Zika Virus: ਪੂਰੀ ਦੁਨੀਆ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਹੈ। ਇਸ ਦੇ ਨਾਲ ਹੀ ਭਾਰਤ ਕੋਵਿਡ-19 ਦੇ ਨਾਲ-ਨਾਲ ਕਈ ਹੋਰ ਬਿਮਾਰੀਆਂ ਨਾਲ ਵੀ ਲੜ ਰਿਹਾ ਹੈ। ਦਰਅਸਲ, ਇਨ੍ਹੀਂ ਦਿਨੀਂ ਜ਼ੀਕਾ ਵਾਇਰਸ ਦੇ ਕਈ ਮਾਮਲੇ ਸਾਹਮਣੇ ਆਏ ਹਨ। ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਹੁਣ ਤੱਕ 10 ਲੋਕਾਂ ਵਿੱਚ ਜ਼ੀਕਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਦਿੱਲੀ ਤੇ ਬਿਹਾਰ ਵਿੱਚ ਜ਼ੀਕਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਸਾਲ ਦੇ ਸ਼ੁਰੂ ਵਿੱਚ ਕੇਰਲ ਵਿੱਚ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।


ਜ਼ੀਕਾ ਵਾਇਰਸ ਕੀ ਹੈ ਤੇ ਇਹ ਕਿਵੇਂ ਫੈਲਦਾ ਹੈ?


ਜ਼ੀਕਾ ਵਾਇਰਸ ਇੱਕ ਮੱਛਰ ਦੁਆਰਾ ਫੈਲਣ ਵਾਲਾ ਵਾਇਰਲ ਇਨਫੈਕਸ਼ਨ ਹੈ। ਇਹ ਵਾਇਰਸ ਸੰਕਰਮਿਤ ਏਡੀਜ਼ ਪ੍ਰਜਾਤੀ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਇਹ ਉਹੀ ਪ੍ਰਜਾਤੀ ਹੈ ਜੋ ਡੇਂਗੂ ਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਫੈਲਾਉਣ ਲਈ ਵੀ ਜ਼ਿੰਮੇਵਾਰ ਹੈ।ਜ਼ੀਕਾ ਵਾਇਰਸ ਇੰਨਾ ਖਤਰਨਾਕ ਹੈ ਕਿ ਗਰਭ ਅਵਸਥਾ ਦੌਰਾਨ ਇਹ ਗਰਭਵਤੀ ਔਰਤ ਤੋਂ ਉਸ ਦੇ ਭਰੂਣ ਵਿੱਚ ਫੈਲ ਸਕਦਾ ਹੈ, ਜਿਸ ਕਾਰਨ ਬੱਚਾ ਘੱਟ ਵਿਕਸਤ ਦਿਮਾਗ ਵਾਲਾ ਪੈਦਾ ਹੋ ਸਕਦਾ ਹੈ। ਜ਼ੀਕਾ ਵਾਇਰਸ ਜਿਆਦਾਤਰ ਗਰਮ ਖੰਡੀ ਤੇ ਉਪ-ਉਪਖੰਡੀ ਖੇਤਰਾਂ ਵਿੱਚ ਪਾਇਆ ਜਾਂਦਾ ਹੈ। ਫਿਲਹਾਲ ਜ਼ੀਕਾ ਵਾਇਰਸ ਦਾ ਕੋਈ ਖਾਸ ਇਲਾਜ ਉਪਲਬਧ ਨਹੀਂ।


ਡੇਂਗੂ ਤੇ ਜ਼ੀਕਾ ਵਿੱਚ ਫਰਕ ਕਰਨਾ ਮੁਸ਼ਕਲ 


ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ, ਡੇਂਗੂ ਦੇ ਨਾਲ-ਨਾਲ ਜ਼ੀਕਾ ਵਾਇਰਸ ਦੇ ਮਾਮਲਿਆਂ ਨੇ ਕਾਫੀ ਚਿੰਤਾ ਵਧਾ ਦਿੱਤੀ ਹੈ। ਇਹਨਾਂ ਤਿੰਨਾਂ ਬਿਮਾਰੀਆਂ ਵਿੱਚ ਫਰਕ ਕਰਨਾ ਔਖਾ ਹੋ ਸਕਦਾ ਹੈ। ਨਤੀਜੇ ਵਜੋਂ, ਜੇਕਰ ਸਮੇਂ ਸਿਰ ਬਿਮਾਰੀ ਦਾ ਪਤਾ ਨਾ ਲਗਾਇਆ ਜਾਵੇ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਧਿਆਨ ਯੋਗ ਹੈ ਕਿ ਡੇਂਗੂ ਤੇ ਜ਼ੀਕਾ ਦੋਵੇਂ ਬਿਮਾਰੀਆਂ ਮੱਛਰ ਦੇ ਕੱਟਣ ਨਾਲ ਹੁੰਦੀਆਂ ਹਨ। ਇਸ ਦੀ ਪਛਾਣ ਜ਼ੀਕਾ ਵਾਇਰਸ ਦੇ ਲੱਛਣਾਂ ਤੋਂ ਕੀਤੀ ਜਾ ਸਕਦੀ ਹੈ।


