Telangana Assembly : ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਕੇਂਦਰ ਦੀ ਮੋਦੀ ਸਰਕਾਰ 'ਤੇ ਲਗਾਤਾਰ ਹਮਲਾਵਰ ਹਨ। ਇਸੇ ਸਿਲਸਿਲੇ ਵਿੱਚ ਤੇਲੰਗਾਨਾ ਵਿਧਾਨ ਸਭਾ (Telangana Assembly) ਨੇ ਮੰਗਲਵਾਰ ਨੂੰ ਦੋ ਪ੍ਰਸਤਾਵ ਪਾਸ ਕੀਤੇ ਹਨ, ਜਿਸ ਵਿੱਚ ਪਹਿਲੇ ਪ੍ਰਸਤਾਵ ਵਿੱਚ ਨਵੀਂ ਦਿੱਲੀ ਵਿੱਚ ਸੰਸਦ ਦੀ ਨਵੀਂ ਇਮਾਰਤ ਦਾ ਨਾਂ ਡਾ: ਭੀਮ ਰਾਓ ਅੰਬੇਡਕਰ (Dr. B. R. Ambedkar) ਦੇ ਨਾਂ 'ਤੇ ਰੱਖਣ ਦੀ ਮੰਗ ਕੀਤੀ ਗਈ ਸੀ। ਓਥੇ ਹੀ ਕੇਂਦਰ ਸਰਕਾਰ ਦੇ ਨਵੇਂ ਬਿਜਲੀ ਸੋਧ ਬਿੱਲ (Electricity Amendment Act) 2022 ਦਾ ਵੀ ਵਿਰੋਧ ਕੀਤਾ ਗਿਆ।
ਰਾਜ ਦੇ ਸੂਚਨਾ ਤਕਨਾਲੋਜੀ ਅਤੇ ਉਦਯੋਗ ਮੰਤਰੀ ਕੇ.ਟੀ. ਰਾਮਾ ਰਾਓ ਨੇ ਇੱਕ ਮੋਸ਼ਨ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਨਵੇਂ ਬਣੇ ਸੰਸਦ ਭਵਨ ਦਾ ਨਾਂ ਸੰਵਿਧਾਨ ਦੇ ਨਿਰਮਾਤਾ ਅੰਬੇਡਕਰ ਦੇ ਨਾਂ ’ਤੇ ਰੱਖਣਾ ਉਚਿਤ ਹੋਵੇਗਾ। ਰਾਜ ਦੇ ਊਰਜਾ ਮੰਤਰੀ ਜੀ ਜਗਦੇਸ਼ ਰੈੱਡੀ ਨੇ (ਕੇਂਦਰ ਪ੍ਰਸਤਾਵਿਤ) ਬਿਜਲੀ ਬਿੱਲ ਦਾ ਵਿਰੋਧ ਕਰਦੇ ਹੋਏ ਦੂਜਾ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਬਿੱਲ ਕਿਸਾਨਾਂ, ਗਰੀਬਾਂ ਅਤੇ ਬਿਜਲੀ ਖੇਤਰ ਦੇ ਕਾਮਿਆਂ ਦੇ ਹਿੱਤਾਂ ਦੇ ਵਿਰੁੱਧ ਹੈ।
ਨਵੇਂ ਸੰਸਦ ਭਵਨ ਵਿੱਚ ਆਯੋਜਿਤ ਕੀਤਾ ਜਾ ਸਕਦਾ ਹੈ ਸਰਦ ਰੁੱਤ ਸੈਸ਼ਨ
ਦੇਸ਼ ਦੀ ਰਾਜਧਾਨੀ ਵਿੱਚ ਸੈਂਟਰਲ ਵਿਸਟਾ ਦੇ ਪੁਨਰ ਵਿਕਾਸ ਦੇ ਤਹਿਤ ਨਵੀਂ ਸੰਸਦ ਭਵਨ ਦਾ ਨਿਰਮਾਣ ਆਪਣੇ ਅੰਤਿਮ ਪੜਾਅ ਵਿੱਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸੰਬਰ 2020 ਵਿੱਚ ਇਸ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਸੀ। ਕੇਂਦਰ ਦੀ ਇਸ ਨਵੀਂ ਇਮਾਰਤ ਵਿੱਚ ਸੰਸਦ ਦਾ ਸਰਦ ਰੁੱਤ ਸੈਸ਼ਨ ਕਰਵਾਉਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ : ਬਰਨਾਲਾ ਪੁਲਿਸ ਨੇ ਲੋਕਾਂ ਤੋਂ ਫਿਰੌਤੀ ਮੰਗਣ ਵਾਲੇ 3 ਗੈਂਗਸਟਰਾਂ ਨੂੰ ਕੀਤਾ ਕਾਬੂ , ਵਿਦੇਸ਼ ਵਿੱਚ ਰਹਿੰਦੇ 3 ਗੈਂਗਸਟਰ ਨਾਮਜ਼ਦ
ਕੀ ਹੈ ਬਿਜਲੀ ਸੋਧ ਬਿੱਲ ?
ਕੀ ਹੈ ਬਿਜਲੀ ਸੋਧ ਬਿੱਲ ?
ਬਿਜਲੀ ਸੋਧ ਬਿੱਲ 2022 ਦਾ ਉਦੇਸ਼ ਖਪਤਕਾਰਾਂ ਨੂੰ ਵੱਖ-ਵੱਖ ਸੇਵਾ ਪ੍ਰਦਾਤਾਵਾਂ ਵਿੱਚੋਂ ਚੋਣ ਕਰਨ ਦੀ ਸਹੂਲਤ ਪ੍ਰਦਾਨ ਕਰਕੇ ਬਿਜਲੀ ਵੰਡ ਦੇ ਖੇਤਰ ਵਿੱਚ ਮੁਕਾਬਲਾ ਪੈਦਾ ਕਰਨਾ ਹੈ। ਕੇਂਦਰੀ ਬਿਜਲੀ ਮੰਤਰੀ ਆਰ. ਕੇ ਸਿੰਘ (R.K Singh) ਨੇ ਹਾਲ ਹੀ ਵਿੱਚ ਕਿਹਾ ਸੀ ਕਿ ਇਹ ਪ੍ਰਸਤਾਵ ਸਾਲ ਦੇ ਅੰਤ ਤੱਕ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਪਾਸ ਹੋਣ ਦੀ ਸੰਭਾਵਨਾ ਹੈ। ਇਹ ਬਿੱਲ 8 ਅਗਸਤ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਉਸੇ ਦਿਨ ਊਰਜਾ ਬਾਰੇ ਸੰਸਦੀ ਸਥਾਈ ਕਮੇਟੀ ਕੋਲ ਭੇਜਿਆ ਗਿਆ ਸੀ।