ਇਸਲਾਮਾਬਾਦ: ਤਾਲਿਬਾਨ ਨੇ ਭਾਰਤ ਦੀ ਫਿਕਰ ਵਧਾ ਦਿੱਤੀ ਹੈ। ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਕਸ਼ਮੀਰੀ ਮੁਸਲਮਾਨਾਂ ਦੇ ਹੱਕ ਵਿੱਚ ਬੋਲਣ ਤੋਂ ਕੋਈ ਨਹੀਂ ਰੋਕ ਸਕਦਾ। ਭਾਰਤ ਲਈ ਇਹ ਖਤਰਾ ਹੈ ਕਿ ਅਫਗਾਨਿਸਤਾਨ ਤੇ ਪਾਕਿਸਤਾਨ ਵਿੱਚ ਤਾਲਿਬਾਨ ਦੇ ਜ਼ੋਰ ਫੜਨ ਮਗਰੋਂ ਉਹ ਕਸ਼ਮੀਰ ਵਿੱਚ ਅੱਤਵਾਦੀ ਸਰਗਰਮੀਆਂ ਵਧਾ ਸਕਦਾ ਹੈ।
ਤਾਲਿਬਾਨ ਨੇ ਭਾਰਤ ਦੇ ਖਦਸ਼ਿਆਂ ਨੂੰ ਨਜ਼ਰ ਅੰਦਾਜ ਕਰਦਿਆਂ ਸਪਸ਼ਟ ਕਿਹਾ ਹੈ ਕਿ ਉਨ੍ਹਾਂ ਨੂੰ ਕਸ਼ਮੀਰੀ ਮੁਸਲਮਾਨਾਂ ਦੇ ਹੱਕ ਵਿੱਚ ਬੋਲਣ ਤੋਂ ਕੋਈ ਨਹੀਂ ਰੋਕ ਸਕਦਾ। ਤਾਲਿਬਾਨ ਨੇ ਕਿਹਾ ਹੈ ਕਿ ਕਸ਼ਮੀਰ ਸਣੇ ਦੁਨੀਆ ਵਿੱਚ ਜਿਥੇ ਕਿਤੇ ਵੀ ਮੁਸਲਮਾਨ ਹਨ, ਉਹ ਉਨ੍ਹਾਂ ਦੇ ਹੱਕ ਵਿੱਚ ਬੋਲਣਗੇ। ਹਾਲਾਂਕਿ ਤਾਲਿਬਾਨ ਨੇ ਨਾਲ ਹੀ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਕਿਸੇ ਮੁਲਕ ਖ਼ਿਲਾਫ਼ ਹਥਿਆਰਬੰਦ ਕਾਰਵਾਈ ਕਰਨ ਇਰਾਦਾ ਨਹੀਂ।
ਤਾਲਿਬਾਨ ਬੁਲਾਰੇ ਸੁਹੇਲ ਸ਼ਾਹੀਨ ਨੇ ਵੀਡੀਓ ਲਿੰਕ ਦੁਆਰਾ ਬੀਬੀਸੀ ਨੂੰ ਵਿਸ਼ੇਸ਼ ਇੰਟਰਵਿਊ ਵਿੱਚ ਕਿਹਾ: ‘ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ ਤੇ ਮੁਲਕਾਂ ਨੂੰ ਕਹਾਂਗੇ ਕਿ ਮੁਸਲਮਾਨ ਤੁਹਾਡੇ ਆਪਣੇ ਲੋਕ ਹਨ, ਤੁਹਾਡੇ ਆਪਣੇ ਨਾਗਰਿਕ ਹਨਅਤੇ ਉਹ ਕਾਨੂੰਨ ਮੁਤਾਬਕ ਬਰਾਬਰ ਦੇ ਹੱਕਦਾਰ ਹਨ।’ ਦੋਹਾ ਤੋਂ ਬੋਲਦੇ ਹੋਏ ਸ਼ਾਹੀਨ ਨੇ ਕਿਹਾ ਕਿ ਮੁਸਲਮਾਨ ਹੋਣ ਦੇ ਨਾਤੇ ਕਸ਼ਮੀਰ ਤੇ ਕਿਸੇ ਹੋਰ ਦੇਸ਼ ਵਿੱਚ ਰਹਿਣ ਵਾਲੇ ਮੁਸਲਮਾਨਾਂ ਲਈ ਬੋਲਣਾ ਉਨ੍ਹਾਂ ਦਾ ਅਧਿਕਾਰ ਹੈ।
ਦੱਸ ਦਈਏ ਕਿ ਭਾਰਤ ਇਸ ਗੱਲ ਤੋਂ ਚਿੰਤਤ ਹੈ ਕਿ ਤਾਲਿਬਾਨ ਸ਼ਾਸਨ ਅਧੀਨ ਅਫ਼ਗ਼ਾਨਿਸਤਾਨ ਦੀ ਧਰਤੀ ਨੂੰ ਉਸ ਵਿਰੁੱਧ ਅਤਿਵਾਦੀ ਗਤੀਵਿਧੀਆਂ ਲਈ ਵਰਤਿਆ ਜਾ ਸਕਦਾ ਹੈ। ਭਾਰਤੀ ਅਧਿਕਾਰੀ ਨੇ ਇਸ ਸਬੰਧੀ ਤਾਲਿਬਾਨ ਲੀਡਰ ਨਾਲ ਗੱਲ਼ਬਾਤ ਵੀ ਕੀਤੀ ਹੈ। ਉਂਝ ਪਹਿਲਾਂ ਤਾਲਿਬਾਨ ਨੇ ਕਿਹਾ ਸੀ ਕਿ ਉਹ ਭਾਰਤ ਨਾਲ ਸਬੰਧਤ ਕਸ਼ਮੀਰ ਤੇ ਪਾਕਿਸਤਾਨ ਦੇ ਮਸਲੇ ਵਿੱਚ ਦਖਲ ਨਹੀਂ ਦੇਣਗੇ।
ਇਹ ਵੀ ਪੜ੍ਹੋ: Domestic Violence Case: ਪੰਜਾਬੀ ਗਾਇਕ ਹਨੀ ਸਿੰਘ ਅਦਾਲਤ 'ਚ ਪੇਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin