Surrogacy Law In India: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਸਰੋਗੇਸੀ ਰਾਹੀਂ ਮਾਂ ਬਣੀ ਹੈ। ਬੀਤੇ ਕੁਝ ਸਾਲਾਂ 'ਚ ਬਾਲੀਵੁੱਡ ਦੀਆਂ ਤਮਾਮ ਵੱਡੀਆਂ ਹਸਤੀਆਂ ਨੇ ਬੱਚਿਆਂ ਦੀ ਚਾਹ 'ਚ ਸਰੋਗੇਸੀ ਦਾ ਰਸਤਾ ਅਪਣਾਇਆ ਹੈ ਪਰ ਭਾਰਤ 'ਚ ਹੁਣ ਇਸ ਦੀ ਪ੍ਰਕਿਰਿਆ ਆਸਾਨ ਨਹੀਂ ਰਹਿ ਗਈ। ਸਰੋਗੇਸੀ 'ਤੇ ਦੇਸ਼ 'ਚ ਬਣੇ ਸਖਤ ਕਾਨੂੰਨ ਨੇ ਇਸ ਨੂੰ ਪਹਿਲਾਂ ਤੋਂ ਜ਼ਿਆਦਾ ਚੁਣੌਤੀਪੂਰਨ ਤੇ ਵਿਵਾਦਿਤ ਬਣਾ ਦਿੱਤਾ ਹੈ। ਪਿਛਲੇ ਸਾਲ ਦਸੰਬਰ 'ਚ ਹੀ ਸਰੋਗੇਸੀ ਬਿੱਲ 2021 ਰਾਜਸਭਾ 'ਚ ਪਾਸ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਬਿੱਲ ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਰਾਜਸਭਾ ਦੁਆਰਾ ਗਠਿਤ ਚੋਣ ਕਮੇਟੀ ਕੋਲ ਭੇਜਿਆ ਗਿਆ ਸੀ।
ਕਿਉਂ ਲਿਆਂਦਾ ਗਿਆ ਸਰੋਗੇਸੀ (ਰੈਗੂਲੇਸ਼ਨ) ਬਿੱਲ?
ਸਰੋਗੇਸੀ ਬਿੱਲ ਨੂੰ ਰਾਜ ਸਭਾ 'ਚ ਪੇਸ਼ ਕਰਦੇ ਹੋਏ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਸਰੋਗੇਟ ਮਦਰ ਦਾ ਸੋਸ਼ਣ ਹੋਣ ਦੀ ਗੱਲ਼ ਸਾਹਮਣੇ ਰੱਖੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਬਿੱਲ ਕਮਰਸ਼ੀਅਲ ਸਰੋਗੇਸੀ 'ਤੇ ਰੋਕ ਲਗਾਉਂਦਾ ਹੈ ਪਰ ਪ੍ਰਰੋਪਕਾਰੀ ਸਰੋਗੇਸੀ ਦੀ ਮਨਜ਼ੂਰੀ ਦਿੰਦਾ ਹੈ। ਅਜਿਹੇ 'ਚ ਵਿਦੇਸ਼ੀ ਕਪਲ ਭਾਰਤ ਆਉਣਗੇ ਤੇ ਸਰੋਗੇਟ ਮਦਰ ਦੀ ਕੁੱਖ ਕਿਰਾਏ 'ਤੇ ਲੈ ਕੇ ਬੱਚਾ ਵਾਪਸ ਲੈ ਜਾਣਗੇ। ਭਾਰਤ 'ਚ ਟੈਸਟ ਟਿਊਬ ਨਾਲ ਜੰਮੇ ਬੱਚੇ ਦਾ ਨਾਂ ਕਨੂਪ੍ਰਿਆ ਸੀ ਜਿਸ ਦਾ ਜਨਮ 3 ਅਕਤੂਬਰ 1978 ਨੂੰ ਹੋਇਆ ਸੀ।
ਸਰੋਗੇਟ ਮਦਰ ਦੇ ਸ਼ੋਸ਼ਣ ਦੀ ਸਜ਼ਾ
ਸਰੋਗੇਟ ਮਦਰ ਲਈ ਸਰਕਾਰ ਨੇ 36 ਮਹੀਨਿਆਂ ਬਾਅਦ ਦਾ ਬੀਮਾ ਕਰਨਾ ਜ਼ਰੂਰੀ ਸਮਝਿਆ ਹੈ। ਤਾਂ ਜੋ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਸਰੀਰਕ ਤੇ ਮਾਨਸਿਕ ਸਿਹਤ ਨਾਲ ਜੁੜੀਆਂ ਸਾਰੀਆਂ ਮੁਸ਼ਕਿਲਾਂ 'ਚ ਸਰੋਗੇਟ ਮਦਰ ਦਾ ਖਿਆਲ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਸ਼ੋਸ਼ਣ ਨੂੰ ਰੋਕਣ ਲਈ ਸਜ਼ਾ ਵੀ ਨਿਰਾਧਿਤ ਕੀਤੀ ਗਈ ਹੈ। ਸਰੋਗੇਟ ਮਦਰ ਨਾਲ ਅਨੈਤਿਕ ਵਿਵਹਾਰ ਕਰਨ 'ਤੇ 5-10 ਲੱਖ ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ।
ਸਰੋਗੇਸੀ ਸਰਕਾਰ ਦੁਆਰਾ ਪੇਸ਼ ਤੇ ਪਾਰਲੀਮੈਂਟ ਦੇ ਦੋਵੇਂ ਸਦਨਾਂ ਦੁਆਰਾ ਪਾਸ ਸਰੋਗੇਸੀ ਰੈਗੂਲੇਸ਼ਨ ਬਿੱਲ, 2021 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਮਨਜ਼ੂਰੀ ਦੇ ਚੁੱਕੇ ਹਨ। ਹਾਲਾਂਕਿ ਇਸ ਤੋਂ ਸਮੱਸਿਆ ਹੱਲ ਹੋਣ ਦੀ ਬਜਾਏ ਜ਼ਿਆਦਾ ਜਟਿਲ ਤੇ ਵਿਵਾਦਿਤ ਹੋ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਉਨ੍ਹਾਂ ਲੋਕਾਂ ਲਈ ਸਰੋਗੇਸੀ ਦੀ ਰਾਹ ਮੁਸ਼ਕਲ ਬਣਾਉਂਦਾ ਹੈ ਜੋ ਮੌਜੂਦਾ ਸਮੇਂ 'ਚ ਚਾਹ ਰੱਖਦੇ ਹਨ। ਇਸ ਨਾਲ ਬੱਚਿਆਂ ਦੀ ਖੁਆਹਿਸ਼ ਰੱਖਣ ਵਾਲੇ ਸਿੰਗਲ ਪੈਰੇਂਟ, ਤਲਾਕਸ਼ੁਦਾ ਜਾਂ ਮੈਰਿਡ ਕਪਲਜ਼ ਦੇ ਸਾਹਮਣੇ ਚੁਣੌਤੀਆਂ ਵਧਣਗੀਆਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904