Salary Hike: ਵਿਸ਼ਵ ਮੰਦੀ ਦੇ ਵਿਚਕਾਰ, ਜਿੱਥੇ ਦੁਨੀਆ ਭਰ ਦੀਆਂ ਕਈ ਵੱਡੀਆਂ ਕੰਪਨੀਆਂ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਵਿੱਚ ਲੱਗੀਆਂ ਹੋਈਆਂ ਹਨ। ਉੱਥੇ ਹੀ ਦੂਜੇ ਪਾਸੇ, ਭਾਰਤੀ ਕਰਮਚਾਰੀਆਂ ਨੂੰ ਇਸ ਸਾਲ ਯਾਨੀ 2023 ਵਿੱਚ ਏਸ਼ੀਆ ਵਿੱਚ ਸਭ ਤੋਂ ਵੱਧ ਤਨਖ਼ਾਹ ਵਿੱਚ ਮਿਲਣ ਦੀ ਉਮੀਦ ਹੈ।
ਦਰਅਸਲ, ਕੰਸਲਟਿੰਗ ਫਰਮ ਕੋਰਨ ਫੇਰੀ ਦੇ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਸਾਲ ਭਾਰਤੀ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਤਨਖਾਹ ਵਿੱਚ 15 ਤੋਂ 30 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ।
ਕੰਸਲਟਿੰਗ ਫਰਮ ਦੇ ਇਸ ਸਰਵੇਖਣ ਤੋਂ ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰਤੀ ਕੰਪਨੀਆਂ ਇਸ ਸਾਲ ਤਨਖ਼ਾਹ ਵਿੱਚ 9.8 ਫੀਸਦੀ ਵਾਧਾ ਕਰ ਸਕਦੀਆਂ ਹਨ, ਜੋ ਕਿ ਏਸ਼ੀਆ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਸਾਲ 2022 'ਚ ਭਾਰਤੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਦੀ ਤਨਖਾਹ 'ਚ 9.4 ਫੀਸਦੀ ਦਾ ਵਾਧਾ ਕੀਤਾ ਸੀ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਬਿਹਤਰ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸੈਲਰੀ ਹੋਰ ਵੀ ਵਧਾਈ ਜਾ ਸਕਦੀ ਹੈ। ਸਰਵੇਖਣ ਵਿੱਚ ਲਾਈਫ ਸਾਇੰਸ ਅਤੇ ਸਿਹਤ ਸੰਭਾਲ ਅਤੇ ਤਕਨਾਲੋਜੀ ਖੇਤਰਾਂ ਵਿੱਚ 10 ਪ੍ਰਤੀਸ਼ਤ ਤੋਂ ਵੱਧ ਤਨਖਾਹ ਵਾਧੇ ਦਾ ਅਨੁਮਾਨ ਲਗਾਇਆ ਗਿਆ ਹੈ।
ਕਿਵੇਂ ਹੋਇਆ ਸਰਵੇਖਣ
