Agniveer Recruitment Scheme: ਯੂਪੀ (Uttar Pradesh) ਅਤੇ ਉੱਤਰਾਖੰਡ (Uttarakhand) ਵਿੱਚ ਭਾਰਤੀ ਫੌਜ (Indian Army) ਵਿੱਚ ਅਗਨੀਵੀਰਾਂ (Agniveer) ਦੀ ਭਰਤੀ ਲਈ ਤਾਰੀਖਾਂ ਆ ਗਈਆਂ ਹਨ। ਰੱਖਿਆ ਮੰਤਰਾਲੇ (Defence Ministry) ਅਨੁਸਾਰ 19 ਅਗਸਤ ਤੋਂ 10 ਦਸੰਬਰ ਤੱਕ ਰਾਜ ਦੀਆਂ 6 ਡਿਵੀਜ਼ਨਾਂ ਵਿੱਚ ਭਰਤੀ ਰੈਲੀਆਂ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਉੱਤਰਾਖੰਡ ਰਾਜ ਦੀਆਂ 3 ਡਿਵੀਜ਼ਨਾਂ ਵਿੱਚ ਵੀ ਭਰਤੀ 19 ਅਗਸਤ ਤੋਂ 12 ਸਤੰਬਰ ਤੱਕ ਕੀਤੀ ਜਾਵੇਗੀ।


 


ਉੱਤਰ ਪ੍ਰਦੇਸ਼ ਵਿੱਚ ਭਰਤੀ ਰੈਲੀ ਕਦੋਂ ਅਤੇ ਕਿੱਥੇ ਹੋਵੇਗੀ 


1. ਬਰੇਲੀ, ਰਾਜਪੂਤ ਰੈਜੀਮੈਂਟਲ ਸੈਂਟਰ ਫਤਿਹਗੜ੍ਹ, 19 ਅਗਸਤ ਤੋਂ 15 ਸਤੰਬਰ 


2. ਮੇਰਠ ਡਿਵੀਜ਼ਨ, ਚੌਧਰੀ ਚਰਨ ਸਿੰਘ ਸਟੇਡੀਅਮ, 20 ਸਤੰਬਰ ਤੋਂ 10 ਅਕਤੂਬਰ 


3. ਆਗਰਾ ਡਿਵੀਜ਼ਨ, ਆਨੰਦ ਇੰਜੀਨੀਅਰਿੰਗ ਕਾਲਜ, 20 ਸਤੰਬਰ ਤੋਂ 10 ਅਕਤੂਬਰ 


4. ਲਖਨਊ ਡਿਵੀਜ਼ਨਲ ਹੈੱਡਕੁਆਰਟਰ, 20 ਅਕਤੂਬਰ ਤੋਂ 10 ਨਵੰਬਰ


5. ਅਮੇਠੀ, ਹੈਲੀਪੈਡ ਗਰਾਊਂਡ, 16 ਨਵੰਬਰ ਤੋਂ 6 ਦਸੰਬਰ


6. ਵਾਰਾਣਸੀ, ਰਣਬਾਂਕੂਰੇ ਸਟੇਡੀਅਮ, 16 ਨਵੰਬਰ ਤੋਂ 10 ਦਸੰਬਰ


 


ਉੱਤਰਾਖੰਡ ਵਿੱਚ ਕਦੋਂ ਅਤੇ ਕਿੱਥੇ ਭਰਤੀ ਰੈਲੀ ਹੋਵੇਗੀ 


1. ਲੈਂਡਸਡਾਊਨ, ਗੱਬਰ ਸਿੰਘ ਕੈਂਪ, 19 ਅਗਸਤ ਤੋਂ 31 ਅਗਸਤ 


2. ਅਲਮੋੜਾ, ਸੋਮਨਾਥ ਗਰਾਊਂਡ, ਕੁਮਾਉਂ ਰੈਜੀਮੈਂਟ ਸੈਂਟਰ, ਰਾਣੀਖੇਤ, 20 ਅਗਸਤ ਤੋਂ 31 ਅਗਸਤ ਤੱਕ 


3. ਪਿਥੌਰਾਗੜ੍ਹ, ਜਨਰਲ ਬੀ ਸੀ ਜੋਸ਼ੀ ਆਰਮੀ ਪਬਲਿਕ ਸਕੂਲ ਪਿਥੌਰਾਗੜ੍ਹ, 5 ਸਤੰਬਰ ਤੋਂ 12 ਸਤੰਬਰ 2022