Chemical fertilizers  & pesticides- ਸਰਕਾਰ ਨੇ ਕਿਸਾਨਾਂ ਨੂੰ ਹਾੜੀ ਦੇ ਸੀਜ਼ਨ ਦੌਰਾਨ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ 20 ਫੀਸਦੀ ਤੱਕ ਘੱਟ ਕਰਨ ਲਈ ਕਿਹਾ ਹੈ। ਜ਼ਿਆਦਾ ਸਬਸਿਡੀ ਵਾਲੇ ਯੂਰੀਆ ਦੀ ਦੁਰਵਰਤੋਂ ਕਰਨ ਦੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਵਿੱਚ ਨਿਰਮਾਤਾ, ਵਿਕਰੇਤਾ ਅਤੇ ਖਰੀਦਦਾਰ ਸ਼ਾਮਿਲ ਹੋਣਗੇ।


ਦੱਸ ਦਈਏ ਕਿ ਰਸਾਇਣ ਅਤੇ ਖਾਦ ਮੰਤਰੀ ਮਨਸੁਖ ਮੰਡਵੀਆ ਨੇ ਵਰਚੁਅਲ ਪ੍ਰੋਗਰਾਮ ਵਿੱਚ ਕਿਹਾ, ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮਨੁੱਖੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਹੁਣ ਨੈਨੋ-ਤਰਲ ਯੂਰੀਆ, ਨੈਨੋ-ਤਰਲ ਡੀਏਪੀ, ਬਾਇਓ-ਫਰਟੀਲਾਈਜ਼ਰ ਅਤੇ ਫਾਸਫੇਟ ਨਾਲ ਭਰਪੂਰ ਜੈਵਿਕ ਖਾਦਾਂ ਵਰਗੇ ਵਿਕਲਪ ਉਪਲਬਧ ਹਨ।ਮਾਂਡਵੀਆ ਨੇ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ ਸੰਚਾਲਕਾਂ, ਹੋਰ ਡੀਲਰਾਂ ਅਤੇ ਖਾਦ ਕੰਪਨੀਆਂ ਨੂੰ ਬਹੁਤ ਜ਼ਿਆਦਾ ਸਬਸਿਡੀ ਵਾਲੇ ਯੂਰੀਆ ਬਾਰੇ ਚੇਤਾਵਨੀ ਦਿੱਤੀ। ਖੇਤੀਬਾੜੀ ਗਰੇਡ ਯੂਰੀਆ ਦੇ ਡਾਇਵਰਸ਼ਨ ਨੂੰ ਰੋਕਣ ਲਈ ਵਿਸਤ੍ਰਿਤ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ। ਸਰਕਾਰ ਨੇ ਛੇ ਮਹੀਨਿਆਂ ਵਿੱਚ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ।


  ਕਿਹਾ ਜਾ ਰਿਹਾ ਕਿ ਰੂਸੀ ਕੰਪਨੀਆਂ ਨੇ ਭਾਰਤ ਨੂੰ ਖਾਦਾਂ 'ਤੇ ਛੋਟ ਦੇਣੀ ਬੰਦ ਕਰ ਦਿੱਤੀ ਹੈ। ਗਲੋਬਲ ਸਪਲਾਈ 'ਚ ਦਿੱਕਤ ਕਰਕੇ ਰੂਸੀ ਕੰਪਨੀਆਂ ਨੇ ਡੀਏਪੀ ਵਰਗੇ ਖਾਦਾਂ 'ਤੇ ਛੋਟ ਦੇਣੀ ਬੰਦ ਕਰ ਦਿੱਤੀ ਹੈ। ਹੁਣ ਉਹ ਭਾਰਤ ਨੂੰ ਬਾਜ਼ਾਰ ਮੁੱਲ 'ਤੇ ਖਾਦ ਵੇਚ ਰਹੇ ਹਨ। ਰੂਸ ਦੇ ਇਸ ਕਦਮ ਕਰਕੇ ਭਾਰਤ ਲਈ ਖਾਦ ਦੀ ਦਰਾਮਦ ਮਹਿੰਗੀ ਹੋ ਸਕਦੀ ਹੈ ਅਤੇ ਸਰਕਾਰ 'ਤੇ ਸਬਸਿਡੀ ਦਾ ਬੋਝ ਵਧੇਗਾ। 


ਨਾਲ ਹੀ ਦੁਨੀਆ ਭਰ ਵਿੱਚ ਖਾਦ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਚੀਨ ਇਸਦਾ ਸਭ ਤੋਂ ਵੱਡਾ ਨਿਰਯਾਤਕ ਹੈ ਅਤੇ ਦੂਜੇ ਦੇਸ਼ਾਂ ਨੂੰ ਵਿਕਰੀ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਦਯੋਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਹੁਣ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ ਹੈ। ਭਾਰਤ ਨੂੰ ਡੀਏਪੀ, ਯੂਰੀਆ ਅਤੇ ਐਨਪੀਕੇ ਖਾਦਾਂ 'ਤੇ ਛੋਟ ਮਿਲਣ ਕਾਰਨ 31 ਮਾਰਚ ਨੂੰ ਖਤਮ ਹੋਏ ਵਿੱਤੀ ਸਾਲ 'ਚ ਰੂਸ ਤੋਂ ਭਾਰਤ ਦੀ ਖਾਦ ਦਰਾਮਦ 246 ਫੀਸਦੀ ਵਧ ਕੇ 43.5 ਲੱਖ ਟਨ ਹੋ ਗਈ।ਰੂਸੀ ਕੰਪਨੀਆਂ ਪਹਿਲਾਂ ਡੀਏਪੀ 'ਤੇ $80 ਪ੍ਰਤੀ ਟਨ ਤੱਕ ਦੀ ਛੋਟ ਦੇ ਰਹੀਆਂ ਸਨ। ਪਰ ਹੁਣ ਪੰਜ ਡਾਲਰ ਦੀ ਛੋਟ ਵੀ ਨਹੀਂ ਮਿਲਦੀ। ਰੂਸੀ ਡੀਏਪੀ ਦੀ ਕੀਮਤ ਇਸ ਵੇਲੇ $570 ਪ੍ਰਤੀ ਟਨ ਹੈ ਜੋ ਕਿ ਦੂਜੇ ਏਸ਼ੀਆਈ ਦੇਸ਼ਾਂ ਦੇ ਬਰਾਬਰ ਹੈ। ਪਿਛਲੇ ਦੋ ਮਹੀਨਿਆਂ ਵਿੱਚ ਵਿਸ਼ਵ ਵਿੱਚ ਖਾਦ ਦੀ ਕੀਮਤ ਵਿੱਚ ਕਾਫੀ ਵਾਧਾ ਹੋਇਆ ਹੈ।