Russia-Ukraine conflict: Modi to talk to Putin and appeals for immediate cessation of violence
PM Modi on Ukraine-Russia War: ਯੂਕਰੇਨ-ਰੂਸ ਯੁੱਧ ਤੋਂ ਪੈਦਾ ਹੋਏ ਸੰਕਟ ਤੋਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਭਾਰਤ ਵੀ ਅਛੂਤਾ ਨਹੀਂ ਰਹਿ ਸਕਦਾ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਐਕਟਿਵ ਮੋਡ 'ਚ ਆ ਗਏ ਹਨ। ਇੱਕ ਵੱਡੀ ਪਹਿਲ ਕਰਦੇ ਹੋਏ ਉਨ੍ਹਾਂ ਖੁਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਸ਼ਾਂਤੀ ਵੱਲ ਕਦਮ ਚੁੱਕਣ ਲਈ ਕਿਹਾ। ਪੀਐਮ ਮੋਦੀ ਅਤੇ ਪੁਤਿਨ ਵਿਚਾਲੇ ਕਰੀਬ 20 ਮਿੰਟ ਤੱਕ ਗੱਲਬਾਤ ਹੋਈ।
PM ਮੋਦੀ ਨੇ ਪੁਤਿਨ ਨੂੰ ਫ਼ੋਨ 'ਤੇ ਕੀ ਕਿਹਾ?
ਪੀਐਮ ਮੋਦੀ ਅਤੇ ਪੁਤਿਨ ਵਿਚਾਲੇ ਹੋਈ ਇਸ ਗੱਲਬਾਤ 'ਚ ਜੰਗ ਸ਼ੁਰੂ ਹੋਣ ਤੋਂ ਬਾਅਦ ਦੇ ਹਾਲਾਤ 'ਤੇ ਚਰਚਾ ਹੋਈ। ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਗੱਲਬਾਤ 'ਚ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਨਾਲ ਜੁੜੇ ਹਾਲੀਆ ਘਟਨਾਕ੍ਰਮ ਬਾਰੇ ਪੀਐੱਮ ਮੋਦੀ ਨੂੰ ਪੂਰੀ ਜਾਣਕਾਰੀ ਦਿੱਤੀ। ਇਸ ਲਈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰੂਸ ਅਤੇ ਨਾਟੋ ਸਮੂਹ ਵਿਚਾਲੇ ਵਿਵਾਦ ਈਮਾਨਦਾਰੀ ਨਾਲ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਿੰਸਾ ਨੂੰ ਤੁਰੰਤ ਖ਼ਤਮ ਕਰਨ ਦੀ ਅਪੀਲ ਕੀਤੀ ਅਤੇ ਸਾਰੀਆਂ ਪਾਰਟੀਆਂ ਨੂੰ ਕੂਟਨੀਤਕ ਪੱਧਰ ਦੀ ਗੱਲਬਾਤ ਦੇ ਰਾਹ 'ਤੇ ਵਾਪਸੀ ਲਈ ਠੋਸ ਕੋਸ਼ਿਸ਼ ਕਰਨ ਲਈ ਕਿਹਾ।
