Seema Haider Case: ਪਾਕਿਸਤਾਨ ਤੋਂ ਆਪਣਾ ਸਭ ਕੁਝ ਛੱਡ ਕੇ ਭਾਰਤ ਆਈ ਸੀਮਾ ਹੈਦਰ ਨੂੰ ਲੈ ਕੇ ਹੁਣ ਕਈ ਨਵੇਂ ਖੁਲਾਸੇ ਹੋ ਰਹੇ ਹਨ। ਸੀਮਾ ਨੂੰ ਯੂਪੀ ਏਟੀਐਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਉਸ ਦਾ ਇੱਕ ਰਾਸ਼ਟਰੀ ਪਛਾਣ ਪੱਤਰ (National indentity card) ਸਾਹਮਣੇ ਆਇਆ ਹੈ। ਜਿਸ 'ਤੇ ਸੀਮਾ ਦੀ ਫੋਟੋ ਲੱਗੀ ਹੋਈ ਹੈ।


ਇਸ ਤੋਂ ਇਲਾਵਾ ਸਰਹੱਦ ਤੋਂ ਦੋ ਪਾਸਪੋਰਟ ਵੀ ਬਰਾਮਦ ਹੋਏ ਹਨ। ਇਸ ਤੋਂ ਉਸ ਦੀ ਟ੍ਰੈਵਲ ਹਿਸਟਰੀ ਦਾ ਵੀ ਪਤਾ ਲਗਾਇਆ ਗਿਆ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਸੀਮਾ ਭਾਰਤ ਆਉਣ ਤੋਂ ਪਹਿਲਾਂ ਨੇਪਾਲ ਵੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸੀਮਾ ਹੈਦਰ ਨੂੰ ਲੈ ਕੇ ਹੋਰ ਵੀ ਕਈ ਖੁਲਾਸੇ ਹੋਏ ਹਨ।


ਸੀਮਾ ਕੋਲੋਂ ਮਿਲੇ 2 ਪਾਸਪੋਰਟ


ਸੀਮਾ ਹੈਦਰ ਤੋਂ ਮਿਲੇ ਪਛਾਣ ਪੱਤਰ ਦਾ ਨੰਬਰ 4520573284426 ਹੈ। ਬਾਰਡਰ ਤੋਂ ਉਸ ਦੇ ਨਾਂ 'ਤੇ ਜਾਰੀ ਕੀਤੇ ਦੋ ਪਾਸਪੋਰਟ ਵੀ ਮਿਲੇ ਹਨ, ਜਿਨ੍ਹਾਂ 'ਚ ਉਸ ਦੀ ਜਨਮ ਮਿਤੀ 01/01/2002 ਲਿਖੀ ਹੋਈ ਹੈ। ਦੂਜੇ ਪਾਸਪੋਰਟ 'ਤੇ ਵੀ ਇਹੀ ਜਨਮ ਮਿਤੀ ਲਿਖੀ ਹੋਈ ਹੈ, ਇਹ ਪਾਸਪੋਰਟ ਪਾਕਿਸਤਾਨ ਦੇ ਖੈਰਪੁਰ ਦੇ ਪਤੇ 'ਤੇ ਬਣਵਾਇਆ ਗਿਆ ਸੀ। ਦੱਸਿਆ ਗਿਆ ਹੈ ਕਿ ਸੀਮਾ ਇਸ ਤੋਂ ਪਹਿਲਾਂ ਵੀ 10 ਮਾਰਚ 2023 ਨੂੰ ਸ਼ਾਰਜਾਹ ਤੋਂ ਨੇਪਾਲ ਪਹੁੰਚੀ ਸੀ, ਜਿੱਥੇ ਸਚਿਨ ਵੀ ਉਸ ਨੂੰ ਮਿਲਣ ਪਹੁੰਚਿਆ ਸੀ। ਇੱਥੇ ਦੋਵੇਂ ਇੱਕ ਹਫ਼ਤੇ ਤੱਕ ਵਿਨਾਇਕ ਹੋਟਲ ਵਿੱਚ ਰੁਕੇ ਸਨ, ਜਿੱਥੋਂ ਸੀਮਾ ਵਾਪਸ ਪਾਕਿਸਤਾਨ ਚਲੀ ਗਈ ਸੀ।