ਕੰਸਲਟਿੰਗ ਫਰਮ ਕੋਰਨ ਫੇਰੀ ਨੇ ਆਪਣੇ ਸੈਲਰੀ ਫਾਰਕਾਸਟ ਸਰਵੇ ਵਿੱਚ ਭਾਰਤ ਦੀਆਂ 818 ਕੰਪਨੀਆਂ ਨੂੰ ਸ਼ਾਮਲ ਕੀਤਾ ਹੈ। ਇਹ ਉਹ ਕੰਪਨੀਆਂ ਹਨ ਜਿਹੜੀਆਂ ਭਾਰਤ ਵਿੱਚ ਅੱਠ ਲੱਖ ਤੋਂ ਵੱਧ ਕਰਮਚਾਰੀਆਂ ਨਾਲ ਸਾਂਝੇ ਤੌਰ 'ਤੇ ਜੁੜੀਆਂ ਹੋਈਆਂ ਹਨ। ਸਰਵੇਖਣ 'ਚ ਪਾਇਆ ਗਿਆ ਕਿ 61 ਫੀਸਦੀ ਕੰਪਨੀਆਂ ਨੇ ਇਸ ਸਾਲ ਆਪਣੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਕਰਮਚਾਰੀਆਂ ਦੀ ਤਨਖਾਹ 'ਚ 15 ਤੋਂ 30 ਫੀਸਦੀ ਵਾਧਾ ਕਰਨ ਦੀ ਗੱਲ ਕਹੀ ਹੈ।
ਕਿਉਂ ਮਿਲੇਗੀ Salary hike
ਸਾਲ 2020 ਦੇਸ਼ 'ਚ ਕੋਰੋਨਾ ਮਹਾਮਾਰੀ ਨਾਲ ਕਾਫੀ ਪ੍ਰਭਾਵਿਤ ਹੋਇਆ ਸੀ। ਉਸ ਸਾਲ ਕਾਫੀ ਘਾਟਾ ਪਿਆ ਸੀ। ਪਰ ਹੁਣ 2023 ਵਿੱਚ ਕੋਰੋਨਾ ਤੋਂ ਛੁਟਕਾਰਾ ਮਿਲਦਾ ਨਜ਼ਰ ਆ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਸਾਲ ਚੰਗੇ ਭਵਿੱਖ ਲਈ ਕੰਪਨੀ ਆਪਣੇ ਕਰਮਚਾਰੀਆਂ ਦੀ ਤਨਖਾਹ ਵਧਾ ਕੇ ਉਨ੍ਹਾਂ ਦਾ ਮਨੋਬਲ ਵਧਾਉਣ 'ਤੇ ਧਿਆਨ ਦੇਵੇਗੀ।
ਭਾਰਤ ਤੋਂ ਇਲਾਵਾ ਹੋਰ ਕਿੱਥੇ-ਕਿੱਥੇ ਵਧੇਗੀ ਤਨਖਾਹ?
ਇਸ ਕੰਸਲਟਿੰਗ ਫਰਮ ਨੇ ਭਾਰਤ ਤੋਂ ਇਲਾਵਾ ਕਈ ਦੇਸ਼ਾਂ ਦੀਆਂ ਕੰਪਨੀਆਂ ਦਾ ਸਰਵੇਖਣ ਵੀ ਕੀਤਾ। ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਸਾਲ ਆਸਟ੍ਰੇਲੀਆ ਦੀ ਕੰਪਨੀ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਤਨਖਾਹ 'ਚ 3.5 ਫੀਸਦੀ ਦਾ ਵਾਧਾ ਹੋ ਸਕਦਾ ਹੈ।
ਚੀਨ ਵਿਚ 5.5 ਫੀਸਦੀ, ਹਾਂਗਕਾਂਗ ਵਿਚ 3.6 ਫੀਸਦੀ, ਇੰਡੋਨੇਸ਼ੀਆ ਵਿਚ 7 ਫੀਸਦੀ, ਮਲੇਸ਼ੀਆ ਵਿਚ 5 ਫੀਸਦੀ, ਕੋਰੀਆ ਵਿਚ 4.5 ਫੀਸਦੀ, ਨਿਊਜ਼ੀਲੈਂਡ ਵਿਚ 3.8 ਫੀਸਦੀ, ਫਿਲੀਪੀਨਜ਼ ਵਿਚ 5.5 ਫੀਸਦੀ, ਸਿੰਗਾਪੁਰ ਵਿਚ 4 ਫੀਸਦੀ ਤਨਖਾਹ ਵੱਧ ਸਕਦੀ ਹੈ। ਇਸ ਦੇ ਨਾਲ ਹੀ 60 ਫੀਸਦੀ ਕੰਪਨੀਆਂ ਨੇ ਕਰਮਚਾਰੀਆਂ ਨੂੰ ਕੰਮ ਦੇ ਹਾਈਬ੍ਰਿਡ ਮਾਡਲ ਨੂੰ ਅਪਣਾਉਣ ਲਈ ਕਿਹਾ ਹੈ।
