਹਾਨੂੰ (ਸੁਰਜੇਵਾਲਾ) ਸੂਚਿਤ ਕੀਤਾ ਜਾਂਦਾ ਹੈ ਕਿ ਕਮਿਸ਼ਨ ਨੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਐਕਟ, 2012 ਦੇ ਤਹਿਤ ਪ੍ਰਾਪਤ ਸ਼ਕਤੀਆਂ ਦੇ ਤਹਿਤ ਵੱਖ-ਵੱਖ ਚੈਨਲਾਂ/ਸੋਸ਼ਲ ਮੀਡੀਆ 'ਤੇ ਪ੍ਰਕਾਸ਼ਿਤ ਖਬਰਾਂ ਦਾ ਖੁਦ ਨੋਟਿਸ ਲਿਆ ਹੈ।
ਜਿਸ ਵਿੱਚ ਤੁਸੀਂ ਹੇਮਾ ਮਾਲਿਨੀ (ਕਲਾਕਾਰ) ਦੇ ਖਿਲਾਫ ਅਪਮਾਨਜਨਕ ਭਾਸ਼ਾ ਅਤੇ ਟਿੱਪਣੀਆਂ ਦੀ ਵਰਤੋਂ ਕੀਤੀ ਹੈ, ਜੋ ਕਿ ਇੱਕ ਔਰਤ ਦੀ ਇੱਜ਼ਤ ਦਾ ਅਪਮਾਨ ਹੈ ਅਤੇ ਅਸਵੀਕਾਰਨਯੋਗ ਹੈ।
ਇਸ ਅਨੁਸਾਰ ਤੁਹਾਨੂੰ 09.04.2024 ਨੂੰ ਸਵੇਰੇ 10.30 ਵਜੇ ਕਮਿਸ਼ਨ ਦੇ ਦਫ਼ਤਰ ਪੰਚਕੂਲਾ ਵਿਖੇ ਆਪਣੀ ਹਾਜ਼ਰੀ ਯਕੀਨੀ ਬਣਾਉਣ ਅਤੇ ਉਪਰੋਕਤ 'ਤੇ ਆਪਣਾ ਸਪੱਸ਼ਟੀਕਰਨ ਪੇਸ਼ ਕਰਨ ਲਈ ਹੁਕਮ ਦਿੱਤਾ ਜਾਂਦਾ ਹੈ।
ਦਰਅਸਲ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ 1 ਅਪ੍ਰੈਲ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਲੋਕ ਸਭਾ ਹਲਕੇ ਦੇ ਕੈਥਲ 'ਚ ਸਥਿਤ ਇਕ ਪਿੰਡ 'ਚ INDIA ਗਠਜੋੜ ਦੇ ਉਮੀਦਵਾਰ ਸੁਸ਼ੀਲ ਗੁਪਤਾ ਦੇ ਸਮਰਥਨ 'ਚ ਇਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਭਾਜਪਾ ਆਗੂ ਅਤੇ ਮਥੁਰਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਲੈ ਕੇ ਵਿਵਾਦਤ ਬਿਆਨ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਵਿਧਾਇਕ ਐੱਮ.ਪੀ. ਕਿਉਂ ਬਣਾਇਆ ਜਾਂਦਾ ਹੈ, ਤਾਂ ਜੋ ਉਹ ਸਾਡੇ ਮੁੱਦੇ ਉਠਾ ਸਕਣ ਅਤੇ ਸਾਡੇ ਵਿਚਾਰ ਸੁਣ ਸਕੇ।
'ਹੇਮਾ ਮਾਲਿਨੀ ਤਾਂ ਹੈ ਨਹੀਂ ਜੋ ...... ਲਈ ਬਣਾਉਂਦੇ ਹਨ। ਖਾਲੀ ਥਾਂ 'ਤੇ ਸੁਰਜੇਵਾਲਾ ਨੇ ਵਿਵਾਦਤ ਬਿਆਨ ਦਿੱਤਾ ਹੈ। ਫਿਰ ਉਹਨਾ ਨੇ ਅੱਗੇ ਕਿਸਾ ਸੀ ਅਸੀਂ ਹੇਮਾ ਮਾਲਿਨੀ ਦਾ ਵੀ ਸਨਮਾਨ ਕਰਦੇ ਹਾਂ ਕਿਉਂਕਿ ਉਹ ਧਰਮਿੰਦਰ ਨਾਲ ਵਿਆਹੀ ਹੋਈ ਹੈ ਅਤੇ ਸਾਡੀ ਨੂੰਹ ਹੈ। ਇਹ ਲੋਕ ਫਿਲਮੀ ਸਿਤਾਰੇ ਹੋ ਸਕਦੇ ਹਨ। ਪਰ ਇਸ ਲਈ ਤੁਸੀਂ ਮੈਨੂੰ ਜਾਂ ਗੁਪਤਾ ਜੀ ਨੂੰ ਐਮਪੀ-ਐਮਐਲਏ ਬਣਾਓ ਤਾਂ ਜੋ ਅਸੀਂ ਤੁਹਾਡੀ ਸੇਵਾ ਕਰ ਸਕੀਏ। ਰਣਦੀਪ ਸੁਰਜੇਵਾਲਾ ਨੇ ਇਹ ਬਿਆਨ ਪੁੰਡਰੀ ਵਿਧਾਨ ਸਭਾ ਦੇ ਪਿੰਡ ਫਰਾਲ 'ਚ ਦਿੱਤਾ।