ਅਹਿਮਦਾਬਾਦ: ਭਾਰਤ ਵਿੱਚ ਬਣੇ ਕਰੀਬ 600 ਡਰੋਨਾਂ ਨੇ ਬੀਤੀ ਸ਼ਾਮ ਸ਼ਹਿਰ ਦੇ ਸਾਬਰਮਤੀ ਰਿਵਰਫਰੰਟ ’ਤੇ ਇਕੱਠੇ ਹੋਏ ਲੋਕਾਂ ਦਾ ਦਿਲ ਜਿੱਤ ਲਿਆ। ਪ੍ਰਧਾਨ ਮੰਤਰੀ ਨਰਿੰਦਰਭਾਈ ਮੋਦੀ ਦੀ ਸ਼ਹਿਰ ਫੇਰੀ ਅਤੇ ਗੁਜਰਾਤ ਵਿੱਚ 36ਵੀਆਂ ਰਾਸ਼ਟਰੀ ਖੇਡਾਂ ਦੇ ਉਦਘਾਟਨ ਨੂੰ ਦਰਸਾਉਣ ਲਈ ਡਰੋਨ ਸ਼ੋਅ ਦਾ ਆਯੋਜਨ ਕੀਤਾ ਗਿਆ, ਜਿਸ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਮੋਟੇਰਾ ਸਥਿਤ ਨਰਿੰਦਰ ਮੋਦੀ ਸਟੇਡੀਅਮ ਵਿੱਚ ਕਰਨਗੇ।






 


ਡਰੋਨ ਸ਼ੋਅ ਨੇ ਅਸਮਾਨ ਵਿੱਚ ਡਰੋਨਾਂ ਰਾਹੀਂ ਵੱਖ-ਵੱਖ ਸੰਦੇਸ਼ਾਂ ਅਤੇ ਚਿੱਤਰਾਂ ਦੀ ਰਚਨਾ ਕੀਤੀ। 'ਜੀ ਆਇਆਂ ਨੂੰ ਮਾਣਯੋਗ ਪ੍ਰਧਾਨ ਮੰਤਰੀ' 75 ਅਜ਼ਾਦੀ ਕਾ ਅੰਮ੍ਰਿਤ ਮਹੋਤਸਵ, ਭਾਰਤ ਦਾ ਤਿਰੰਗੇ ਦਾ ਨਕਸ਼ਾ, ਸਟੈਚੂ ਆਫ ਯੂਨਿਟੀ ਦੀ ਮੂਰਤੀ, ਵੰਦੇ ਗੁਜਰਾਤ ਆਦਿ ਡਰੋਨਾਂ ਦੀ ਵਰਤੋਂ ਨਾਲ ਬਣਾਏ ਗਏ। ਰਾਸ਼ਟਰੀ ਖੇਡਾਂ ਦੇ ਉਦਘਾਟਨ ਤੋਂ ਪਹਿਲਾਂ ਸ਼ਹਿਰ ਨੂੰ ਵੱਖ-ਵੱਖ ਤਰੀਕਿਆਂ ਨਾਲ ਸਜਾਇਆ ਗਿਆ।






ਦੱਸ ਦਈਏ ਕਿ ਡਰੋਨ ਸ਼ੋਅ ਇਸ ਮੌਕੇ ਨੂੰ ਦਰਸਾਉਣ ਵਾਲੇ ਪ੍ਰੋਗਰਾਮਾਂ ਵਿੱਚੋਂ ਇੱਕ ਸੀ। ਪ੍ਰਧਾਨ ਮੰਤਰੀ ਵੀਰਵਾਰ ਤੋਂ ਦੋ ਦਿਨਾਂ ਲਈ ਗੁਜਰਾਤ ਦਾ ਦੌਰਾ ਕਰ ਰਹੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਚੋਣਾਂ ਵਾਲੇ ਗ੍ਰਹਿ ਸੂਬੇ ਗੁਜਰਾਤ ਵਿੱਚ ਦਸੰਬਰ ਦੇ ਮਹੀਨੇ ਵਿੱਚ ਚੋਣਾਂ ਹੋਣ ਦੀ ਸੰਭਾਵਨਾ ਹੈ।


ਦੋ ਦਿਨਾਂ ਗੁਜਰਾਤ ਦੌਰੇ 'ਤੇ ਪੀਐਮ ਮੋਦੀ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਦੋ ਦਿਨਾਂ ਗੁਜਰਾਤ ਦੌਰੇ 'ਤੇ ਹੋਣਗੇ। ਪ੍ਰਧਾਨ ਮੰਤਰੀ ਅੱਜ ਸਵੇਰੇ ਕਰੀਬ 11 ਵਜੇ ਸੂਰਤ ਵਿੱਚ 3400 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਭਾਵਨਗਰ ਜਾਣਗੇ। ਉੱਥੇ ਉਹ ਦੁਪਹਿਰ 2 ਵਜੇ ਦੇ ਕਰੀਬ 5200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਸ਼ਾਮ ਕਰੀਬ 7 ਵਜੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 36ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ। ਰਾਤ ਕਰੀਬ 9 ਵਜੇ ਅਹਿਮਦਾਬਾਦ ਦੇ GMDC ਗਰਾਊਂਡ 'ਚ ਨਵਰਾਤਰੀ ਉਤਸਵ 'ਚ ਸ਼ਿਰਕਤ ਕਰਨਗੇ।