Union Budget 2024 LIVE Updates: ਦੇਸ਼ ਦਾ ਬਜਟ ਅੱਜ, ਵਿੱਤ ਮੰਤਰਾਲੇ ਪਹੁੰਚੀ ਨਿਰਮਲਾ ਸੀਤਾਰਮਨ, ਪੇਸ਼ ਕਰਨਗੇ ਮੋਦੀ 3.0 ਦਾ ਪਹਿਲਾ ਆਮ ਬਜਟ

Modi 3.0 First Budget Live Updates: ਵਿੱਤ ਮੰਤਰੀ ਨਿਰਮਲਾ ਸੀਤਾਰਮਨ 23 ਜੁਲਾਈ ਨੂੰ ਸਵੇਰੇ 11 ਵਜੇ ਕੇਂਦਰੀ ਬਜਟ ਪੇਸ਼ ਕਰਨਗੇ। ਇੱਥੇ ਜਾਣੋ ਬਜਟ ਨਾਲ ਜੁੜੀ ਹਰੇਕ ਅਪਡੇਟ

ABP Sanjha Last Updated: 23 Jul 2024 09:15 AM
ਵਿੱਤ ਮੰਤਰਾਲੇ ਪਹੁੰਚੀ ਨਿਰਮਲਾ ਸੀਤਾਰਮਨ, ਦੇਖੋ ਵੀਡੀਓ

Union Budget Live Updates: ਨਿਰਮਲਾ ਸੀਤਾਰਮਨ ਪਹੁੰਚੀ ਵਿੱਤ ਮੰਤਰਾਲੇ

Union Budget Live Updates: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤ ਮੰਤਰਾਲੇ ਪਹੁੰਚ ਚੁੱਕੀ ਹੈ। ਉਹ ਕੁਝ ਸਮੇਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਉਹ ਬਜਟ ਦੀ ਇੱਕ ਕਾਪੀ ਰਾਸ਼ਟਰਪਤੀ ਨੂੰ ਵੀ ਸੌਂਪਣਗੇ।

ਬਜਟ ਵਾਲੇ ਦਿਨ ਸ਼ੇਅਰ ਬਾਜ਼ਾਰ ਦਾ ਰਹੇਗਾ ਆਹ ਹਾਲ

ਬਜਟ ਵਾਲੇ ਦਿਨ ਭਾਰਤੀ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਸੰਕੇਤ ਮਿਲ ਰਹੇ ਹਨ। ਗਿਫਟ ​​ਨਿਫਟੀ ਸਵੇਰੇ 8.18 ਵਜੇ 24537 ਦੇ ਲੈਵਲ 'ਤੇ ਹੈ ਅਤੇ ਇਸ 'ਚ 17.80 ਅੰਕਾਂ ਦਾ ਵਾਧਾ ਦੇਖਿਆ ਜਾ ਰਿਹਾ ਹੈ। ਇਸ 'ਚ 0.07 ਫੀਸਦੀ ਦੇ ਮਾਮੂਲੀ ਵਾਧੇ ਨਾਲ ਲੱਗਦਾ ਹੈ ਕਿ ਨਿਫਟੀ ਹਰੇ ਨਿਸ਼ਾਨ 'ਤੇ ਹੀ ਸ਼ੁਰੂ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਵਾਲੇ ਦਿਨ ਆਪਣਾ ਘਰ ਤੋਂ ਨਿਕਲਣ ਵਾਲੀ ਹਨ ਅਤੇ ਜਲਦੀ ਹੀ ਬਜਟ ਦੀਆਂ ਸਾਰੀਆਂ ਗਤੀਵਿਧੀਆਂ ਸ਼ੁਰੂ ਹੋਣ ਜਾ ਰਹੀਆਂ ਹਨ।

ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ- ਬਜਟ ਰਾਸ਼ਟਰੀ ਹਿੱਤ 'ਚ ਆਉਂਦਾ ਹੈ ਅਤੇ ਇਦਾਂ ਦਾ ਹੀ ਆਵੇਗਾ

ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ- ਬਜਟ ਰਾਸ਼ਟਰੀ ਹਿੱਤ 'ਚ ਆਉਂਦਾ ਹੈ ਅਤੇ ਇਦਾਂ ਦਾ ਹੀ ਆਵੇਗਾ


 





