Election 2022: ਉੱਤਰ ਪ੍ਰਦੇਸ਼ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (UP Election 2022) ਦੀ ਤਰੀਕ ਦੇ ਐਲਾਨ ਹੋਣ ਅਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਆਮਦਨ ਕਰ ਵਿਭਾਗ ਨੇ ਸਲਾਹ ਦਿੱਤੀ ਹੈ ਕਿ ਜੇਕਰ ਕਿਸੇ ਨੂੰ ਚੋਣਾਂ ਦੇ ਸਮੇਂ ਜ਼ਿਆਦਾ ਨਕਦੀ ਲੈ ਕੇ ਕਿਤੇ ਜਾਣਾ ਪੈ ਰਿਹਾ ਹੈ ਤਾਂ ਉਹ ਦਸਤਾਵੇਜ਼ ਆਪਣੇ ਕੋਲ ਜ਼ਰੂਰ ਰੱਖਣ।



ਇਹ ਜਾਣਕਾਰੀ ਪ੍ਰਧਾਨ ਚੀਫ਼ ਕਮਿਸ਼ਨਰ ਆਫ਼ ਇਨਕਮ ਟੈਕਸ, ਉੱਤਰ ਪ੍ਰਦੇਸ਼ (ਪੂਰਬੀ) ਸ਼ਿਸ਼ੀਰ ਝਾਅ ਅਤੇ ਇਨਕਮ ਟੈਕਸ ਦੇ ਡਾਇਰੈਕਟਰ ਜਨਰਲ (ਜਾਂਚ) ਮੋਹਨ ਕੁਮਾਰ ਸਿੰਘਾਨੀਆ ਨੇ ਸੋਮਵਾਰ ਨੂੰ ਦਿੱਤੀ ਹੈ। ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਜ਼ਿਆਦਾ ਨਕਦੀ ਲੈ ਕੇ ਜਾਣ ਦੀ ਕਿਤੇ ਲੋੜ ਹੈ ਤਾਂ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਰੱਖੋ।  

ਯੂਪੀ ਸਮੇਤ ਇਨ੍ਹਾਂ ਚਾਰ ਸੂਬਿਆਂ 'ਚ ਚੋਣਾਂ
ਦੱਸ ਦੇਈਏ ਕਿ ਭਾਰਤੀ ਚੋਣ ਕਮਿਸ਼ਨ ਨੇ 9 ਜਨਵਰੀ ਨੂੰ 5 ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ। ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਮਨੀਪੁਰ ਤੇ ਗੋਆ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਦੇ ਨਾਲ-ਨਾਲ ਸਾਰੇ ਚੋਣਾਵੀ ਰਾਜਾਂ ਵਿੱਚ ਆਦਰਸ਼ ਚੋਣ ਜ਼ਾਬਤਾ ਵੀ ਲਾਗੂ ਕਰ ਦਿੱਤਾ ਹੈ।

ਉੱਤਰ ਪ੍ਰਦੇਸ਼ ਵਿੱਚ 403 ਸੀਟਾਂ ਲਈ 7 ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਉੱਤਰਾਖੰਡ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ਲਈ 1 ਪੜਾਅ ਵਿੱਚ ਚੋਣਾਂ ਹੋਣਗੀਆਂ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਤੇ 1 ਪੜਾਅ 'ਚ ਚੋਣਾਂ ਹੋਣੀਆਂ ਹਨ। ਇਸ ਦੇ ਨਾਲ ਹੀ ਗੋਆ ਵਿੱਚ 40 ਵਿਧਾਨ ਸਭਾ ਸੀਟਾਂ ਲਈ ਵੀ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ। ਮਨੀਪੁਰ ਵਿੱਚ 60 ਸੀਟਾਂ ਲਈ 2 ਪੜਾਵਾਂ ਵਿੱਚ ਚੋਣਾਂ ਹੋਣਗੀਆਂ।

ਯੂਪੀ ਵਿੱਚ 7 ਪੜਾਵਾਂ ਵਿੱਚ ਹੋਣੀਆਂ ਚੋਣਾਂ
ਦਰਅਸਲ 'ਚ ਚੋਣ ਕਮਿਸ਼ਨ ਨੇ ਯੂਪੀ ਵਿੱਚ ਸੱਤ ਪੜਾਵਾਂ ਵਿੱਚ 2022 ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਜਿਸ ਵਿੱਚ ਪਹਿਲਾ ਪੜਾਅ 10 ਫਰਵਰੀ, ਦੂਜਾ ਪੜਾਅ 14 ਫਰਵਰੀ, ਤੀਜਾ ਪੜਾਅ 20 ਫਰਵਰੀ, ਚੌਥਾ ਪੜਾਅ 23 ਫਰਵਰੀ, ਪੰਜਵਾਂ ਪੜਾਅ 27 ਫਰਵਰੀ, ਛੇਵਾਂ ਪੜਾਅ 3 ਮਾਰਚ, ਸੱਤਵਾਂ ਪੜਾਅ 7 ਮਾਰਚ ਨੂੰ ਹੋਵੇਗਾ। 


 



ਇਹ ਵੀ ਪੜ੍ਹੋ : ਰੈਸਟੋਰੈਂਟ ਦੀ ਨੌਕਰੀ ਛੱਡ 5 ਸਾਲਾਂ 'ਚ ਖੜ੍ਹਾ ਕੀਤਾ 96 ਅਰਬ ਡਾਲਰ ਦਾ ਕਾਰੋਬਾਰ, ਇੰਝ ਚਮਕੀ ਕਿਸਮਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490