ਜੈਪੁਰ ਦੇ ਗਹਿਣਾ ਕਾਰੋਬਾਰੀ ਨੇ ਕਮਾਲ ਹੀ ਕਰ ਦਿੱਤੀ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਜਾਣਕਾਰੀ ਮੁਤਾਬਕ ਇੱਕ ਅਮਰੀਕੀ ਔਰਤ ਨੇ ਦੋ ਸਾਲ ਪਹਿਲਾਂ 6 ਕਰੋੜ ਰੁਪਏ ਦੇ ਗਹਿਣੇ ਖਰੀਦੇ ਸਨ, ਜੋ ਨਕਲੀ ਨਿੱਕਲੇ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਗਹਿਣੇ ਦੀ ਅਸਲ ਵਿੱਚ ਕੀਮਤ ਸਿਰਫ 300 ਰੁਪਏ ਸੀ। ਹੁਣ ਅਮਰੀਕੀ ਮਹਿਲਾ ਚੈਰੀਸ਼ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੋ ਫਰਾਰ ਹਨ।



ਦਰਅਸਲ, ਚੈਰੀਸ਼ ਨੇ 2022-23 ਦੌਰਾਨ ਜੈਪੁਰ ਦੀ ਰਾਮਾ ਰੋਡੀਅਮ ਦੀ ਦੁਕਾਨ ਤੋਂ 6 ਕਰੋੜ ਰੁਪਏ ਦੇ ਗਹਿਣੇ ਖਰੀਦੇ ਸਨ। ਜਿਸ ਵਿੱਚ ਬਹੁਤ ਸਾਰੇ ਪੱਥਰ ਅਤੇ ਸੋਨੇ ਦੇ ਗਹਿਣੇ ਸਨ। ਜਦੋਂ ਚੈਰੀਸ਼ ਨੇ ਅਮਰੀਕਾ 'ਚ ਗਹਿਣਿਆਂ ਦੀ ਪ੍ਰਦਰਸ਼ਨੀ ਦੌਰਾਨ ਲੋਕਾਂ ਨੂੰ ਉਹ ਗਹਿਣੇ ਦਿਖਾਏ ਤਾਂ ਉਹ ਨਕਲੀ ਨਿੱਕਲੇ।


ਪੈਸੇ ਵਾਪਸ ਕਰਨ ਦੀ ਗੱਲ ਚੱਲ ਰਹੀ ਸੀ ਪਰ...


ਉਸ ਨੇ ਇਸ ਦੀ ਜਾਂਚ ਕਰਵਾਈ ਅਤੇ ਹੁਣ ਜੈਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਦੁਕਾਨਦਾਰ ਗਹਿਣਿਆਂ ਦੇ ਪੈਸੇ ਵਾਪਸ ਕਰਨ ਦੀ ਗੱਲ ਕਰ ਰਿਹਾ ਸੀ ਪਰ ਹੁਣ ਪਿਉ-ਪੁੱਤ ਫਰਾਰ ਹਨ। ਹਾਲਾਂਕਿ ਫਰਜ਼ੀ ਹਾਲਮਾਰਕ ਬਣਾਉਣ ਵਾਲਾ ਫੜਿਆ ਗਿਆ ਹੈ।


 ਜੈਪੁਰ 'ਚ ਇਸ ਮਾਮਲੇ ਦੀ ਜਾਂਚ ਕਰ ਰਹੇ ਐਡੀਸ਼ਨਲ ਡੀਸੀਪੀ ਬਜਰੰਗ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਇਹ ਮਾਮਲਾ ਦੋ ਸਾਲ ਪਹਿਲਾਂ ਦਾ ਹੈ। ਹੁਣ ਜਦੋਂ ਅਮਰੀਕੀ ਮਹਿਲਾ ਚੈਰੀਸ਼ ਨੇ ਮਾਮਲਾ ਦਰਜ ਕਰਵਾਇਆ ਹੈ ਤਾਂ ਉਸ ਦੀ ਜਾਂਚ 'ਚ ਖੁਲਾਸੇ ਹੋਏ ਹਨ।