ਇਹ ਵੀ ਪੜ੍ਹੋ: Kedarnath Yatra 2023: ਕੇਦਾਰਘਾਟੀ 'ਚ ਮੀਂਹ ਦਾ ਕਹਿਰ, ਥਾਂ-ਥਾਂ 'ਤੇ ਫਸੇ ਕੇਦਾਰਨਾਥ ਧਾਮ ਜਾਣ ਵਾਲੇ ਯਾਤਰੀ


ਮਹਿਲਾ ਜਾਸੂਸਾਂ ਨੂੰ ਲੈ ਕੇ ਜਾਰੀ ਕੀਤੀ ਗਈ ਐਡਵਾਈਜ਼ਰੀ


ਹੁਣ ਸੀਮਾ 'ਤੇ ਜਾਸੂਸੀ ਕਰਨ ਦੇ ਕਈ ਦੋਸ਼ ਲੱਗ ਰਹੇ ਹਨ। ਜਿਸ ਤੋਂ ਬਾਅਦ ਸਵਾਲ ਇਹ ਉੱਠ ਰਿਹਾ ਹੈ ਕਿ ਯੂਪੀ ਪੁਲਿਸ ਨੂੰ ਸੀਮਾ ਦੇ ਜਾਸੂਸ ਹੋਣ ਦਾ ਸ਼ੱਕ ਕਿਉਂ ਹੈ? ਦਰਅਸਲ, ਕੁਝ ਦਿਨ ਪਹਿਲਾਂ ਯੂਪੀ ਪੁਲਿਸ ਵੱਲੋਂ ਪਾਕਿਸਤਾਨੀ ਮਹਿਲਾ ਜਾਸੂਸਾਂ ਨੂੰ ਲੈ ਕੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਕਿਵੇਂ ਪਾਕਿਸਤਾਨ ਵਿੱਚ ਬੈਠ ਕੇ ਫੇਕ ਪ੍ਰੋਫਾਈਲ ਰਾਹੀਂ ਹਿੰਦੂ ਕੁੜੀ ਬਣ ਕੇ ਹਿੰਦੁਸਤਾਨ ਵਿੱਚ ਭਾਰਤੀ ਫੌਜ, ਪੁਲਿਸ ਮਹਿਕਮੇ ਨਾਲ ਜੁੜੇ ਅਧਿਕਾਰੀ, ਉਨ੍ਹਾਂ ਦੇ ਪਰਿਵਾਰ ਨਾਲ ਦੋਸਤੀ ਕਰਕੇ, ਉਨ੍ਹਾਂ ਨੂੰ ਪਿਆਰ ਦੇ ਝਾਂਸੇ ਵਿੱਚ ਫਸਾ ਕੇ ਦੇਸ਼ ਦੀ ਸੁਰੱਖਿਆ ਨਾਲ ਜੁੜੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਅਜਿਹੇ ਵਿੱਚ ਸੋਸ਼ਲ ਮੀਡੀਆ 'ਤੇ ਐਕਟਿਵ ਕੁਝ ਫੇਕ ਪ੍ਰੋਫਾਈਲ ਦੀ ਜਾਣਕਾਰੀ ਦੇ ਕੇ ਚੇਤਾਵਨੀ ਦਿੱਤੀ ਗਈ ਸੀ। 


ਸੀਮਾ ਦੀ ਕਹਾਣੀ ਵੀ ਯੂਪੀ ਪੁਲਿਸ ਦੀ ਇਸ ਐਡਵਾਈਜ਼ਰੀ ਨਾਲ  ਮੇਲ ਖਾਂਦੀ ਹੈ, ਇਸੇ ਲਈ ਯੂਪੀ ਏਟੀਐਸ ਆਪਣੇ ਸ਼ੱਕ ਦੀ ਪੁਸ਼ਟੀ ਕਰਨਾ ਚਾਹੁੰਦੀ ਹੈ ਕਿ ਕਿਤੇ ਸੀਮਾ ਵੀ ਫੇਕ ਪ੍ਰੋਫਾਈਲ ਵਾਂਗ ਆਈਐਸਆਈ ਦਾ ਮਖੌਟਾ ਤਾਂ ਨਹੀਂ ਹੈ। ਸੀਮਾ ਹੈਦਰ ਅਤੇ ਸਚਿਨ ਤੋਂ ਇਸ ਬਾਰੇ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ ਬ੍ਰਿਜਭੂਸ਼ਣ ਸਿੰਘ ਅਦਾਲਤ 'ਚ ਹੋਏ ਪੇਸ਼, ਦੋ ਦਿਨਾਂ ਲਈ ਮਿਲੀ ਅੰਤਰਿਮ ਜ਼ਮਾਨਤ