ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਵੀਰਵਾਰ ਨੂੰ ਸੀਬੀਆਈ ਨੂੰ ਝਟਕਾ ਦਿੰਦਿਆਂ ਵੱਡਾ ਫੈਸਲਾ ਸੁਣਾਇਆ ਹੈ। ਦਰਅਸਲ ਹੁਣ ਸੀਬੀਆਈ ਦੀ ਜਾਂਚ ਲਈ ਏਜੰਸੀ ਨੂੰ ਸਬੰਧਤ ਸੂਬੇ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ।


ਦੇਸ਼ ਦੀ ਸਰਬਉੱਚ ਅਦਾਲਤ ਨੇ ਕਿਹਾ ਕਿ ਇਹ ਵਿਵਸਥਾ ਸੰਵਿਧਾਨ ਦੇ ਸੰਘੀ ਢਾਂਚੇ ਮੁਤਾਬਕ ਹੈ। ਅਦਾਲਤ ਮੁਤਾਬਕ ਦਿੱਲੀ ਵਿਸ਼ੇਸ਼ ਪੁਲਿਸ ਸਥਾਪਨਾ ਕਾਨੂੰਨ ਵਿੱਚ ਸ਼ਕਤੀਆਂ ਤੇ ਅਧਿਕਾਰ ਖੇਤਰ ਦੀਆਂ ਵਿਵਸਥਾਵਾਂ ਮੁਤਾਬਕ ਸੀਬੀਆਈ ਜਾਂਚ ਲਈ ਸਬੰਧਤ ਸੂਬਾ ਸਰਕਾਰ ਦੀ ਸਹਿਮਤੀ ਲਾਜ਼ਮੀ ਹੈ।


ਕੋਰਟ ਦੇ ਇਸ ਫੈਸਲੇ ਤੋਂ ਪਹਿਲਾਂ ਹਾਲ ਹੀ ‘ਚ ਮਹਾਰਾਸ਼ਟਰ ਤੇ ਪੰਜਾਬ ਸਰਕਾਰ ਨੇ ਆਪੋ ਆਪਣੇ ਸੂਬੇ ਵਿੱਚ ਜਾਂਚ ਕਰਨ ਲਈ ਕੇਂਦਰੀ ਜਾਂਚ ਏਜੰਸੀ ਨੂੰ ਦਿੱਤੀ ਗਈ ਪ੍ਰਵਾਨਗੀ ਵਾਪਸ ਲੈ ਲਈ ਸੀ। ਇਸ ਦੇ ਮੁਤਾਬਕ ਵੀ ਸੀਬੀਆਈ ਨੂੰ ਕਿਸੇ ਵੀ ਜਾਂਤਚ ਲਈ ਸਬੰਧਤ ਸੂਬਾ ਸਰਕਾਰ ਤੋਂ ਇਜਾਜ਼ਤ ਲੈਣੀ ਜ਼ਰੂਰੀ ਕਰ ਦਿੱਤੀ ਸੀ।