ਦਰਅਸਲ, ਸਾਲ 2022-23 ਦੌਰਾਨ ਵਿਦੇਸ਼ੀ ਔਰਤ ਨੇ ਗੌਰਵ ਸੋਨੀ ਅਤੇ ਰਾਜਿੰਦਰ ਸੋਨੀ ਤੋਂ ਲਗਭਗ 6 ਕਰੋੜ ਰੁਪਏ ਦੇ ਗਹਿਣੇ ਜਿਵੇਂ ਅੰਗੂਠੀਆਂ, ਹਾਰ, ਹੀਰੇ ਆਦਿ ਖਰੀਦੇ ਸਨ। ਫਰਵਰੀ ਵਿੱਚ ਅਮਰੀਕਾ ਵਿੱਚ ਇੱਕ ਗਹਿਣਿਆਂ ਦੀ ਪ੍ਰਦਰਸ਼ਨੀ ਵਿੱਚ ਜਦੋਂ ਇਨ੍ਹਾਂ ਗਹਿਣਿਆਂ ਨੂੰ ਗਾਹਕਾਂ ਨੂੰ ਦਿਖਾਇਆ ਗਿਆ ਤਾਂ ਜਾਂਚ 'ਚ ਇਹ ਨਕਲੀ ਪਾਏ ਗਏ।


ਸੋਨੇ ਦੇ ਗਹਿਣੇ ਜੋ 14 ਕੈਰੇਟ ਦੇ ਦੱਸੇ ਜਾ ਰਹੇ ਸਨ, 9 ਕੈਰੇਟ ਦੇ ਨਿਕਲੇ।  ਗੌਰਵ ਸੋਨੀ ਅਤੇ ਰਜਿੰਦਰ ਸੋਨੀ, ਜੋ ਕਿ ਰਤਨ ਅਤੇ ਗਹਿਣੇ ਦਾ ਕੰਮ ਕਰਦੇ ਸਨ, ਹੁਣ ਫਰਾਰ ਹਨ। ਪਹਿਲਾਂ ਤਾਂ ਉਹ ਕਹਿ ਰਹੇ ਸਨ ਕਿ ਉਹਨਾਂ ਨੂੰ ਦੋ ਦਿਨ ਦਾ ਸਮਾਂ ਚਾਹੀਦਾ ਹੈ ਤੇ ਉਹ ਪੈਸੇ ਵਾਪਸ ਕਰ ਦੇਣਗੇ।


ਦੱਸ ਦਈਏ ਜੈਪੁਰ ਦਾ ਰਤਨ ਅਤੇ ਗਹਿਣਿਆਂ ਦਾ ਕਾਰੋਬਾਰ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇਸ ਲਈ ਲੋਕ ਇੱਥੇ ਧੋਖਧੜੀ 'ਤੇ ਜਲਦੀ ਜਲਦੀ ਸ਼ੱਕ ਨਹੀਂ ਕਰਦੇ। ਪਰ ਇੱਥੇ ਇੱਕ ਪੁਰਾਣੀ ਖੇਡ ਚੱਲ ਰਹੀ ਸੀ, ਜੋ ਹੁਣ ਸਾਹਮਣੇ ਆ ਗਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਥੇ ਗਹਿਣਿਆਂ ਦੀ ਜਾਂਚ ਅਤੇ ਸੰਤੁਲਨ ਦਾ ਕੋਈ ਨਿਯਮ ਨਹੀਂ ਹੈ।


ਇਸ ਦਾ ਫਾਇਦਾ ਚੁੱਕ ਕੇ ਇੱਥੋਂ ਦੇ ਕਈਕਾਰੋਬਾਰੀ ਅਜਿਹੀਆਂ ਗਤੀਵਿਧੀਆਂ ਕਰ ਰਹੇ ਹਨ। ਹੁਣ ਇਸ ਘਟਨਾ ਤੋਂ ਬਾਅਦ ਪੁਲਿਸ ਵੀ ਕਾਫੀ ਚੌਕਸ ਹੈ। ਚੈਰੀਸ਼ ਨੇ ਮਾਰਚ ਵਿੱਚ ਇਹ ਕੇਸ ਦਰਜ ਕੀਤਾ ਸੀ ਅਤੇ ਹੁਣ ਕਾਰਵਾਈ ਕੀਤੀ ਜਾ ਰਹੀ  ਹੈ।