Arunachal Avalanche Update: ਅਰੁਣਾਚਲ ਪ੍ਰਦੇਸ਼ ਵਿੱਚ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਸੱਤ ਸੈਨਿਕ ਲਾਪਤਾ ਹੋ ਗਏ ਹਨ। ਇਹ ਬਰਫੀਲੇ ਤੂਫਾਨ ਚੀਨ ਨਾਲ ਲੱਗਦੇ ਐਲਏਸੀ ਦੇ ਕਾਮੇਂਗ ਸੈਕਟਰ ਵਿੱਚ 6 ਫਰਵਰੀ ਨੂੰ ਆਇਆ ਸੀ। ਭਾਰਤੀ ਫੌਜ ਮੁਤਾਬਕ ਇਸ ਦੌਰਾਨ ਲਾਪਤਾ ਹੋਏ ਇਹ ਸੱਤ ਜਵਾਨ ਗਸ਼ਤੀ ਦਲ ਦਾ ਹਿੱਸਾ ਸੀ।






ਭਾਰਤੀ ਫੌਜ ਮੁਤਾਬਕ ਲਾਪਤਾ ਸੈਨਿਕਾਂ ਦੀ ਭਾਲ ਲਈ ਕਾਮੇਂਗ ਸੈਕਟਰ 'ਚ ਇੱਕ ਵਿਸ਼ੇਸ਼ ਟੀਮ ਨੂੰ ਏਅਰ-ਲਿਫਟ ਕੀਤਾ ਗਿਆ ਹੈ, ਤਾਂ ਜੋ ਖੋਜ ਅਤੇ ਬਚਾਅ ਕਾਰਜ 'ਚ ਤੇਜ਼ੀ ਲਿਆਂਦੀ ਜਾ ਸਕੇ।


ਜਾਣਕਾਰੀ ਮੁਤਾਬਕ ਕਾਮੇਂਗ ਸੈਕਟਰ 'ਚ ਜਦੋਂ ਬਰਫੀਲਾ ਤੂਫਾਨ ਆਇਆ ਤਾਂ ਉਸ ਸਮੇਂ ਭਾਰਤੀ ਫੌਜੀ ਐਲਏਸੀ ਦੇ ਉੱਚਾਈ ਵਾਲੇ ਖੇਤਰ 'ਚ ਗਸ਼ਤ ਕਰ ਰਹੇ ਸੀ। ਬਰਫੀਲੇ ਤੂਫਾਨ ਕਾਰਨ ਸਾਰੇ 7 ਫੌਜੀ ਲਾਪਤਾ ਹਨ। ਤੂਫਾਨ ਆਉਣ ਤੋਂ ਪਹਿਲਾਂ ਤਿੰਨ-ਚਾਰ ਦਿਨ ਇਸ ਸੈਕਟਰ ਵਿੱਚ ਬਰਫ਼ਬਾਰੀ ਕਾਰਨ ਮੌਸਮ ਖ਼ਰਾਬ ਰਿਹਾ।


ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ LAC 'ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਨੇੜੇ ਨਵੇਂ ਪਿੰਡ ਬਣਾਏ ਹਨ, ਜਿਨ੍ਹਾਂ ਨੂੰ ਜੰਗ ਦੀ ਸਥਿਤੀ ਵਿੱਚ ਸੈਨਿਕਾਂ ਦੀਆਂ ਬੈਰਕਾਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਹਾਲ ਹੀ 'ਚ ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ 'ਚ ਇੱਕ ਨੌਜਵਾਨ ਗਲਤੀ ਨਾਲ ਚੀਨ ਦੀ ਸਰਹੱਦ 'ਚ ਦਾਖਲ ਹੋ ਗਿਆ ਸੀ। ਕਰੀਬ ਇੱਕ ਹਫ਼ਤਾ ਚੀਨੀ ਫ਼ੌਜ ਦੀ ਹਿਰਾਸਤ ਵਿੱਚ ਰਹਿਣ ਤੋਂ ਬਾਅਦ ਚੀਨ ਨੇ ਨੌਜਵਾਨਾਂ ਨੂੰ ਭਾਰਤੀ ਫ਼ੌਜ ਦੇ ਹਵਾਲੇ ਕੀਤਾ।



ਇਹ ਵੀ ਪੜ੍ਹੋ: Health Tips: ਸਰਦੀ ਦੇ ਮੌਸਮ 'ਚ ਜ਼ੁਕਾਮ ਅਤੇ ਫਲੂ ਤੋਂ ਬਚਣ ਲਈ ਅਪਣਾਓ ਇਹ ਉਪਾਅ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904