ਵਾਰਾਣਸੀ: ਰਿਲਾਇੰਸ ਇੰਡਸਟਰੀਜ਼ ਲਿਮਟਿਡ (Reliance Industries Limited) ਦੇ ਬੁਲਾਰੇ ਨੇ ਉਨ੍ਹਾਂ ਸਾਰੀਆਂ ਖਬਰਾਂ ਬਾਰੇ ਗਲਤ ਜਾਣਕਾਰੀ ਦਿੱਤੀ ਹੈ ਕਿ ਰਿਲਾਇੰਸ ਇੰਡਸਟਰੀਜ਼ ਦੀ ਕਾਰਜਕਾਰੀ ਡਾਇਰੈਕਟਰ ਨੀਤਾ ਅੰਬਾਨੀ (Nita Ambani) ਨੂੰ ਬਨਾਰਸ ਹਿੰਦੂ ਯੂਨੀਵਰਸਿਟੀ (BHU) ਵਿੱਚ ਵਿਜ਼ਿਟਿੰਗ ਪ੍ਰੋਫੈਸਰ ਬਣਾਇਆ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਬੁਲਾਰੇ ਨੇ ਕਿਹਾ ਹੈ ਕਿ ਮੀਡੀਆ ਵਿਚ ਚੱਲ ਰਹੀਆਂ ਸਾਰੀਆਂ ਖ਼ਬਰਾਂ ਗਲਤ ਹਨ।
ਦਰਅਸਲ, ਪਿਛਲੇ ਕਈ ਦਿਨਾਂ ਤੋਂ ਮੀਡੀਆ ਵਿੱਚ ਅਜਿਹੀਆਂ ਖ਼ਬਰਾਂ ਆ ਰਹੀਆਂ ਸੀ ਕਿ ਬੀਐਚਯੂ ਦੇ ਪ੍ਰੋਫੈਸਰਾਂ ਨੇ ਨੀਤਾ ਅੰਬਾਨੀ ਨੂੰ ਵਿਜ਼ਿਟਿੰਗ ਪ੍ਰੋਫੈਸਰ ਬਣਾਉਣ ਦਾ ਪ੍ਰਸਤਾਵ ਭੇਜਿਆ ਹੈ, ਪਰ ਹੁਣ ਖ਼ਬਰ ਆਈ ਹੈ ਇਹ ਸਾਰੀਆਂ ਰਿਪੋਰਟਾਂ ਬੇਬੁਨਿਆਦ ਹਨ। ਖੁਦ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਬਿਆਨ ਜਾਰੀ ਕਰਕੇ ਅਜਿਹੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ।
ਨੀਤਾ ਅੰਬਾਨੀ ਨੇ ਹਾਲ ਹੀ ਵਿੱਚ ਔਰਤਾਂ ਲਈ ਹਰਸਕਿਲ ਕੀਤੀ ਸੀ ਲਾਂਚ
ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਨੇ ਹਾਲ ਹੀ ਵਿੱਚ ਉਸ ਸਮੇਂ ਸੁਰਖੀਆਂ ਬਟੋਰੀਆਂ ਸੀ ਜਦੋਂ ਉਨ੍ਹਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਔਰਤਾਂ ਲਈ ਵਿਸ਼ੇਸ਼ ਤੌਰ ‘ਤੇ ਇੱਕ ਡਿਜੀਟਲ ਪਲੇਟਫਾਰਮ ‘ਹਰਸਕਿਲ’ ਦੀ ਸ਼ੁਰੂਆਤ ਕੀਤੀ ਸੀ।
ਦੱਸ ਦਈਏ ਕਿ ਹਰਸਕਿਲ ਆਪਣੀ ਕਿਸਮ ਦਾ ਪਹਿਲਾ ਡਿਜੀਟਲ ਨੈਟਵਰਕਿੰਗ ਪਲੇਟਫਾਰਮ ਹੈ। ਇਹ ਪਲੇਟਫਾਰਮ ਔਰਤਾਂ ਦੇ ਸਸ਼ਕਤੀਕਰਨ ਅਤੇ ਵਿਸ਼ਵਵਿਆਪੀ ਔਰਤਾਂ ਦੇ ਉੱਨਤੀ ਲਈ ਸਾਰਿਆਂ ਦੇ ਸਾਹਮਣੇ ਲਿਆਇਆ ਗਿਆ ਹੈ। 'ਹਰਸਕਿਲ' ਪਲੇਟਫਾਰਮ ਔਰਤਾਂ ਲਈ ਭਾਗੀਦਾਰੀ, ਨੈੱਟਵਰਕਿੰਗ ਅਤੇ ਆਪਸੀ ਸਹਾਇਤਾ ਲਈ ਇੱਕ ਸੁਰੱਖਿਅਤ ਮਾਧਿਅਮ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ: ਚੋਣ ਤਾਨਾਸ਼ਾਹੀ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੀਜੇਪੀ 'ਤੇ ਨਿਸ਼ਾਨਾ ਸਾਧਿਆ, ਕਿਹਾ, ਸੱਦਾਮ ਹੁਸੈਨ ਤੇ ਗੱਦਾਫੀ ਵੀ ਚੋਣਾਂ ਕਰਵਾਉਂਦੇ ਸੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904