FY26 ਤੱਕ ਵਿੱਤੀ ਘਾਟਾ ਜੀਡੀਪੀ ਦਾ 4.5% ਜਾਂ ਉਸ ਤੋਂ ਵੀ ਘੱਟ ਰਹਿਣ ਦੀ ਉਮੀਦ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਫਰਵਰੀ ਵਿੱਚ ਪੇਸ਼ ਕੀਤੇ ਅੰਤਰਿਮ ਬਜਟ ਵਿੱਚ ਕਿਹਾ ਸੀ ਕਿ ਵਿੱਤੀ ਸਾਲ 2024-25 ਵਿੱਚ ਵਿੱਤੀ ਘਾਟਾ 5.1% ਰਹਿਣ ਦਾ ਅਨੁਮਾਨ ਹੈ, ਜੋ ਕਿ 2023-24 ਦੇ ਮੁਕਾਬਲੇ 0.7% ਘੱਟ ਹੈ। ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਸੀ ਕਿ ਵਿੱਤੀ ਸਾਲ 2025-26 ਤੱਕ ਵਿੱਤੀ ਘਾਟਾ ਜੀਡੀਪੀ ਦੇ 4.5% ਤੱਕ ਰਹਿ ਜਾਵੇਗਾ। ਇਹ ਗੱਲ ਆਰਥਿਕ ਸਰਵੇਖਣ ਵਿੱਚ ਵੀ ਕਹੀ ਗਈ ਹੈ।

ਬਜਟ 'ਚ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦਾ ਐਲਾਨ ਹੋਣਾ ਚਾਹੀਦਾ: ਕਾਂਗਰਸ

ਕਾਂਗਰਸ ਨੇ ਕੇਂਦਰੀ ਬਜਟ ਪੇਸ਼ ਕਰਨ ਤੋਂ ਇਕ ਦਿਨ ਪਹਿਲਾਂ ਸੋਮਵਾਰ ਨੂੰ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੁਤਾਬਕ ਇਸ ਬਜਟ ਵਿਚ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਕਾਨੂੰਨੀ ਗਾਰੰਟੀ ਦਾ ਐਲਾਨ ਕਰਨ ਦੀ ਲੋੜ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸਰਕਾਰ ਨੂੰ ਕਿਸਾਨ ਕਰਜ਼ਾ ਮੁਆਫੀ ਦੀ ਲੋੜ ਦਾ ਮੁਲਾਂਕਣ ਕਰਨ, ਮਾਤਰਾ ਦਾ ਮੁਲਾਂਕਣ ਕਰਨ ਅਤੇ ਕਿਸਾਨ ਕਰਜ਼ਾ ਮੁਆਫੀ ਨੂੰ ਲਾਗੂ ਕਰਨ ਦੀ ਨਿਗਰਾਨੀ ਕਰਨ ਲਈ ਇੱਕ ਸਥਾਈ ਕਮਿਸ਼ਨ ਸਥਾਪਤ ਕਰਨ ਦੀ ਅਪੀਲ ਕੀਤੀ। ਰਮੇਸ਼ ਨੇ 'ਐਕਸ' 'ਤੇ ਪੋਸਟ ਕੀਤਾ, 'ਕੇਂਦਰ ਸਰਕਾਰ ਦੀਆਂ ਸਾਰੀਆਂ ਨਾਕਾਮੀਆਂ ਵਿੱਚੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੀ ਅਯੋਗਤਾ ਅਤੇ ਬਦਨੀਤੀ ਵਾਲਾ ਰਵੱਈਆ ਸਭ ਤੋਂ ਨੁਕਸਾਨਦੇਹ ਹੈ।'

ਕੀ ਹੁੰਦਾ ਈਕੋਨੋਮਿਕ ਸਰਵੇ?

