Teacher's Day 2023: ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਅਧਿਆਪਕ ਦੀ ਅਹਿਮ ਭੂਮਿਕਾ ਹੁੰਦੀ ਹੈ। ਜੀਵਨ ਜਿਊਣ ਦਾ ਫਲਸਫਾ ਸਿਖਾਉਣ ਵਾਲੇ ਇਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ (teacher's day 2023) ਮਨਾਇਆ ਜਾਂਦਾ ਹੈ। ਸਾਡੇ ਅਧਿਆਪਕ ਸਾਨੂੰ ਸਿਰਫ਼ ਸਿਲੇਬਸ ਹੀ ਨਹੀਂ ਸਿਖਾਉਂਦੇ, ਉਹ ਸਾਨੂੰ ਜ਼ਿੰਦਗੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਵੀ ਸਿਖਾਉਂਦੇ ਹਨ। ਅਧਿਆਪਕ ਸਾਨੂੰ ਹਰ ਕਦਮ 'ਤੇ ਨਵੇਂ ਸਬਕ ਦਿੰਦੇ ਹਨ ਤਾਂ ਜੋ ਅਸੀਂ ਚੰਗੀ ਅਤੇ ਸ਼ਾਨਦਾਰ ਜ਼ਿੰਦਗੀ ਜੀਅ ਸਕੀਏ। ਇਸ ਵਾਰ ਅਧਿਆਪਕ ਦਿਵਸ 'ਤੇ, ਜੇ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਨਵਾਂ ਸਿਖਾਉਣਾ ਚਾਹੁੰਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਦਿੱਲੀ ਦੀਆਂ ਕੁੱਝ ਖਾਸ ਥਾਵਾਂ 'ਤੇ ਲੈ ਜਾ ਸਕਦੇ ਹੋ (delhi best sptos for kids) ਇੱਕ ਚੰਗੇ ਅਧਿਆਪਕ ਵਰਗੀਆਂ ਇਹ ਥਾਂਵਾਂ ਬੱਚਿਆਂ ਨੂੰ ਨਵੀਂ ਸਿੱਖਿਆ ਅਤੇ ਚੰਗੇ ਆਚਰਣ ਪ੍ਰਦਾਨ ਕਰਨਗੀਆਂ। ਆਓ ਜਾਣਦੇ ਹਾਂ ਦਿੱਲੀ ਦੀਆਂ ਕੁੱਝ ਅਜਿਹੀਆਂ ਸ਼ਾਨਦਾਰ ਥਾਵਾਂ ਬਾਰੇ ਜਿੱਥੇ ਬੱਚਿਆਂ ਨੂੰ ਮਨੋਰੰਜਨ ਦੇ ਨਾਲ-ਨਾਲ ਨਵੀਂ ਸਿੱਖਿਆ ਵੀ ਮਿਲ ਸਕਦੀ ਹੈ।



ਬਾਲ ਭਵਨ  (Bal Bhavan)



ਦਿੱਲੀ ਵਿੱਚ ਆਈਟੀਓ ਨੇੜੇ ਬਾਲ ਭਵਨ ਬੱਚਿਆਂ ਲਈ ਇੱਕ ਵਧੀਆ ਥਾਂ ਹੈ। ਬੱਚਿਆਂ ਦੀ ਸਿਰਜਣਾਤਮਕਤਾ ਨੂੰ ਵਧਾਉਣ ਲਈ ਕਈ ਤਰ੍ਹਾਂ ਦੀਆਂ ਸ਼ਾਨਦਾਰ ਚੀਜ਼ਾਂ ਹਨ। ਇੱਥੇ ਬੱਚੇ ਖੇਡਾਂ ਖੇਡ ਕੇ ਬਹੁਤ ਕੁਝ ਸਿੱਖ ਸਕਦੇ ਹਨ। ਇੱਥੇ ਸਮੇਂ-ਸਮੇਂ 'ਤੇ ਬੱਚਿਆਂ ਦੇ ਕਈ ਮੁਕਾਬਲੇ ਹੁੰਦੇ ਹਨ ਅਤੇ ਬੱਚਿਆਂ ਲਈ ਇੱਥੇ ਰੇਲ ਗੱਡੀ ਵੀ ਚਲਦੀ ਹੈ। ਤੁਸੀਂ ਇੱਥੇ ਸਿਰਫ ਦਸ ਰੁਪਏ ਦੀ ਫੀਸ ਵਿੱਚ ਮੰਗਲਵਾਰ ਤੋਂ ਸ਼ਨੀਵਾਰ ਤੱਕ ਚੰਗਾ ਸਮਾਂ ਬਿਤਾ ਸਕਦੇ ਹੋ।



