Tamil Nadu student Sainikesh Ravichandran joins Ukraine forces to fight against Russian soldiers amid Ukraine Russia War


Russia Ukraine War: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਤਾਮਿਲਨਾਡੂ ਦਾ ਇੱਕ ਨੌਜਵਾਨ ਰੂਸ ਵਿਰੁੱਧ ਲੜਨ ਲਈ ਯੂਕਰੇਨ ਦੀ ਫੌਜ ਵਿੱਚ ਭਰਤੀ ਹੋਇਆ ਹੈ। ਇੱਥੋਂ ਦਾ ਇੱਕ 21 ਸਾਲਾ ਵਿਅਕਤੀ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਦਾ ਸੁਪਨਾ ਸਾਕਾਰ ਨਾ ਹੋਣ ਤੋਂ ਬਾਅਦ ਹਮਲਾਵਰ ਰੂਸੀ ਫੌਜਾਂ ਵਿਰੁੱਧ ਲੜਨ ਲਈ ਯੂਕਰੇਨ ਦੀ ਫੌਜ ਵਿੱਚ ਭਰਤੀ ਹੋ ਗਿਆ। ਤਾਮਿਲਨਾਡੂ ਦੇ ਰਹਿਣ ਵਾਲੇ ਨੌਜਵਾਨ ਦਾ ਨਾਂ ਸੈਨਿਕੇਸ਼ ਰਵੀਚੰਦਰਨ (Sainikesh Ravichandran) ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕੇਂਦਰੀ ਖੁਫੀਆ ਏਜੰਸੀ ਦੇ ਕੁਝ ਅਧਿਕਾਰੀ ਕੁਝ ਦਿਨ ਪਹਿਲਾਂ ਇੱਥੋਂ ਨੇੜੇ ਠੁਦਿਆਲੂਰ ਸਥਿਤ ਸੈਨਿਕੇਸ਼ ਰਵੀਚੰਦਰਨ ਦੇ ਘਰ ਜਾ ਕੇ ਉਸ ਦਾ ਹਾਲ-ਚਾਲ ਪੁੱਛਣ ਗਏ।


ਯੂਕਰੇਨ ਦੀ ਫੌਜ ਵਿੱਚ ਭਰਤੀ ਹੋਇਆ ਭਾਰਤੀ ਨੌਜਵਾਨ


ਪੁਲਿਸ ਨੇ ਕਿਹਾ ਕਿ ਭਾਰਤੀ ਫੌਜ ਨੇ ਕਥਿਤ ਤੌਰ 'ਤੇ ਲੰਬਾਈ ਦੇ ਕਾਰਨ ਸੈਨਿਕੇਸ਼ ਦੀ ਅਰਜ਼ੀ ਨੂੰ ਦੋ ਵਾਰ ਰੱਦ ਕਰ ਦਿੱਤਾ ਸੀ। ਉਨ੍ਹਾਂ ਮੁਤਾਬਕ ਸੈਨਿਕੇਸ਼ ਨੇ ਅਮਰੀਕੀ ਹਥਿਆਰਬੰਦ ਬਲਾਂ 'ਚ ਭਰਤੀ ਹੋਣ ਲਈ ਅਮਰੀਕੀ ਵਣਜ ਦੂਤਘਰ ਤੱਕ ਵੀ ਪਹੁੰਚ ਕੀਤੀ ਸੀ। ਸੈਨਿਕੇਸ਼ ਦੇ ਮਾਤਾ-ਪਿਤਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਯੁੱਧ ਪ੍ਰਭਾਵਿਤ ਯੂਕਰੇਨ ਵਿੱਚ ਏਰੋਸਪੇਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਯੁੱਧ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੂੰ ਉੱਥੇ ਇੱਕ ਵੀਡੀਓ ਗੇਮ ਡਿਵੈਲਪਮੈਂਟ ਕੰਪਨੀ ਵਿੱਚ ਨੌਕਰੀ ਮਿਲੀ ਸੀ।


ਖਾਰਕੀਵ 'ਚ ਕਰ ਰਿਹਾ ਸੀ ਏਰੋਸਪੇਸ ਇੰਜਨੀਅਰਿੰਗ ਦਾ ਕੋਰਸ


ਪੁਲਿਸ ਨੇ ਕਿਹਾ ਕਿ ਪਰੇਸ਼ਾਨ ਮਾਪਿਆਂ ਨੇ ਕੇਂਦਰ ਸਰਕਾਰ ਨੂੰ ਸੈਨਿਕੇਸ਼ ਦਾ ਪਤਾ ਲਗਾਉਣ ਅਤੇ ਉਸਨੂੰ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ, ਕਿਉਂਕਿ ਉਹ ਘਰ ਵਾਪਸ ਜਾਣ ਲਈ ਤਿਆਰ ਨਹੀਂ ਸੀ। ਸੈਨਿਕੇਸ਼ 2018 ਤੋਂ ਖਾਰਕੀਵ ਵਿੱਚ ਨੈਸ਼ਨਲ ਏਰੋਸਪੇਸ ਯੂਨੀਵਰਸਿਟੀ ਵਿੱਚ ਇੱਕ ਏਰੋਸਪੇਸ ਇੰਜੀਨੀਅਰਿੰਗ ਕੋਰਸ ਕਰ ਰਿਹਾ ਸੀ ਅਤੇ ਅਰਧ ਸੈਨਿਕ ਯੂਨਿਟ ਦੇ ਵਾਲੰਟੀਅਰਾਂ ਅਤੇ ਰੂਸ ਦੇ ਖਿਲਾਫ ਲੜਨ ਵਾਲੇ ਜਾਰਜੀਅਨ ਨੈਸ਼ਨਲ ਲੀਜੀਅਨ ਵਿੱਚ ਸ਼ਾਮਲ ਹੋਇਆ ਸੀ।


ਦੱਸ ਦੇਈਏ ਕਿ 24 ਫਰਵਰੀ ਤੋਂ ਯੂਕਰੇਨ ਵਿੱਚ ਰੂਸੀ ਹਮਲੇ ਜਾਰੀ ਹਨ। ਇੱਥੇ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਹੋਇਆ ਹੈ, ਜਦੋਂ ਕਿ ਲੱਖਾਂ ਲੋਕ ਗੁਆਂਢੀ ਦੇਸ਼ਾਂ ਵਿੱਚ ਪਲਾਇਨ ਕਰ ਰਹੇ ਹਨ।


ਇਹ ਵੀ ਪੜ੍ਹੋ: International Flights Resumed: ਕੇਂਦਰ ਸਰਕਾਰ ਦਾ ਐਲਾਨ, ਦੋ ਸਾਲਾਂ ਬਾਅਦ ਇਸ ਦਿਨ ਤੋਂ ਮੁੜ ਸ਼ੁਰੂ ਹੋਣਗੀਆਂ ਵਪਾਰਕ ਉਡਾਣਾਂ