ਅਸੀਂ ਇੱਕ ਅਜਿਹੇ ਦੇਸ਼ ਵਿੱਚ ਰਹਿੰਦੇ ਹਾਂ ਜਿੱਥੇ ਮਿਡਲ ਕਲਾਸ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸਾਡੇ ਜ਼ਿਆਦਾਤਰ ਘਰਾਂ ਵਿੱਚ ਇੱਕ ਡਾਇਰੀ ਬਣਾਈ ਜਾਂਦੀ ਹੈ। ਇਸ ਡਾਇਰੀ ਵਿੱਚ ਪੂਰਾ ਹਿਸਾਬ-ਕਿਤਾਬ ਰੱਖਿਆ ਜਾਂਦਾ ਹੈ। ਜਦੋਂ ਸਾਲ ਖਤਮ ਹੋ ਜਾਂਦਾ ਹੈ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਕਿੰਨਾ ਖਰਚ ਹੋਇਆ? ਅਸੀਂ ਕਿੱਥੇ ਖਰਚ ਕੀਤਾ? ਅਸੀਂ ਕਿੰਨੀ ਕਮਾਈ ਕੀਤੀ? ਕਿੰਨੀ ਬਚਾਈ? ਇਸਦੇ ਅਧਾਰ 'ਤੇ ਅਸੀਂ ਫਿਰ ਫੈਸਲਾ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਸਾਲ ਵਿੱਚ ਕਿਵੇਂ ਖਰਚ ਕਰਨਾ ਹੈ। ਕਿੰਨੀ ਬਚਤ ਕਰਨੀ ਹੈ? ਸਾਡੀ ਹਾਲਤ ਕਿਵੇਂ ਦੀ ਰਹੇਗੀ? ਆਰਥਿਕ ਸਰਵੇਖਣ ਸਾਡੇ ਘਰ ਦੀ ਡਾਇਰੀ ਦੀ ਤਰ੍ਹਾਂ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੀ ਆਰਥਿਕਤਾ ਦੀ ਹਾਲਤ ਕੀ ਹੈ? ਆਰਥਿਕ ਸਰਵੇਖਣ ਵਿੱਚ ਪਿਛਲੇ ਸਾਲ ਦਾ ਲੇਖਾ-ਜੋਖਾ ਸ਼ਾਮਲ ਹੁੰਦਾ ਹੈ ਅਤੇ ਆਉਣ ਵਾਲੇ ਸਾਲ ਲਈ ਸੁਝਾਵਾਂ, ਚੁਣੌਤੀਆਂ ਅਤੇ ਹੱਲਾਂ ਦਾ ਜ਼ਿਕਰ ਹੁੰਦਾ ਹੈ। ਆਰਥਿਕ ਸਰਵੇਖਣ ਬਜਟ ਤੋਂ ਇਕ ਦਿਨ ਪਹਿਲਾਂ ਪੇਸ਼ ਕੀਤਾ ਜਾਂਦਾ ਹੈ।

ਪਿਛੋਕੜ

Modi 3.0 First Budget Live Updates: ਵਿੱਤ ਮੰਤਰੀ ਨਿਰਮਲਾ ਸੀਤਾਰਮਨ 23 ਜੁਲਾਈ ਨੂੰ ਸਵੇਰੇ 11 ਵਜੇ ਕੇਂਦਰੀ ਬਜਟ ਪੇਸ਼ ਕਰਨਗੇ। ਸੰਸਦ ਦਾ ਮਾਨਸੂਨ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ ਅਤੇ 12 ਅਗਸਤ ਤੱਕ ਚੱਲੇਗਾ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਅਤੇ ਵਿੱਤ ਮੰਤਰੀ ਸੀਤਾਰਮਨ ਦਾ ਲਗਾਤਾਰ ਸੱਤਵਾਂ ਬਜਟ ਹੋਵੇਗਾ।


ਬਜਟ ਨਾਲ ਸਬੰਧਤ ਸਾਰੇ ਦਸਤਾਵੇਜ਼ indiabudget.gov.in 'ਤੇ ਉਪਲਬਧ ਹੋਣਗੇ। ਬਜਟ ਦੀ ਪੇਸ਼ਕਾਰੀ ਨੂੰ ਦੂਰਦਰਸ਼ਨ, ਸੰਸਦ ਟੀਵੀ ਅਤੇ ਵੱਖ-ਵੱਖ ਸਰਕਾਰੀ ਯੂਟਿਊਬ ਚੈਨਲਾਂ 'ਤੇ ਲਾਈਵ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਨਿਰਮਲਾ ਸੀਤਾਰਮਨ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦਾ ਰਿਕਾਰਡ ਤੋੜਨਗੇ। ਹਾਲਾਂਕਿ, ਸਭ ਤੋਂ ਵੱਧ ਵਾਰ ਬਜਟ ਪੇਸ਼ ਕਰਨ ਦਾ ਰਿਕਾਰਡ ਅਜੇ ਵੀ ਦੇਸਾਈ ਦੇ ਕੋਲ ਹੈ। ਸੀਤਾਰਮਨ ਅਗਲੇ ਮਹੀਨੇ 65 ਸਾਲ ਦੀ ਹੋ ਜਾਵੇਗੀ।


