ਸਿਰਸਾ: ਸਿਰਸਾ ਵਿੱਚ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਕਿਸਾਨਾਂ ਵੱਲੋਂ ਪੱਕਾ ਮੋਰਚਾ ਲਾਇਆ ਹੋਇਆ ਹੈ। ਇੱਥੇ ਅੱਜ ਕਿਸਾਨਾਂ ਵੱਲੋਂ ''ਧਿਕਾਰ ਰੈਲੀ" ਕੀਤੀ ਗਈ। ਦੱਸ ਦੇਈਏ ਕਿ ਕਿਸਾਨਾਂ ਦੇ ਇਸ ਮੋਰਚੇ ਨੂੰ ਪੂਰੇ 9 ਮਹੀਨੇ ਹੋ ਗਏ ਹਨ।

ਅੱਜ ਇਸ ਰੈਲੀ ਵਿੱਚ ਕਿਸਾਨ ਆਗੂ ਜੋਗਿੰਦਰ ਯਾਦਵ, ਡਾ. ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਂਹਾ, ਰੁਲਦੂ ਸਿੰਘ ਮਾਨਸਾ, ਵਿਕਾਸ ਸਿਸਰ ਆਦਿ ਪਹੁੰਚੇ। ਕਿਸਾਨਾਂ ਦੀ ਕਹਿਣਾ ਹੈ ਕਿ ਖੁਦ ਨੂੰ ਕਿਸਾਨ ਹਿਤੈਸ਼ੀ ਦੱਸਣ ਵਾਲੇ ਡਿਪਟੀ ਸੀਐਮ ਤੇ ਬਿਜਲੀ ਮੰਤਰੀ ਨੂੰ ਲਾਹਣਤ ਪਾਉਣ ਲਈ ਧਿਕਾਰ ਰੈਲੀ ਕੀਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਰੈਲੀ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਤੇ ਮਹਿਲਾਵਾਂ ਨੇ ਹਿੱਸਾ ਲਿਆ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਲੀਡਰ ਡਾ. ਦਰਸ਼ਨਪਾਲ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਤੱਕ ਬੀਜੇਪੀ ਬਾਈਕਾਟ ਅੰਦੋਲਨ ਚੱਲ ਰਿਹਾ ਸੀ, ਉਦੋਂ ਸਿਰਸਾ ਵਿੱਚ ਚੌਟਾਲਾ ਖਿਲਾਫ ਅੰਦੋਲਨ ਸ਼ੁਰੂ ਹੋਇਆ ਤਾਂ ਜੋ ਸਰਕਾਰ ਤੇ ਦਬਾਅ ਆਏ।


ਇਹ ਵੀ ਪੜ੍ਹੋ: ਸ਼ਰਾਬ ਦੇ ਠੇਕੇ 'ਚੋਂ ਚੂਹੇ ਪੀ ਗਏ 18,000 ਦੀ ਦਾਰੂ

ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਹੋਰ ਵੀ ਤਿੱਖਾ ਹੋਏਗਾ। 8 ਜੁਲਾਈ ਨੂੰ ਪੂਰੇ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਖਿਲਾਫ ਪ੍ਰਦਰਸ਼ਨ ਹੋਏਗਾ। 22 ਜੁਲਾਈ ਤੋਂ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਵੱਲ ਵੱਧਣ ਦਾ ਸਿਲਸਿਲਾ ਸ਼ੁਰੂ ਹੋਏਗਾ।

ਕਿਸਾਨ ਆਗੂ ਜੋਗਿੰਦਰ ਯਾਦਵ ਨੇ ਕਿਹਾ, "ਲਾਹਣਤ ਹੈ, ਉਨ੍ਹਾਂ ਲੋਕਾਂ ਤੇ ਜੋ ਆਪਣੇ ਆਪ ਨੂੰ ਦੇਵੀਲਾਲ ਤੇ ਕਿਸਾਨਾਂ ਦਾ ਵੰਸ਼ ਆਖਦੇ ਹਨ। ਸਰਕਾਰ ਤੇ ਵੀ ਲਾਹਣਤ ਹੈ ਜੋ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ।"


ਇਹ ਵੀ ਪੜ੍ਹੋ: Car Tips: ਮੀਂਹ ਦੇ ਮੌਸਮ ’ਚ ਕਾਰ ਨੂੰ ਆ ਸਕਦੀਆਂ ਕਈ ਔਕੜਾਂ, ਬਚਣ ਲਈ ਅਪਣਾਓ ਇਹ ਜ਼ਰੂਰੀ ਨੁਕਤੇ



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