Stock Market Opening: ਘਰੇਲੂ ਸ਼ੇਅਰ ਬਾਜ਼ਾਰ ਅੱਜ ਚੰਗੇ ਵਾਧੇ ਨਾਲ ਖੁੱਲ੍ਹੇ ਹਨ ਅਤੇ ਗਲੋਬਲ ਬਾਜ਼ਾਰਾਂ ਤੋਂ ਵੀ ਚੰਗੇ ਸੰਕੇਤ ਮਿਲੇ ਹਨ। ਅੱਜ ਭਾਰਤੀ ਸ਼ੇਅਰ ਬਾਜ਼ਾਰ 'ਚ ਸੈਂਸੈਕਸ 53700 ਨੂੰ ਪਾਰ ਕਰ ਗਿਆ ਹੈ। ਸੈਂਸੈਕਸ ਅਤੇ ਨਿਫਟੀ 0.33-0.33 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ।



ਕਿਸ ਪੱਧਰ 'ਤੇ ਖੁੱਲ੍ਹਿਆ ਬਾਜ਼ਾਰ


ਅੱਜ ਦੇ ਕਾਰੋਬਾਰ ਵਿੱਚ, BSE ਸੈਂਸੈਕਸ 174.47 ਅੰਕ ਜਾਂ 0.33 ਫੀਸਦੀ ਦੇ ਵਾਧੇ ਨਾਲ 53,688 'ਤੇ ਖੁੱਲ੍ਹਿਆ ਅਤੇ NSE ਨਿਫਟੀ 52.20 ਅੰਕ ਜਾਂ 0.33 ਫੀਸਦੀ ਦੇ ਵਾਧੇ ਨਾਲ 16,018 'ਤੇ ਖੁੱਲ੍ਹਿਆ।


 


ਇਸ ਹਫਤੇ ਦੀ ਸ਼ੁਰੂਆਤ ਖਰਾਬ 


ਦੱਸ ਦੇਈਏ ਕਿ ਪਹਿਲੇ ਦੋ ਦਿਨ ਬਾਜ਼ਾਰ ਦੇ ਲਿਹਾਜ਼ ਨਾਲ ਚੰਗੇ ਨਹੀਂ ਰਹੇ ਹਨ। ਬੀਤੇ ਦਿਨ ਭਾਵ ਮੰਗਲਵਾਰ ਨੂੰ ਕਾਰੋਬਾਰ ਖ਼ਤਮ ਹੋਣ ਤੋਂ ਪਹਿਲਾਂ ਸੈਂਸੈਕਸ ਨੇ 508.62 ਅੰਕ ਦੀ ਗਿਰਾਵਟ ਦਰਜ ਕੀਤੀ ਅਤੇ 53,886.61 'ਤੇ ਬੰਦ ਹੋਇਆ। ਇਸ ਨਾਲ ਹੀ ਨਿਫਟੀ ਵੀ 157.70 ਅੰਕ ਡਿੱਗ ਕੇ 16,058 'ਤੇ ਬੰਦ ਹੋਇਆ ਹੈ। ਬੀਤੇ ਦੋ ਹਫ਼ਤਿਆਂ ਦੇ ਵਾਧੇ ਤੋਂ ਬਾਅਦ, ਇਸ ਹਫ਼ਤੇ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ।


 


ਇਹ ਵੀ ਪੜ੍ਹੋ 


Stock Market Opening: ਬਾਜ਼ਾਰ 'ਚ ਦਿਖੀ ਰੌਣਕ, ਸੈਂਸੈਕਸ 260 ਅੰਕ ਵਧ ਕੇ 54,000 ਦੇ ਪਾਰ, ਨਿਫਟੀ ਵਿੱਚ ਦਰਜ ਕੀਤਾ ਗਿਆ ਇੰਨਾ ਵਾਧਾ


Petrol Diesel Price Today: ਜਾਣੋ ਲਖਨਊ, ਹੈਦਰਾਬਾਦ ,ਪਟਨਾ ਸਣੇ ਕਈ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