ਨਵੀਂ ਦਿੱਲੀ: 'ਜੋ ਬੋਲੇ ਸੋ ਨਿਹਾਲ...ਸਤਿ ਸ੍ਰੀ ਅਕਾਲ' ਸਿੱਖ ਰੈਜਮੈਂਟ ਦੇ ਜਵਾਨਾਂ ਦੇ ਮੂੰਹੋਂ ਇਹ ਜੈਕਾਰਾ ਸੁਣ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਕਾਫੀ ਪ੍ਰਭਾਵਿਤ ਹੋਏ। ਉਨ੍ਹਾਂ ਜਵਾਨਾਂ ਨੂੰ ਮੁੜ ਤੋਂ ਜੈਕਾਰਾ ਲਾਉਣ ਲਈ ਕਿਹਾ। ਸਰਦਾਰਾਂ ਦਾ ਜੋਸ਼ ਦੇਖ ਕੇ ਰੱਖਿਆ ਮੰਤਰੀ ਦੇ ਮਨ 'ਚ ਜੋਸ਼ ਭਰੀਆਂ ਭਾਵਨਾਵਾਂ ਉੱਠੀਆਂ।


ਚਿਨਾਰ ਕੌਪਰਸ ਨੇ ਇਹ ਵੀਡੀਆ ਟਵਿਟਰ ਜ਼ਰੀਏ ਸ਼ੇਅਰ ਕੀਤਾ ਹੈ ਜੋ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਇਆ ਹੈ।


ਦਰਅਸਲ ਉੱਤਰੀ ਕਸ਼ਮੀਰ ਦੇ ਕੇਰਨ ਸੈਕਟਰ 'ਚ ਇਨ੍ਹਾਂ ਜਵਾਨਾਂ ਨੇ 'ਜੋ ਬੋਲੇ ਸੋ ਨਿਹਾਲ...ਸਤਿ ਸ੍ਰੀ ਅਕਾਲ' ਦਾ ਜੈਕਾਰਾ ਬੋਲਿਆ। ਉਸ ਤੋਂ ਬਾਅਦ 'ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੂਰੂ ਜੀ ਕੀ ਫਤਹਿ' ਤੇ ਆਖਰ 'ਚ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਾਇਆ।





ਕੈਪਟਨ ਦੇ ਸਭ ਤੋਂ ਵੱਡੇ ਜਰਨੈਲ ਨੇ ਮੁੜ ਦਿੱਤਾ ਅਸਤੀਫ਼ਾ!


ਜਦੋਂ ਨਾਅਰੇ ਲੱਗਣੇ ਬੰਦ ਹੋਏ ਤਾਂ ਰੱਖਿਆ ਮੰਤਰੀ ਨੇ ਕਿਹਾ ਇਕ ਵਾਰ ਫਿਰ ਤੋਂ ਜੈਕਾਰਾ ਬੋਲ ਦੇਵੋ। ਇਸ ਤੇ ਜਵਾਨ 'ਨੇ ਸਤਿ ਸ੍ਰੀ ਅਕਾਲ ਸਾਹਿਬ ਕਿਹਾ ਤਾਂ ਰਾਜਨਾਥ ਸਿੰਘ ਨੇ ਕਿਹਾ ਨਹੀਂ ਪੂਰਾ ਜੈਕਾਰਾ ਲਾਓ। ਫਿਰ ਜਵਾਨ ਨੇ ਉਸੇ ਜੋਸ਼ 'ਚ ਜੈਕਾਰਾ ਦੁਹਰਾਇਆ।


ਰੱਖਿਆ ਮੰਤਰੀ ਦੋ ਦਿਨਾਂ ਦੌਰੇ 'ਤੇ ਜੰਮੂ-ਕਸ਼ਮੀਰ 'ਤੇ ਲੱਦਾਖ ਗਏ ਸਨ। ਉਨ੍ਹਾਂ ਨਾਲ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਤੇ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਵੀ ਹਾਜ਼ਰ ਸਨ।


ਦਸੰਬਰ ਤਕ ਆ ਸਕਦੀ ਕੋਰੋਨਾ ਵੈਕਸੀਨ, ਭਾਰਤ 'ਚ ਇਕ ਕਰੋੜ ਡੋਜ਼ ਤਿਆਰ, ਜਾਣੋ ਕਿੰਨੀ ਹੋ ਸਕਦੀ ਕੀਮਤ?


ਘਰੇਲੂ ਤੇ ਅੰਤਰ ਰਾਸ਼ਟਰੀ ਉਡਾਣਾਂ ਜ਼ਰੀਏ ਯਾਤਰਾ ਕਰਨ ਵਾਲਿਆਂ ਲਈ ਨਵੀਆਂ ਹਿਦਾਇਤਾਂ ਜਾਰੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