ਮੰਡੀ : Russia Ukraine War : ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਉੱਥੇ ਫਸੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਮੁੱਦਾ ਗਰਮਾ ਗਿਆ ਹੈ। ਪੰਜਾਬ -ਹਿਮਾਚਲ ਸਮੇਤ ਭਾਰਤ ਦੇ ਵੱਖ -ਵੱਖ ਜ਼ਿਲਿਆਂ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਯੂਕਰੇਨ ਵਿੱਚ ਫ਼ਸੇ ਹੋਏ ਹਨ , ਜੋ ਓਥੇ ਡਾਕਟਰੀ ਦੀ ਪੜ੍ਹਾਈ ਕਰਨ ਲਈ ਗਏ ਸਨ। ਇਸ ਸਮੇਂ ਓਥੇ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਵਿਦਿਆਰਥੀਆਂ ਨੂੰ ਲੁਕ ਛਿਪ ਕੇ ਰਹਿਣਾ ਪੈ ਰਿਹਾ ਹੈ।
ਯੂਕਰੇਨ 'ਚ ਐਮਬੀਬੀਐਸ ਕਰ ਰਹੀ ਹਿਮਾਚਲ ਦੇ ਮੰਡੀ ਦੀ ਕਰੀਨਾ ਜਦੋਂ ਘਰ ਪਹੁੰਚੀ ਤਾਂ ਲੜਕੀ ਦੇ ਮਾਪਿਆਂ ਨੇ ਸੁੱਖ ਦਾ ਸਾਹ ਲਿਆ। ਜਦੋਂ ਲੜਕੀ ਦੇ ਮਾਪਿਆਂ ਨੇ ਆਪਣੀ ਧੀ ਨੂੰ ਗਲੇ ਲਗਾਇਆ ਤਾਂ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਜਦੋਂ ਜੋਗਿੰਦਰਨਗਰ ਦੇ ਜਿੰਮੀਮਾ ਪੰਚਾਇਤ ਤੋਂ ਉਪ ਪ੍ਰਧਾਨ ਰਾਜ ਕੁਮਾਰ ਦੀ ਬੇਟੀ ਡਾਕਟਰੀ ਦੀ ਪੜ੍ਹਾਈ ਜੋ ਹੁਣ ਅੰਤ 'ਤੇ ਹੈ ,ਜਦੋਂ ਉਹ ਸਹੀ ਸਲਾਮਤ ਘਰ ਪਹੁੰਚੀ ਤਾਂ ਉਸ ਦੇ ਮਾਪਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਦਾ ਹਰ ਮਦਦ ਲਈ ਧੰਨਵਾਦ ਕੀਤਾ ਹੈ।
ਜਿੱਥੇ ਕਰੀਨਾ ਘਰ ਪਹੁੰਚ ਕੇ ਖੁਸ਼ ਨਜ਼ਰ ਆ ਰਹੀ ਸੀ, ਉੱਥੇ ਹੀ ਉਸ ਦੇ ਹੋਰ ਦੋਸਤ ਜੋ ਕਿ ਅਜੇ ਵੀ ਯੂਕਰੇਨ ਵਿੱਚ ਹਨ, ਉਨ੍ਹਾਂ ਲਈ ਥੋੜੀ ਚਿੰਤਤ ਵੀ ਨਜ਼ਰ ਆਈ। ਕਰੀਨਾ ਨੇ ਦੱਸਿਆ ਕਿ ਉਹ ਹਰ ਰੋਜ਼ ਆਪਣੇ ਮਾਤਾ-ਪਿਤਾ ਨਾਲ ਫੋਨ 'ਤੇ ਗੱਲ ਕਰਦਿਆਂ ਸਭ ਕੁਝ ਸਾਂਝਾ ਕਰਦੀ ਰਹੀ ਤਾਂ ਜੋ ਉਸ ਨੂੰ ਡਰ ਦਾ ਸਾਹਮਣਾ ਨਾ ਕਰਨਾ ਪਵੇ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ (ਭੀਖੀ, ਮਾਨਸਾ, ਖੜਕ ਸਿੰਘ ਵਾਲਾ ਅਤੇ ਰੱਲਾ) ਦੀਆਂ ਪੰਜ ਨੌਜਵਾਨ ਲੜਕੀਆਂ ਫਸ ਗਈਆਂ ਹਨ ਜਿਨ੍ਹਾਂ ਦੇ ਮਾਪੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ, ਜਦਕਿ ਯੂਕਰੇਨ 'ਚ ਬੈਠੀਆਂ ਲੜਕੀਆਂ ਨੇ ਫੋਨ 'ਤੇ ਦੱਸਿਆ ਕਿ ਅਸੀਂ ਡਰ ਕਾਰਨ ਬੰਕਰਾਂ 'ਚ ਭੁੱਖੇ-ਪਿਆਸੇ ਬੈਠੇ ਹਾਂ।
ਇਸ ਦੇ ਇਲਾਵਾ ਪੰਜਾਬ ਤੋਂ ਰੋਟੀ ਰੋਜ਼ੀ ਕਮਾਉਣ ਦੇ ਲਈ ਰਾਜਪੁਰਾ ਦੇ ਪਿੰਡ ਬਨਵਾੜੀ ਦਾ ਇੱਕ ਨੌਜਵਾਨ ਅਭਿਨੰਦਨ ਕੁਮਾਰ ਨਵੰਬਰ 2020 ਯੂਕਰੇਨ ਪੜ੍ਹਾਈ ਕਰਨ ਗਿਆ ਸੀ। ਹੁਣ ਉਥੇ ਲੜਾਈ ਲੱਗਣ ਕਾਰਨ ਇਹ ਨੌਜਵਾਨ ਯੂਕਰੇਨ ਵਿੱਚ ਫਸਿਆ ਹੋਇਆ ਹੈ। ਪੰਜਾਬ ਵਿੱਚ ਉਨ੍ਹਾਂ ਦੇ ਮਾਤਾ ਪਿਤਾ ਕਾਫੀ ਪ੍ਰੇਸ਼ਾਨ ਹਨ। ਪੰਜਾਬ ਵਿੱਚ ਉਨ੍ਹਾਂ ਦੇ ਮਾਤਾ ਪਿਤਾ ਕਾਫੀ ਪ੍ਰੇਸ਼ਾਨ ਹਨ। ਮਾਪਿਆਂ ਨੇ ਕਿਹਾ ਕਿ ਸਾਡੀ ਸਰਕਾਰ ਤੋਂ ਮੰਗ ਹੈ ਕਿ ਸਾਰੇ ਨੌਜਵਾਨਾਂ ਨੂੰ ਭਾਰਤ ਸੁਰੱਖਿਅਤ ਲਿਆਂਦਾ ਜਾਵੇ।
ਇਹ ਵੀ ਪੜ੍ਹੋ : Russia Ukraine War: CM ਚੰਨੀ ਨੇ ਵਿਦੇਸ਼ ਮੰਤਰਾਲੇ ਨੂੰ ਲਿਖਿਆ ਪੱਤਰ, ਯੂਕਰੇਨ 'ਚ ਫਸੇ ਪੰਜਾਬੀਆਂ ਦੀ ਮਦਦ ਦਾ ਚੁੱਕਿਆ ਮੁੱਦਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490