Unemployment rate in India dipped by 1.2% between 2017 and 2020: Centre


ਨਵੀਂ ਦਿੱਲੀ: ਕਿਰਤ ਅਤੇ ਰੁਜ਼ਗਾਰ ਮੰਤਰੀ ਭੂਪੇਂਦਰ ਯਾਦਵ ਨੇ ਸੋਮਵਾਰ ਨੂੰ ਸੰਸਦ ਵਿੱਚ ਪੀਰੀਓਡਿਕ ਲੇਬਰ ਫੋਰਸ ਸਰਵੇ (PLFS) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਬੇਰੋਜ਼ਗਾਰੀ ਦਰ 2017-18 ਤੋਂ 2019-20 ਤੱਕ 1.2 ਫੀਸਦੀ ਘਟੀ ਹੈ।


ਯਾਦਵ ਨੇ ਇਹ ਬਿਆਨ ਭਾਜਪਾ ਸੰਸਦ ਦੇਬਾਸ਼੍ਰੀ ਚੌਧਰੀ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਦਿੱਤਾ, ਜਿਸ ਵਿੱਚ ਉਹ ਜਾਣਨਾ ਚਾਹੁੰਦੇ ਸੀ ਕਿ ਕੀ ਕੇਂਦਰ ਸਰਕਾਰ ਨੇ ਦੇਸ਼ ਦੇ ਨੌਜਵਾਨਾਂ ਵਿੱਚ ਉੱਚ ਬੇਰੁਜ਼ਗਾਰੀ ਦਰ (ਦੋਵੇਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ) ਵੱਲ ਧਿਆਨ ਦਿੱਤਾ ਹੈ।


ਇੱਕ ਲਿਖਤੀ ਜਵਾਬ ਵਿੱਚ ਯਾਦਵ ਨੇ ਕਿਹਾ ਕਿ ਅੰਕੜੇ ਦਰਸਾਉਂਦੇ ਹਨ ਕਿ ਗ੍ਰੈਜੂਏਟਾਂ ਨੂੰ ਛੱਡ ਕੇ ਸਾਰੇ ਵਿਦਿਅਕ ਪੱਧਰਾਂ ਲਈ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਬੇਰੁਜ਼ਗਾਰੀ ਦੀ ਦਰ ਆਮ ਨਾਲੋਂ ਘਟੀ ਹੈ। ਹਾਲਾਂਕਿ, ਗ੍ਰੈਜੂਏਟਾਂ ਲਈ ਬੇਰੁਜ਼ਗਾਰੀ ਦੀ ਦਰ ਪਿਛਲੇ ਤਿੰਨ ਸਾਲਾਂ ਤੋਂ ਲਗਪਗ ਸਥਿਰ ਬਣੀ ਹੋਈ ਹੈ।


ਯਾਦਵ ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ, 2019-20 ਵਿੱਚ ਬੇਰੁਜ਼ਗਾਰੀ ਦਰ 2018-19 ਵਿੱਚ 5.8 ਪ੍ਰਤੀਸ਼ਤ ਤੋਂ ਘੱਟ ਕੇ 4.8 ਪ੍ਰਤੀਸ਼ਤ ਹੋ ਗਈ ਹੈ। 2017-18 ਵਿੱਚ ਬੇਰੁਜ਼ਗਾਰੀ ਦੀ ਦਰ 6 ਫੀਸਦੀ ਸੀ। ਇਸ ਦੇ ਨਾਲ ਹੀ, ਗ੍ਰੈਜੂਏਟਾਂ ਦੀ ਬੇਰੁਜ਼ਗਾਰੀ ਦਾ ਅੰਕੜਾ 2018-19 ਵਿੱਚ 16.9 ਪ੍ਰਤੀਸ਼ਤ ਤੋਂ ਵੱਧ ਕੇ 2019-20 ਵਿੱਚ 17.2 ਪ੍ਰਤੀਸ਼ਤ ਹੋ ਗਿਆ ਹੈ।


ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (CMIE) ਦੇ ਅੰਕੜਿਆਂ ਮੁਤਾਬਕ, ਜਨਵਰੀ ਅਤੇ ਦਸੰਬਰ ਵਿੱਚ ਕ੍ਰਮਵਾਰ 6.57 ਪ੍ਰਤੀਸ਼ਤ ਅਤੇ 7.91 ਪ੍ਰਤੀਸ਼ਤ ਦੇ ਮੁਕਾਬਲੇ ਭਾਰਤ ਦੀ ਬੇਰੁਜ਼ਗਾਰੀ ਦਰ ਫਰਵਰੀ ਵਿੱਚ 8.10 ਪ੍ਰਤੀਸ਼ਤ ਦੇ ਛੇ ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਈ। CMIE ਦੇ ਅੰਕੜਿਆਂ ਮੁਤਾਬਕ ਫਰਵਰੀ ਦਾ ਅੰਕੜਾ ਪਿਛਲੇ ਸਾਲ ਅਗਸਤ (8.3 ਫੀਸਦੀ) ਤੋਂ ਬਾਅਦ ਸਭ ਤੋਂ ਵੱਧ ਸੀ।


ਇਹ ਵੀ ਪੜ੍ਹੋ: Heat Wave Alert: ਉੱਤਰੀ ਭਾਰਤ 'ਚ ਹੀਟ ਵੇਵ ਅਲਰਟ, ਕੇਰਲ ਸਮੇਤ ਇਨ੍ਹਾਂ ਸੂਬਿਆਂ 'ਚ ਮੀਂਹ ਦੀ ਭਵਿੱਖਬਾਣੀ, ਜਾਣੋ ਮੌਸਮ ਦਾ ਹਾਲ