ਨਵੀਂ ਦਿੱਲੀ: ਬਲਾਤਕਾਰੀ ਬਾਬਾ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ, ਬਾਬੇ ਦੇ ਬਣਾਏ ਬ੍ਰਾਂਡ ਐਮਐਸਜੀ ਦੀ ਮਾਰਕੀਟ ਦਾ ਮੂਲ ਡਿੱਗਦਾ ਹੋਇਆ ਨਜ਼ਰ ਆਇਆ। ਜਾਣਕਾਰੀ ਮੁਤਾਬਕ ਇਹ ਬ੍ਰਾਂਡ ਦੀਆਂ ਚੀਜ਼ਾਂ ਆਮ ਤੌਰ ਤੋਂ ਮਹਿੰਗੀਆਂ ਹੁੰਦੀਆਂ ਹਨ ਪਰ ਹੁਣ ਇਸ ਦੇ ਵਪਾਰ ਵਿਚ ਘਾਟਾ ਪੈਂਦਾ ਦਿਖਾਈ ਦੇ ਰਿਹਾ ਹੈ।
ਦਿੱਲੀ ਤੇ ਹਰਿਆਣਾ ਬਾਰਡਰ ਤੇ ਲੱਗਦੇ ਸ਼ਹਿਰ ਸੋਨੀਪਤ ਜ਼ਿਲ੍ਹੇ ਦੇ ਸੈਕਟਰ 12 ਦੀ ਮਾਰਕੀਟ ਵਿੱਚ ਐਮਐਸਜੀ ਦੇ ਸਟੋਰ ਦੀ ਇਹ ਤਸਵੀਰ ਬਹੁਤ ਕੁਝ ਬਿਆਨ ਕਰਦੀ ਹੈ। ਜਾਣਕਾਰੀ ਮੁਤਾਬਕ ਇਹ ਸਟੋਰ ਬਾਬੇ ਨੂੰ ਸਜ਼ਾ ਹੋਣ ਤੋਂ ਪਹਿਲਾਂ ਵਧੀਆਂ ਚਲਦਾ ਸੀ। ਬਾਬੇ ਨੂੰ ਸਜ਼ਾ ਹੋਣ ਬਾਅਦ ਦੁਕਾਨ ਦੇ ਅੰਦਰ ਲੱਗੀ ਬਾਬੇ ਦੀ ਤਸਵੀਰ ਨੂੰ ਛੁਪਾ ਦਿੱਤਾ ਹੈ।