NCW On Crimes Against Women: ਸਾਲ ਦਰ ਸਾਲ ਬੀਤਣ ਨਾਲ ਮਹਿਲਾਵਾਂ ਖਿਲਾਫ ਅਪਰਾਧਿਕ ਵਾਰਦਾਤਾਂ ਦਾ ਗ੍ਰਾਫ ਵੀ ਉੱਤੇ ਜਾਂਦਾ ਨਜ਼ਰ ਆ ਰਿਹਾ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਬੀਤੇ ਸਾਲ ਯਾਨੀ 2021 'ਚ 2014 ਤੋਂ ਬਾਅਦ ਸਭ ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ। 2021 'ਚ ਮਹਿਲਾਵਾਂ ਖਿਲਾਫ ਅਪਰਾਧ ਦੀਆਂ 31 ਹਜ਼ਾਰ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ ਜੋ 2014 ਤੋਂ ਬਾਅਦ ਹੁਣ ਤੱਕ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਹਨ। ਇੰਨਾ ਹੀ ਨਹੀਂ 2020 ਦੇ ਮੁਕਾਬਲੇ 2021 ਯਾਨੀ 1 ਸਾਲ 'ਚ ਮਹਿਲਾਵਾਂ ਖਿਲਾਫ ਅਪਰਾਧਿਕ ਮਾਮਲਿਆਂ 'ਚ 30 ਫੀਸਦੀ ਦਾ ਵਾਧਾ ਹੋਇਆ ਹੈ।



ਅਪਰਾਧ 'ਚ ਟਾਪ 'ਤੇ ਉੱਤਰ ਪ੍ਰਦੇਸ਼
ਐੱਨਸੀਡਬਲਯੂ (NCW) ਦੇ ਅਧਿਕਾਰਕ ਅੰਕੜਿਆ ਮੁਤਾਬਕ ਸਭ ਤੋਂ ਵੱਧ ਆਬਾਦੀ ਵਾਲੇ ਉੱਤਰ ਪ੍ਰਦੇਸ਼ 'ਚ ਮਹਿਲਾਵਾਂ ਖਿਲ਼ਾਫ ਅਪਰਾਧ ਦੀਆਂ ਸ਼ਿਕਾਇਤਾਂ ਸਭ ਤੋਂ ਵੱਧ ਹਨ ਤੇ ਇਸ ਲਿਸਟ 'ਚ ਯੂਪੀ ਟਾਪ 'ਤੇ ਹੈ। ਜਿੱਥੇ ਇੱਕ ਸਾਲ 'ਚ ਮਹਿਲਾਵਾਂ ਖਿਲਾਫ ਅਪਰਾਧ ਲਈ 15,828 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਉੱਥੇ ਹੀ ਉਸ ਤੋਂ ਬਾਅਦ ਦਿੱਲੀ ਜਿੱਥੇ 3,336 ਤੇ ਫਿਰ ਮਹਾਰਾਸ਼ਟਰ ਜਿੱਥੇ 1504 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਉੱਥੇ ਹੀ ਹਰਿਆਣਾ 'ਚ 1460 ਤੇ ਬਿਹਾਰ 'ਚ 1456 ਸ਼ਿਕਾਇਤਾਂ ਮਿਲੀਆਂ ਹਨ।

ਤਿੰਨ ਮਹੀਨਿਆਂ 'ਚ ਸਭ ਤੋਂ ਵੱਧ ਸ਼ਿਕਾਇਤਾਂ
ਅੰਕੜਿਆਂ ਮੁਤਾਬਕ ਸਾਲ 2021 ਦੇ ਜੁਲਾਈ ਤੋਂ ਸਤੰਬਰ ਮਹੀਨੇ ਤੱਕ ਹਰ ਮਹੀਨੇ ਮਹਿਲਾਵਾਂ ਖਿਲਾਫ ਅਪਰਾਧ ਦੇ 3100 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਇਹ ਵੀ ਦੱਸਿਆ ਗਿਆ ਹੈ ਕਿ ਨਵੰਬਰ 2018 'ਚ ਆਖਰੀ ਵਾਰ 3 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਕਮਿਸ਼ਨ ਨੂੰ ਮਿਲੀਆਂ ਸਨ ਜਦ ਦੇਸ਼ 'ਚ 'ਮੀਟੂ' ਦਾ ਮਾਮਲਾ ਭਖਿਆ ਸੀ ਪਰ ਸਾਲ 2021 'ਚ ਇਸ ਗ੍ਰਾਫ 'ਚ ਹੋਰ ਵੀ ਵਾਧਾ ਹੋਇਆ।

ਮਹਿਲਾਵਾਂ ਖਿਲਾਫ਼ ਵਧਦਾ ਗ੍ਰਾਫ
ਮਹਿਲਾ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਮਿਲੀਆਂ ਸ਼ਿਕਾਇਤਾਂ 'ਚ ਸਭ ਤੋਂ ਵੱਧ ਸਨਮਾਨ ਨਾਲ ਜੀਵਨ ਜਿਉਣ ਦੇ ਅਧਿਕਾਰ (Right To Live With Dignity) ਨਾਲ ਸਬੰਧਤ 11013 ਸ਼ਿਕਾਇਤਾਂ ਸਨ। ਇਸ ਤੋਂ ਵਾਅਦ ਘਰੇਲੂ ਹਿੰਸਾ (Domestic Violence) ਨਾਲ 6,633 ਤੇ ਦਹੇਜ਼ (Dowry Harassment) ਨਾਲ ਸਬੰਧਤ 4,589 ਮਾਮਲੇ ਦਰਜ ਕੀਤੇ ਗਏ। ਛੇੜਛਾੜ ਨਾਲ ਸਬੰਧਤ 1819, ਬਲਾਤਕਾਰ ਤੇ ਬਲਾਤਕਾਰ ਦੀ ਕੋਸ਼ਿਸ਼ (Rape And Attempt To Rape) ਨਾਲ ਸਬੰਧਤ 1675 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ।  

ਜਾਗਰੂਕ ਹੋ ਰਹੀਆਂ ਮਹਿਲਾਵਾਂ
ਇਹ ਵੀ ਮੰਨਿਆ ਜਾ ਰਿਹਾ ਕਿ ਅਪਰਾਧ ਖਿਲਾਫ਼ ਮਹਿਲਾਵਾਂ ਜਾਗਰੂਕ ਹੋ ਰਹੀਆਂ ਹਨ ਤੇ ਆਪਬੀਤੀ ਦੱਸ ਕੇ ਅਜਿਹੇ ਮਾਮਲੇ ਦਰਜ ਕਰਵਾਉਣ ਲਈ ਹੁਣ ਮਹਿਲਾਵਾਂ 'ਚ ਉਹ ਸੂਝ ਆਈ ਹੈ ਤੇ ਇਹੀ ਕਾਰਨ ਹੈ ਸਭ ਤੋਂ ਵੱਧ ਮਾਮਲੇ ਦਰਜ ਹੋਏ ਹਨ।


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 



 


https://play.google.com/store/


https://apps.apple.com/in/app/811114904