ਹੈਦਰਾਬਾਦ: ਹੈਦਰਾਬਾਦ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਰਾਜ ਮਾਰਗ ਦੇ ਪੁਲ ਦੇ ਹੇਠਾਂ ਇੱਕ 22 ਸਾਲਾ ਮਹਿਲਾ ਡਾਕਟਰ ਦੀ ਸੜੀ ਹੋਈ ਲਾਸ਼ ਮਿਲੀ। ਮੁੱਢਲੀ ਜਾਂਚ ਵਿੱਚ ਪੁਲਿਸ ਨੂੰ ਮਹਿਲਾ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਦਾ ਖ਼ਦਸ਼ਾ ਹੈ। ਮਾਮਲਾ ਹੈਦਰਾਬਾਦ ਦੇ ਸ਼ਾਦਨਗਰ ਖੇਤਰ ਦਾ ਹੈ। ਮਹਿਲਾ ਦਾ ਨਾਮ ਪ੍ਰਿਯੰਕਾ ਰੈੱਡੀ ਦੱਸਿਆ ਜਾ ਰਿਹਾ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ ਪ੍ਰਿਯੰਕਾ ਰੈੱਡੀ ਸ਼ਾਦੀਨਗਰ ਵਿੱਚ ਉਸ ਦੇ ਘਰ ਤੋਂ ਕੋਲੂੜੂ ਪਿੰਡ ਵਿੱਚ ਇੱਕ ਪਸ਼ੂ ਹਸਪਤਾਲ ਵਿੱਚ ਡਿਊਟੀ ਲਈ ਰਵਾਨਾ ਹੋਈ। ਬੁੱਧਵਾਰ ਨੂੰ ਪ੍ਰਿਯੰਕਾ ਨੇ ਆਪਣੀ ਭੈਣ ਨੂੰ ਬੁਲਾਇਆ ਤੇ ਕਿਹਾ, “ਮੈਰੀ ਸਕੂਟੀ ਟੁੱਟ ਗਈ ਹੈ। ਮੈਨੂੰ ਬਹੁਤ ਡਰ ਲੱਗ ਰਿਹਾ ਹੈ।” ਜਦੋਂ ਬਾਅਦ ਵਿੱਚ ਪ੍ਰਿਯੰਕਾ ਦੇ ਪਰਿਵਾਰ ਵਾਲਿਆਂ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੋਬਾਈਲ ਫੋਨ ਬੰਦ ਹੋ ਗਿਆ।

ਪੁਲਿਸ ਨੇ ਦੱਸਿਆ ਕਿ ਪ੍ਰਿਯੰਕਾ ਨੇ ਕਤਲ ਤੋਂ ਪਹਿਲਾਂ ਆਪਣੀ ਭੈਣ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ। ਪ੍ਰਿਯੰਕਾ ਦੀ ਭੈਣ ਅਨੁਸਾਰ, ਉਸ ਦੀ ਸਕੂਟੀ ਦਾ ਟਾਇਰ ਪੰਕਚਰ ਹੋਇਆ ਸੀ। ਕੁਝ ਟਰੱਕ ਡਰਾਈਵਰ ਖੜ੍ਹੇ ਸੀ ਜਿਥੇ ਸਕੂਟੀ ਖਰਾਬ ਹੋ ਗਈ। ਪੰਕਚਰ ਲੈਣ ਲਈ ਉਹ ਉਸ ਦੀ ਸਕੂਟੀ ਲੈ ਗਏ। ਉਨ੍ਹਾਂ ਨੂੰ ਸ਼ੱਕ ਹੈ ਕਿ ਉਹੀ ਲੋਕਾਂ ਨੇ ਪ੍ਰਿਯੰਕਾ ਨਾਲ ਕੁਝ ਕੀਤਾ ਹੋਵੇਗਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।