ਪੀਐਮ ਮੋਦੀ ਦੀ ਰਾਸ਼ਟਰਪਤੀ ਪੁਤਿਨ ਨਾਲ ਹੋਈ ਗੱਲਬਾਤ ਦਾ ਆਧਾਰ ਦਿੱਲੀ ਵਿੱਚ ਕੀਤੀ ਗਈ ਇੱਕ ਭਾਵੁਕ ਅਪੀਲ ਵੀ ਸੀ, ਜਿਸ ਵਿੱਚ ਯੂਕਰੇਨ ਦੇ ਰਾਜਦੂਤ ਨੇ ਭਾਰਤ ਅਤੇ ਰੂਸ ਦੇ ਬਿਹਤਰ ਸਬੰਧਾਂ ਦੀ ਯਾਦ ਦਿਵਾਉਂਦਿਆਂ ਪੀਐਮ ਮੋਦੀ ਨਾਲ ਗੱਲਬਾਤ ਕਰਨ ਅਤੇ ਤਣਾਅ ਖ਼ਤਮ ਕਰਨ ਦੀ ਅਪੀਲ ਕੀਤੀ। ਇਸ ਤੋਂ ਕੁਝ ਘੰਟਿਆਂ ਬਾਅਦ, ਪ੍ਰਧਾਨ ਮੰਤਰੀ ਮੋਦੀ ਨੇ ਸੀਸੀਐਸ (ਸੁਰੱਖਿਆ ਬਾਰੇ ਕੈਬਨਿਟ ਕਮੇਟੀ) ਦੀ ਮੀਟਿੰਗ ਹੋਈ, ਜਿਸ ਵਿੱਚ ਰਾਸ਼ਟਰਪਤੀ ਪੁਤਿਨ ਨਾਲ ਟੈਲੀਫੋਨ 'ਤੇ ਗੱਲਬਾਤ ਕਰਨ ਦਾ ਫੈਸਲਾ ਕੀਤਾ ਗਿਆ।
ਪੁਤਿਨ ਨੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਬਾਹਰ ਕੱਢਣ ਦਾ ਦਿੱਤਾ ਭਰੋਸਾ
ਪੀਐਮ ਮੋਦੀ ਨੇ ਪੁਤਿਨ ਨੂੰ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਯੂਕਰੇਨ ਵਿੱਚ ਭਾਰਤੀ ਨਾਗਰਿਕਾਂ ਖਾਸ ਕਰਕੇ ਉੱਥੇ ਫਸੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ। ਇਸ ਤੋਂ ਬਾਅਦ ਪੁਤਿਨ ਨੇ ਵੀ ਆਪਣੇ ਅਧਿਕਾਰੀਆਂ ਨੂੰ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਆਦੇਸ਼ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ।
ਦੋਵਾਂ ਨੇਤਾਵਾਂ ਵਿਚਾਲੇ ਹੋਈ ਇਸ ਗੱਲਬਾਤ ਦਾ ਵੇਰਵਾ ਰੂਸ ਵੱਲੋਂ ਵੀ ਦਿੱਤਾ ਗਿਆ। ਰੂਸੀ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਰਾਸ਼ਟਰਪਤੀ ਪੁਤਿਨ ਨੇ ਪੀਐਮ ਮੋਦੀ ਨੂੰ ਦੱਸਿਆ ਕਿ ਯੂਕਰੇਨ 'ਤੇ ਹਮਲਾ ਕਿਉਂ ਕਰਨਾ ਪਿਆ।
ਪੁਤਿਨ ਨੇ ਪੀਐਮ ਮੋਦੀ ਨੂੰ ਕਿਹਾ ਕਿ ਕੀਵ ਦੀ ਸਰਕਾਰ ਨੇ ਡੋਨਬਾਸ ਦੇ ਆਮ ਨਾਗਰਿਕਾਂ ਦੇ ਖਿਲਾਫ ਹਮਲਾਵਰ ਕਾਰਵਾਈ ਕੀਤੀ ਹੈ। ਮਿੰਸਕ ਸਮਝੌਤੇ ਦੀ ਵੀ ਉਲੰਘਣਾ ਕੀਤੀ ਅਤੇ ਇਸ ਤੋਂ ਇਲਾਵਾ ਯੂਕਰੇਨ ਵਿੱਚ ਅਮਰੀਕਾ ਅਤੇ ਨਾਟੋ ਦੀ ਮਦਦ ਨਾਲ ਚੱਲ ਰਹੀਆਂ ਰਣਨੀਤਕ ਗਤੀਵਿਧੀਆਂ ਵਿੱਚ ਵੀ ਸ਼ਾਮਲ ਹਨ। ਇਸ ਸਭ ਕਾਰਨ ਰੂਸ ਨੂੰ ਫੌਜੀ ਕਾਰਵਾਈ ਦਾ ਫੈਸਲਾ ਲੈਣਾ ਪਿਆ।
ਇਹ ਵੀ ਪੜ੍ਹੋ: NATO ਦੇਸ਼ਾਂ ਨੇ Ukraine ਨੂੰ ਛੱਡਿਆ ਇਕੱਲਾ, ਅਮਰੀਕਾ-ਯੂਕੇ-ਯੂਰਪੀਅਨ ਯੂਨੀਅਨ ਨੇ ਲਗਾਈਆਂ ਰੂਸ 'ਤੇ ਸਖ਼ਤ ਪਾਬੰਦੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904