ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੌਰਾਨ ਵੱਖ-ਵੱਖ ਦੇਸ਼ਾਂ ਵਿੱਚ ਫਸੇ ਹੋਏ ਨਾਗਰਿਕਾਂ ਨੂੰ ਭਾਰਤ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਤਹਿਤ ਉਨ੍ਹਾਂ ਦੇ ਟਿਕਾਣਿਆਂ 'ਤੇ ਪਹੁੰਚਾਇਆ ਗਿਆ। ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੁੱਲ 128 ਲੱਖ ਮੁਸਾਫਰਾਂ ਨੇ ਵੰਦੇ ਭਾਰਤ ਮਿਸ਼ਨ ਤਹਿਤ ਯਾਤਰਾ ਕੀਤੀ।


ਵੰਦੇ ਭਾਰਤ ਮਿਸ਼ਨ 7 ਮਈ, 2020 ਨੂੰ ਸ਼ੁਰੂ ਹੋਇਆ ਸੀ ਅਤੇ ਉਦੋਂ ਤੋਂ ਲਗਾਤਾਰ ਚੱਲ ਰਿਹਾ ਹੈ। 24 ਜੁਲਾਈ, 2021 ਤੱਕ 88,000 ਤੋਂ ਵੱਧ ਦੇਸ਼ ਅੰਦਰ ਆਉਣ ਵਾਲੀਆਂ ਉਡਾਣਾਂ ਸੰਚਾਲਿਤ ਕੀਤੀਆਂ ਗਈਆਂ ਹਨ ਅਤੇ 100 ਤੋਂ ਵੱਧ ਮੁਲਕਾਂ ਤੋਂ 21 ਲੱਖ ਤੋਂ ਵੱਧ ਮੁਸਾਫ਼ਰ ਭਾਰਤ ਪਰਤੇ ਹਨ।


ਇਸੇ ਸਮੇਂ ਦੌਰਾਨ 87,600 ਦੇਸ਼ ਤੋਂ ਬਾਹਰ ਜਾਣ ਵਾਲੀਆਂ ਉਡਾਣਾਂ ਚਲਾਈਆਂ ਗਈਆਂ ਹਨ ਅਤੇ 57 ਲੱਖ ਤੋਂ ਵੱਧ ਮੁਸਾਫਰਾਂ ਨੇ ਵਿਦੇਸ਼ੀ ਮੁਲਕਾਂ ਲਈ ਸਫਰ ਕੀਤਾ ਹੈ। ਵੰਦੇ ਭਾਰਤ ਮਿਸ਼ਨ ਤਹਿਤ ਉਡਾਣਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਨਿਰਧਾਰਿਤ ਸਿਹਤ ਸੰਬੰਧੀ ਪ੍ਰੋਟੋਕੋਲ ਦੀ ਸਖ਼ਤ ਪਾਲਣਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਨਿਰਧਾਰਿਤ ਪ੍ਰਕਿਰਿਆਵਾਂ ਤਹਿਤ ਸੰਚਾਲਿਤ ਕੀਤਾ ਗਿਆ।


ਇਸ ਤੋਂ ਇਲਾਵਾ ਵਿਦੇਸ਼ੀ ਮੁਲਕ ਜਿਥੋਂ ਉਡਾਣ ਆਉਣੀ ਹੈ ਅਤੇ ਵਿਦੇਸ਼ੀ ਮੁਲਕ ਜਿੱਥੇ ਉਡਾਣ ਜਾਣੀ ਹੈ ਉੱਥੋਂ ਦੇ ਲਾਗੂ ਦਿਸ਼ਾ ਨਿਰਦੇਸ਼ ਅਤੇ ਨਿਯਮਾਂ ਦੀ ਪਾਲਣਾ ਕਰਦਿਆਂ ਉਡਾਣਾਂ ਚਲਾਈਆਂ ਜਾਂਦੀਆਂ ਹਨ।


ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਰਾਜ ਮੰਤਰੀ ਜਨਰਲ (ਰਿਟਾ) ਡਾਕਟਰ ਵੀ ਕੇ ਸਿੰਘ ਨੇ ਡਾਕਟਰ ਸਸਮਿਤ ਪਤਰੈਨ ਨੂੰ ਇੱਕ ਲਿਖਤੀ ਜਵਾਬ ਵਿੱਚ ਅੱਜ ਰਾਜ ਸਭਾ ਵਿੱਚ ਦਿੱਤੀ।


ਇਹ ਵੀ ਪੜ੍ਹੋReopening Kartarpur Corridor: ਕਰਤਾਰਪੁਰ ਕਾਰੀਡੋਰ ਅਜੇ ਤੱਕ ਕਿਉਂ ਨਹੀਂ ਖੋਲ੍ਹਿਆ ਗਿਆ? ਸਰਕਾਰ ਨੇ ਦਿੱਤਾ ਜਵਾਬ


ਇਹ ਵੀ ਪੜ੍ਹੋKaran Aujla ਅਮਰੀਕਨ ਰੈਪਰ ਨਾਲ ਕਰੇਗਾ ਕੋਲੇਬੋਰੇਸ਼ਨ


ਇਹ ਵੀ ਪੜ੍ਹੋDiljit Dosanjh's Album 'Moon Child Era': ਇਸੇ ਮਹੀਨੇ ਰਿਲੀਜ਼ ਹੋਏਗੀ ਦਿਲਜੀਤ ਦੋਸਾਂਝ ਦੀ ਐਲਬਮ 'Moon Child Era'


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904