ਕੋਰੋਨਾ ਮਹਾਂਮਾਰੀ ਨੇ ਲੋਕਾਂ ਨੂੰ ਘਰਾਂ ਵਿੱਚ ਬੰਦ ਰਹਿਣ ਲਈ ਮਜ਼ਬੂਰ ਕਰ ਦਿੱਤਾ ਸੀ। ਇਸ ਮਹਾਂਮਾਰੀ ਤੋਂ ਬਾਅਦ ਕਾਰਪੋਰੇਟ ਤੋਂ ਲੈ ਕੇ ਸਰਕਾਰੀ ਅਦਾਰਿਆਂ ਨੇ ਕੰਮ ਕਰਨ ਦਾ ਤਰੀਕਾ ਬਦਲ ਦਿੱਤਾ ਹੈ। ਇਸ ਮਹਾਂਮਾਰੀ ਤੋਂ ਬਾਅਦ, ਪਹਿਲਾਂ ਲੋਕਾਂ ਨੇ ਘਰ ਤੋਂ ਕੰਮ ਕਰਨਾ ਸ਼ੁਰੂ ਕੀਤਾ (Work from home) ਅਤੇ ਉਸ ਤੋਂ ਬਾਅਦ ਹੁਣ 'ਹਾਈਬ੍ਰਿਡ ਵਰਕ' ਦਾ ਦੌਰ ਆ ਗਿਆ ਹੈ।
ਇਹ ਇੱਕ ਵਰਕ ਕਲਚਰ ਹੈ ਜਿੱਥੇ ਕੰਪਨੀ ਅਤੇ ਉਨ੍ਹਾਂ ਨਾਲ ਜੁੜੇ ਕਰਮਚਾਰੀ ਆਪਣੀ ਸਹੂਲਤ ਦੇ ਮੁਤਾਬਕ ਕੰਮ ਦਾ ਮਾਡਲ ਤੈਅ ਕਰਦੇ ਹਨ। ਜੇਕਰ ਸਧਾਰਨ ਭਾਸ਼ਾ ਵਿੱਚ ਸਮਝਿਆ ਜਾਵੇ ਤਾਂ ਹਾਈਬ੍ਰਿਡ ਮਾਡਲ ਵਿੱਚ ਕਰਮਚਾਰੀ ਹਫ਼ਤੇ ਵਿੱਚ ਕੁਝ ਦਿਨ ਦਫ਼ਤਰ ਵਿੱਚ ਅਤੇ ਕੁਝ ਦਿਨ ਘਰੋਂ ਕੰਮ ਕਰਦੇ ਹਨ।
ਇਹ ਵੀ ਪੜ੍ਹੋ: Attack on Dhami : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਧਾਮੀ 'ਤੇ ਹਮਲਾ , ਬੰਦੀ ਸਿੰਘਾਂ ਲਈ ਲਾਏ ਧਰਨੇ 'ਚ ਪਹੁੰਚੇ ਸੀ
ਕਈ ਵੱਡੀਆਂ ਕੰਪਨੀਆਂ ਵਿੱਚ ਹੋ ਰਹੀ ਹੈ ਛਾਂਟੀ
ਵਿਸ਼ਵ ਮੰਦੀ ਦੇ ਵਿਚਕਾਰ, ਦੁਨੀਆ ਦੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਵੱਡੇ ਪੱਧਰ 'ਤੇ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ 'ਚੋਂ ਇਕ ਮਾਈਕ੍ਰੋਸਾਫਟ ਆਪਣੇ ਕੁੱਲ ਕਰਮਚਾਰੀਆਂ ਦਾ ਪੰਜ ਫੀਸਦੀ ਯਾਨੀ ਕਰੀਬ 11,000 ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ। ਇਸ ਤੋਂ ਪਹਿਲਾਂ ਵੀ ਇਹ ਕੰਪਨੀ ਅਕਤੂਬਰ ਮਹੀਨੇ 'ਚ ਕਰੀਬ 1000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਚੁੱਕੀ ਹੈ।