ਨਹਿਰੂ ਤਾਰਾਮੰਡਲ (Nehru planetarium)



ਦਿੱਲੀ ਦੇ ਪ੍ਰਗਤੀ ਮੈਦਾਨ ਦੇ ਨੇੜੇ ਬਣੇ ਨਹਿਰੂ ਤਾਰਾਮੰਡਲ  ਨੂੰ ਨਹਿਰੂ ਪਲੈਨੀਟੇਰੀਅਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇੱਕ ਵਿਗਿਆਨ ਕੇਂਦਰ ਹੈ ਜਿੱਥੇ ਬੱਚਿਆਂ ਨੂੰ ਵਿਗਿਆਨ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਮਨੋਰੰਜਕ ਤਰੀਕੇ ਨਾਲ ਵੀ। ਇੱਥੇ ਸਪੇਸ ਲਾਇਬ੍ਰੇਰੀਆਂ ਵੀ ਹਨ ਤੇ ਬ੍ਰਹਿਮੰਡ ਨਾਲ ਸਬੰਧਤ ਫਿਲਮਾਂ ਵੀ ਇੱਥੇ ਦਿਖਾਈਆਂ ਜਾਂਦੀਆਂ ਹਨ।



ਰੇਲ ਮਿਊਜ਼ੀਅਮ  (Rail Meauseum)



ਦਿੱਲੀ ਦਾ ਰੇਲਵੇ ਮਿਊਜ਼ੀਅਮ ਬੱਚਿਆਂ ਲਈ ਵਧੀਆ ਜਗ੍ਹਾ ਹੈ। ਇੱਥੇ ਬੱਚੇ ਵੱਖ-ਵੱਖ ਤਰ੍ਹਾਂ ਦੀਆਂ ਟਰੇਨਾਂ ਅਤੇ ਉਨ੍ਹਾਂ ਦੇ ਇੰਜਣ ਵੇਖ ਸਕਦੇ ਹਨ। ਇੱਥੇ ਸਭ ਤੋਂ ਪੁਰਾਣੀਆਂ ਰੇਲ ਗੱਡੀਆਂ ਦਾ ਇਤਿਹਾਸ ਵੇਖਣ ਨੂੰ ਮਿਲੇਗਾ ਤੇ ਕਈ ਤਰ੍ਹਾਂ ਦੇ ਪੁਰਾਣੇ ਇੰਜਣਾਂ ਨੂੰ ਸੰਭਾਲਿਆ ਗਿਆ ਹੈ। ਇੱਥੇ ਬੱਚੇ ਖਿਡੌਣਾ ਟਰੇਨ ਦੀ ਸਵਾਰੀ ਵੀ ਕਰ ਸਕਦੇ ਹਨ।



ਨੈਸ਼ਨਲ ਜ਼ੂਲੋਜੀਕਲ ਪਾਰਕ  (National zoological park)



ਦਿੱਲੀ ਚਿੜੀਆਘਰ ਯਕੀਨੀ ਤੌਰ 'ਤੇ ਤੁਹਾਡੀ ਪਸੰਦੀਦਾ ਸੂਚੀ ਵਿੱਚ ਸ਼ਾਮਲ ਹੋਵੇਗਾ। ਦਿੱਲੀ ਦਾ ਨੈਸ਼ਨਲ ਜੂਓਲੋਜੀਕਲ ਪਾਰਕ ਦੁਨੀਆ ਦੇ ਵਿਲੱਖਣ ਜਾਨਵਰਾਂ ਨਾਲ ਭਰਿਆ ਹੋਇਆ ਹੈ। ਇੱਥੇ ਬੱਚਿਆਂ ਨੂੰ ਏਸ਼ੀਆਈ ਸ਼ੇਰ, ਬੰਗਾਲ ਟਾਈਗਰ, ਗੈਂਡਾ ਅਤੇ ਹਾਥੀ ਦੇ ਨਾਲ-ਨਾਲ ਦੁਰਲੱਭ ਕਿਸਮ ਦੇ ਪੰਛੀ ਵੀ ਦੇਖਣ ਨੂੰ ਮਿਲਣਗੇ। ਇੱਥੇ ਬੱਚੇ ਜੰਗਲੀ ਜੀਵਨ ਨੂੰ ਨੇੜਿਓਂ ਦੇਖ ਸਕਦੇ ਹਨ।