Chhatrapati Shivaji Statue:  ਛਤਰਪਤੀ ਸ਼ਿਵਾਜੀ ਮਹਾਰਾਜ ਪੂਰੇ ਦੇਸ਼ ਦੀ ਸ਼ਾਨ ਹਨ ਅਤੇ ਪਤਾ ਨਹੀਂ ਕਿੰਨੇ ਬਹਾਦਰ ਯੋਧਿਆਂ ਨੇ ਉਨ੍ਹਾਂ ਤੋਂ ਪ੍ਰੇਰਨਾ ਲਈ ਹੈ। ਇਸ ਦੇ ਮੱਦੇਨਜ਼ਰ, ਇੱਕ ਐਨਜੀਓ 'ਆਮਹੀ ਪੁਣੇਕਰ (ਵੀ ਪੁਣੇਕਰ) ਨੇ ਭਾਰਤ-ਪਾਕਿਸਤਾਨ ਕੰਟਰੋਲ ਰੇਖਾ ਦੇ ਨੇੜੇ ਸ਼ਿਵਾਜੀ ਮਹਾਰਾਜ ਦੀ ਮੂਰਤੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਐਨਜੀਓ ਮੁਤਾਬਕ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਦੁਸ਼ਮਣਾਂ ਨਾਲ ਲੜ ਰਹੇ ਸੈਨਿਕ ਮੂਰਤੀ ਨੂੰ ਦੇਖ ਕੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਆਦਰਸ਼ਾਂ ਅਤੇ ਨੈਤਿਕ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੋਣ। ਇਸ ਦੇ ਨਾਲ ਹੀ ਸੈਨਿਕ ਹਿੰਦੂ ਰਾਜੇ ਦੀ ਬਹਾਦਰੀ ਨੂੰ ਯਾਦ ਕਰਨ ਅਤੇ ਦੁਸ਼ਮਣਾਂ ਨਾਲ ਲੜਨ ਦੀ ਪ੍ਰੇਰਨਾ ਪ੍ਰਾਪਤ ਕਰਨ।


ਮੀਡੀਆ ਰਿਪੋਰਟਾਂ ਮੁਤਾਬਕ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਕਸ਼ਮੀਰ ਦੀਆਂ ਕਿਰਨ (kiran) ਅਤੇ ਤੰਗਧਾਰ-ਟਿਟਵਾਲ (Tangdhar-Titwal) ਘਾਟੀਆਂ 'ਚ ਕੰਟਰੋਲ ਰੇਖਾ ਨੇੜੇ ਦੋ ਥਾਵਾਂ 'ਤੇ ਸਥਾਪਿਤ ਕੀਤੀ ਜਾਵੇਗੀ। ਇਹ ਮੂਰਤੀ ਕਸ਼ਮੀਰ ਵਿੱਚ ਕੁਪਵਾੜਾ ਦੇ ਜ਼ਿਲ੍ਹਾ ਮੈਜਿਸਟਰੇਟ ਡਾ: ਸਾਗਰ ਦੱਤਾਤ੍ਰੇਯ ਡੋਇਫੋਡੇ (Dr Sagar Dattatreya Doiphode)  ਦੀ ਇਜਾਜ਼ਤ ਨਾਲ ਸਥਾਪਿਤ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Nikki Haley: ਪੰਜਾਬ ਦੀ ਨਿਮਰਤਾ ਰੰਧਾਵਾ ਕਿਵੇਂ ਬਣੀ ਨਿੱਕੀ ਹੇਲੀ, ਜਾਣੋ ਕਿਵੇਂ ਰਿਹਾ ਹੁਣ ਤੱਕ ਦਾ ਸਫਰ


ਛਤਰਪਤੀ ਸ਼ਿਵਾਜੀ ਮਹਾਰਾਜ ਅਟਕੇਪਰ ਸਮਾਰਕ ਸਮਿਤੀ ਦੇ ਮੁਖੀ ਅਭੈਰਾਜ ਸ਼ਿਰੋਲੇ ਅਤੇ 'ਵੀ ਪੁਣੇਕਰ' ਐਨਜੀਓ ਦੇ ਪ੍ਰਧਾਨ ਹੇਮੰਤ ਜਾਧਵ ਨੇ ਇਸ ਪਹਿਲ ਦੀ ਯੋਜਨਾ ਬਣਾਈ ਹੈ। ਹੇਮੰਤ ਜਾਧਵ ਨੇ ਦੱਸਿਆ, “ਇੰਸਟਾਲੇਸ਼ਨ ਦੇ ਕੰਮ ਦਾ ਭੂਮੀ ਪੂਜਨ ਮਾਰਚ ਦੇ ਅੰਤ ਤੱਕ ਕੀਤਾ ਜਾਵੇਗਾ। ਸ਼ਿਵਾਜੀ ਦੇ ਪੈਰਾਂ ਦੇ ਨਿਸ਼ਾਨਾਂ ਨਾਲ ਪਵਿੱਤਰ ਕੀਤੇ ਗਏ ਰਾਏਗੜ੍ਹ, ਤੋਰਨਾ, ਸ਼ਿਵਨੇਰੀ, ਰਾਜਗੜ੍ਹ ਅਤੇ ਪ੍ਰਤਾਪਗੜ੍ਹ ਕਿਲ੍ਹਿਆਂ ਦੀ ਮਿੱਟੀ ਅਤੇ ਪਾਣੀ ਭੂਮੀ ਪੂਜਨ ਲਈ ਕਸ਼ਮੀਰ ਲਿਜਾਇਆ ਜਾਵੇਗਾ। 'ਅਮੀ ਪੁਣੇਕਰ' (Amhi Punekar)’ ਇਹ ਕੰਮ ਕਰੇਗੀ।


ਜ਼ਿਕਰਯੋਗ ਹੈ ਕਿ ਜਨਵਰੀ 2022 'ਚ ਮਰਾਠਾ ਰੈਜੀਮੈਂਟ ਵੱਲੋਂ ਜੰਮੂ-ਕਸ਼ਮੀਰ 'ਚ ਛਤਰਪਤੀ ਸ਼ਿਵਾਜੀ ਮਹਾਰਾਜ ਦੀਆਂ ਦੋ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਇੱਕ ਮੂਰਤੀ ਐਲਓਸੀ ਨੇੜੇ ਸਮੁੰਦਰ ਤਲ ਤੋਂ 14800 ਫੁੱਟ ਦੀ ਉਚਾਈ 'ਤੇ ਸਥਾਪਿਤ ਕੀਤੀ ਗਈ ਹੈ। ਹੁਣ ਪੁਣੇ ਸਥਿਤ ਗੈਰ ਸਰਕਾਰੀ ਸੰਗਠਨਾਂ ਵੱਲੋਂ ਦੋ ਹੋਰ ਮੂਰਤੀਆਂ ਦਾ ਨਿਰਮਾਣ ਕੀਤਾ ਜਾਵੇਗਾ।


ਇਹ ਵੀ ਪੜ੍ਹੋ: ਜੈਪੁਰ ਗੋਲੀਕਾਂਡ: ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੇਂਟ 'ਤੇ ਲਾਰੇਂਸ ਬਿਸ਼ਨੋਈ ਨੂੰ ਲੈ ਕੇ ਜੈਪੂਰ ਲਈ ਹੋਈ ਰਵਾਨਾ, ਕਰੇਗੀ ਪੁੱਛਗਿੱਛ