Lok Sabha Election: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਗ਼ਰੀਬਾਂ, ਕਿਸਾਨਾਂ ਤੇ ਨੌਕਰੀਪੇਸ਼ਾ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਹੋਇਆ ਹੈ ਪਰ ਜੇ ਦੇਸ਼ ਨੂੰ ਚਲਾਉਣ ਵਾਲੇ ਸਿਆਸਤਦਾਨਾਂ ਤੇ ਹੁਕਮਰਾਨਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੇ ਭੱਤਿਆਂ ਵਿੱਚ ਜ਼ਰੂਰ 250 ਗੁਣਾ ਦਾ ਵਾਧਾ ਹੋਇਆ ਹੈ।


1947 ਵੇਲੇ ਕਿੰਨੀ ਮਿਲਦੀ ਸੀ ਤਨਖ਼ਾਹ ?


ਦੱਸ ਦਈਏ ਕਿ 1947 ਵਿੱਚ ਸਾਂਸਦਾ ਦੀ ਤਨਖ਼ਾਹ 400 ਰੁਪਏ ਪ੍ਰਤੀ ਮਹੀਨਾ ਹੁੰਦੀ ਜੋ ਕਿ ਹੁਣ ਵਧ ਕੇ 1 ਲੱਖ ਤੱਕ ਪਹੁੰਚ ਗਈ ਹੈ। ਇਨ੍ਹਾਂ ਨੂੰ ਸਿਰਫ਼ ਤਨਖ਼ਾਹ ਹੀ ਨਹੀਂ ਸਗੋਂ 6 ਤਰ੍ਹਾਂ ਦੇ ਵੱਖੋ-ਵੱਖਰੇ ਭੱਤੇ ਤੇ ਕਾਰਜਕਾਲ ਖ਼ਤਮ ਹੋਣ ਤੋਂ  ਬਾਅਦ ਪੈਨਸ਼ਨ ਮਿਲਦੀ ਹੈ।


ਕਦੋਂ ਕਦੋਂ ਕੀਤਾ ਗਿਆ ਤਨਖ਼ਾਹ ਵਿੱਚ ਵਾਧਾ ?


ਦਰਅਸਲ, ਆਜ਼ਾਦੀ ਤੋਂ ਬਾਅਦ ਅਗਲੇ ਡੇਢ ਦਹਾਕੇ ਤੱਕ ਸਾਂਸਦਾਂ ਦੀ ਤਨਖ਼ਾਹ 400 ਰੁਪਏ ਸੀ। 1964 ਵਿੱਚ ਇਨ੍ਹਾਂ ਦੀ ਤਨਖ਼ਾਹ ਵਧਾਕੇ 500 ਕਰ ਦਿੱਤੀ ਗਈ। ਇਸ ਤੋਂ ਬਾਅਦ 2006 ਵਿੱਚ ਸਾਂਸਦਾਂ ਨੂੰ 16 ਹਜ਼ਾਰ ਮਿਲਣ ਲੱਗੇ। 2009 ਵਿੱਚ ਇਹ ਵਧਾਕੇ ਸਿੱਧੀ 50 ਹਜ਼ਾਰ ਕਰ ਦਿੱਤੀ ਗਈ। ਇਸ ਤੋਂ ਬਾਅਦ 2018  ਵਿੱਚ ਮੁੜ ਤੋਂ ਇਨ੍ਹਾਂ ਦੀ ਤਨਖ਼ਾਹ ਵਧਾਈ ਗਈ ਜੋ ਕਿ ਇੱਕ ਲੱਖ ਪ੍ਰਤੀ ਮਹੀਨਾ ਹੋ ਗਈ। ਇਸ ਤਰ੍ਹਾਂ ਆਜ਼ਾਦੀ ਤੋਂ ਬਾਅਦ ਇਨ੍ਹਾਂ ਦੀ ਤਨਖ਼ਾਹਾਂ ਵਿੱਚ 250 ਗੁਣਾ ਤੋਂ ਵੀ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ।


ਸਾਂਸਦਾਂ ਨੂੰ ਮਿਲਣ ਵਾਲੇ ਹੋਰ ਭੱਤਿਆ ਦਾ ਜ਼ਿਕਰ



  • ਰੋਜ਼ਾਨਾ ਭੱਤਾ 2,000 ਰੁਪਏ ਪ੍ਰਤੀ ਦਿਨ (ਸੰਸਦ ਸੈਸ਼ਨ ਦੌਰਾਨ)

  • ਵਿਧਾਨ ਸਭਾ ਭੱਤਾ 70,000 ਰੁਪਏ (ਹਰ ਮਹੀਨੇ)

  •  ਦਫਤਰੀ ਖਰਚਾ ਭੱਤਾ 60,000 ਰੁਪਏ (ਹਰ ਮਹੀਨੇ)

  • ਯਾਤਰਾ ਭੱਤਾ ਫਰਸਟ ਕਲਾਸ ਏਸੀ ਜਾਂ ਕੋਈ ਐਗਜ਼ੀਕਿਊਟਿਵ ਕਲਾਸ ਟ੍ਰੇਨ ਪਾਸ (ਇੱਕ ਅਟੈਂਡੈਂਟ ਲਈ ਕਿਰਾਇਆ)

  • ਹਵਾਈ ਸਫਰ ਦਾ ਸਿਰਫ 25 ਫੀਸਦੀ ਭੁਗਤਾਨ ਕਰਨਾ ਪੈਂਦਾ ਹੈ

  •  ਮੁਫ਼ਤ ਬਿਜਲੀ, ਪਾਣੀ ਅਤੇ ਫ਼ੋਨ ਦੀ ਸਹੂਲਤ ਦੇ ਨਾਲ

  •  ਪੈਨਸ਼ਨ 25 ਹਜ਼ਾਰ ਰੁਪਏ ਪ੍ਰਤੀ ਮਹੀਨਾ।


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।