ਜ਼ੀਕਾ ਵਾਇਰਸ ਦੇ ਇਹ ਲੱਛਣ ਹੋ ਸਕਦੇ



  • ਮਰੀਜ਼ਾਂ ਵਿੱਚ ਬੁਖਾਰ

  • ਧੱਫੜ ਤੇ ਜੋੜਾਂ ਦਾ ਦਰਦ

  • ਅੱਖਾਂ ਦੇ ਪਿੱਛੇ ਦਰਦ

  • ਉਲਟੀਆਂ


ਇਲਾਜ


WHO ਅਨੁਸਾਰ, ਜ਼ੀਕਾ ਵਾਇਰਸ ਜਾਂ ਇਸ ਨਾਲ ਜੁੜੀਆਂ ਬਿਮਾਰੀਆਂ ਦਾ ਫਿਲਹਾਲ ਕੋਈ ਇਲਾਜ ਨਹੀਂ ਹੈ। ਇਸ ਵਾਇਰਸ ਦੇ ਲੱਛਣ ਜ਼ਿਆਦਾਤਰ ਹਲਕੇ ਹੁੰਦੇ ਹਨ। ਜ਼ੀਕਾ ਵਾਇਰਸ ਦੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਕਾਫ਼ੀ ਆਰਾਮ ਕਰਨਾ ਚਾਹੀਦਾ ਹੈ, ਤਰਲ ਪਦਾਰਥ ਲੈਣਾ ਚਾਹੀਦਾ ਹੈ ਅਤੇ ਦਰਦ ਅਤੇ ਬੁਖ਼ਾਰ ਦਾ ਇਲਾਜ ਆਮ ਦਵਾਈਆਂ ਨਾਲ ਕਰਨਾ ਚਾਹੀਦਾ ਹੈ। ਜੇਕਰ ਹਾਲਤ ਵਿਗੜਦੀ ਹੈ, ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।


ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹ ਉਪਾਅ ਕਰੋ


ਹਾਲਾਂਕਿ ਇਹ ਸਾਰੇ ਲੱਛਣ ਡੇਂਗੂ ਦੇ ਵੀ ਹਨ। ਇਸ ਲਈ ਜ਼ੀਕਾ ਵਾਇਰਸ ਅਤੇ ਡੇਂਗੂ ਵਿਚ ਫਰਕ ਕਰਨਾ ਮੁਸ਼ਕਲ ਹੈ। ਇਹ ਲੱਛਣ ਆਮ ਤੌਰ 'ਤੇ 2-7 ਦਿਨਾਂ ਤੱਕ ਰਹਿੰਦੇ ਹਨ। ਜ਼ੀਕਾ ਵਾਇਰਸ ਦੀ ਲਾਗ ਦੇ ਇਲਾਜ ਜਾਂ ਰੋਕਥਾਮ ਲਈ ਫਿਲਹਾਲ ਕੋਈ ਵੈਕਸੀਨ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਅਸੀਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀ ਵਰਤੀਏ। ਪੂਰੀ ਬਾਹਾਂ ਵਾਲੇ ਕੱਪੜੇ ਪਾਓ, ਮੱਛਰ ਪੈਦਾ ਨਾ ਹੋਣ ਦਿਓ।


ਇਹ ਵੀ ਪੜ੍ਹੋ: Gold Silver Price Today: ਦੀਵਾਲੀ ਤੋਂ ਪਹਿਲਾਂ ਸੋਨੇ-ਚਾਂਦੀ ਦੀ ਕੀਮਤਾਂ 'ਚ ਵੱਡੀ ਗਿਰਾਵਟ, ਅੱਜ ਦੀ Latest Price


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904