ਉਨ੍ਹਾਂ ਨੇ 2019 ਵਿੱਚ ਭਾਰਤ ਦੀ ਪਹਿਲੀ ਫੁੱਲ-ਟਾਈਮ ਮਹਿਲਾ ਵਿੱਤ ਮੰਤਰੀ ਬਣਾਇਆ ਗਿਆ ਸੀ। ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਦੂਜੀ ਵਾਰ ਕੇਂਦਰ ਵਿੱਚ ਸਰਕਾਰ ਬਣਾਈ ਹੈ। ਉਦੋਂ ਤੋਂ, ਸੀਤਾਰਮਨ ਨੇ ਇਸ ਸਾਲ ਫਰਵਰੀ ਵਿੱਚ ਇੱਕ ਅੰਤਰਿਮ ਸਣੇ ਲਗਾਤਾਰ ਛੇ ਬਜਟ ਪੇਸ਼ ਕੀਤੇ ਹਨ। ਵਿੱਤੀ ਸਾਲ 2024-25 (ਅਪ੍ਰੈਲ 2024 ਤੋਂ ਮਾਰਚ 2025) ਦਾ ਪੂਰਾ ਬਜਟ ਉਨ੍ਹਾਂ ਦਾ ਲਗਾਤਾਰ ਸੱਤਵਾਂ ਬਜਟ ਹੋਵੇਗਾ। ਉਹ ਦੇਸਾਈ ਦੇ ਰਿਕਾਰਡ ਤੋਂ ਅੱਗੇ ਨਿਕਲ ਜਾਣਗੇ, ਜਿਨ੍ਹਾਂ ਨੇ 1959 ਤੋਂ 1964 ਦਰਮਿਆਨ ਲਗਾਤਾਰ ਪੰਜ ਪੂਰੇ ਬਜਟ ਅਤੇ ਇੱਕ ਅੰਤਰਿਮ ਬਜਟ ਪੇਸ਼ ਕੀਤਾ ਸੀ।


ਲੋਕਾਂ ਦੀ ਬਜਟ ਤੋਂ ਉੱਮੀਦਾਂ


ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਹਫਤੇ ਪੇਸ਼ ਹੋਣ ਵਾਲੇ ਆਮ ਬਜਟ ਵਿੱਚ ਨਵੀਂ ਅਪੈਨਸ਼ਨ ਪ੍ਰਣਾਲੀ ਤੇ ਆਯੁਸ਼ਮਾਨ ਭਾਰਤ ਵਰਗੀਆਂ ਸਮਾਜਿਕ ਸੁਰੱਖਿਆ ਨਾਲ ਸਬੰਧਤ ਯੋਜਨਾਵਾਂ ਬਾਰੇ ਕੁਝ ਐਲਾਨ ਹੋ ਸਕਦੇ ਹਨ। ਹਾਲਾਂਕਿ ਇਨਕਮ ਟੈਕਸ ਦੇ ਮਾਮਲੇ 'ਚ ਰਾਹਤ ਦੀ ਉਮੀਦ ਘੱਟ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਬੁਨਿਆਦੀ ਢਾਂਚੇ 'ਤੇ ਜ਼ੋਰ ਦੇਣ, ਪੇਂਡੂ ਅਤੇ ਖੇਤੀਬਾੜੀ ਵੰਡ ਵਿੱਚ ਵਾਧਾ ਅਤੇ ਸੂਖਮ ਅਤੇ ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕਣ ਦੀ ਸੰਭਾਵਨਾ ਹੈ।


ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ 70 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਲਈ ਆਯੁਸ਼ਮਾਨ ਯੋਜਨਾ ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਪਾਰਟੀ ਦਾ ਧਿਆਨ ਨਿਵੇਸ਼ ਰਾਹੀਂ ਲੋਕਾਂ ਦੇ ਮਾਨ-ਸਨਮਾਨ ਅਤੇ ਬਿਹਤਰ ਜੀਵਨ ਅਤੇ ਰੁਜ਼ਗਾਰ ਨੂੰ ਯਕੀਨੀ ਬਣਾਉਣ 'ਤੇ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.