ਉੱਤਰ ਪ੍ਰਦੇਸ਼ ਦੇ ਬਾਂਦਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਭੈਣ ਨੇ ਆਪਣੇ ਭਰਾ ਦੀ ਜਾਨ ਬਚਾਉਂਦੇ ਹੋਏ ਡੁੱਬ ਕੇ ਦਮ ਤੋੜ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗਰਮੀ ਕਾਰਨ ਉਹ ਦੋਵੇਂ ਨਜ਼ਦੀਕੀ ਛੱਪੜ 'ਚ ਨਹਾਉਣ ਗਏ ਸਨ ਤਾਂ ਭਰਾ ਨੂੰ ਡੁੱਬਦਾ ਦੇਖ ਕੇ ਭੈਣ ਨੇ ਰੌਲਾ ਪਾਇਆ ਅਤੇ ਉਸ ਨੂੰ ਬਚਾਉਣ ਲਈ ਪਾਣੀ 'ਚ ਛਾਲ ਮਾਰ ਦਿੱਤੀ।
ਪਿੰਡ ਵਾਸੀਆਂ ਨੇ ਭਰਾ ਨੂੰ ਤਾਂ ਬਚਾ ਲਿਆ ਪਰ ਭੈਣ ਡੂੰਘਾਈ 'ਚ ਚਲੀ ਗਈ ਅਤੇ ਡੁੱਬ ਗਈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੋਵੇਂ ਭੈਣ-ਭਰਾ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਆਪਣੇ ਨਾਨਕੇ ਘਰ ਗਏ ਹੋਏ ਸਨ। ਇਹ ਮਾਮਲਾ ਬਾਬੇਰੂ ਕੋਤਵਾਲੀ ਇਲਾਕੇ ਦੇ ਪਿੰਡ ਭਦੇਹਾਦੂ ਦਾ ਹੈ।
ਇੱਥੇ ਜੀਤ ਸਿੰਘ ਵਰਮਾ ਆਪਣੀ ਪਤਨੀ ਸੁਮਨ, ਬੇਟੀ ਅਤੇ ਪੁੱਤਰਾਂ ਨਾਲ ਸਹੁਰੇ ਘਰ ਪਹੁੰਚੇ ਹੋਏ ਸਨ। ਇਸੇ ਦੌਰਾਨ ਕਹਿਰ ਦੀ ਗਰਮੀ ਵਿੱਚ 11 ਸਾਲ ਦੀ ਬੇਟੀ ਕਿਰਨ ਆਪਣੇ 9 ਸਾਲਾ ਭਰਾ ਸਤੀਸ਼ ਨਾਲ ਛੱਪੜ ਵਿੱਚ ਨਹਾਉਣ ਚਲੇ ਗਈ। ਜਦੋਂ ਸਤੀਸ਼ ਛੱਪੜ ਵਿੱਚ ਡੁੱਬਣ ਲੱਗਾ ਤਾਂ ਕਿਰਨ ਨੇ ਚੀਕਾਂ ਮਾਰ ਕੇ ਮਦਦ ਬੁਲਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਭਰਾ ਨੂੰ ਬਚਾਉਣ ਲਈ ਛੱਪੜ ਵਿਚ ਛਾਲ ਮਾਰ ਦਿੱਤੀ। ਪਿੰਡ ਵਾਲਿਆਂ ਨੇ ਦੇਖਿਆ ਤਾਂ ਉਹ ਤੁਰੰਤ ਦੌੜ ਕੇ ਸਤੀਸ਼ ਨੂੰ ਬਾਹਰ ਲੈ ਆਏ।
ਪਰ ਉਦੋਂ ਤੱਕ ਕਿਰਨ ਹੋਰ ਡੂੰਘਾਈ ਵਿਚ ਜਾ ਚੁੱਕੀ ਸੀ। ਪਿਤਾ ਵੀ ਉੱਥੇ ਆ ਗਿਆ ਅਤੇ ਆਪਣੀ ਧੀ ਨੂੰ ਬਚਾਉਣ ਲਈ ਛੱਪੜ ਵਿੱਚ ਛਾਲ ਮਾਰ ਦਿੱਤੀ। ਸਖ਼ਤ ਮਿਹਨਤ ਤੋਂ ਬਾਅਦ ਕਿਰਨ ਨੂੰ ਛੱਪੜ ਵਿੱਚੋਂ ਕੱਢ ਕੇ ਹਸਪਤਾਲ ਵੱਲ ਨੂੰ ਭੱਜਿਆ। ਪਰ ਉਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਨਾਇਬ ਤਹਿਸੀਲਦਾਰ ਮਨੋਹਰ ਸਿੰਘ ਨੇ ਕਿਹਾ ਹੈ ਕਿ ਕੁਦਰਤੀ ਆਫ਼ਤ ਤਹਿਤ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।