West Bengal News: ਪੱਛਮੀ ਬੰਗਾਲ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 24 ਪਰਗਨਾ ਜ਼ਿਲ੍ਹੇ 'ਚ ਇਕ ਜੋੜੇ ਨੇ ਆਪਣੇ 9 ਮਹੀਨੇ ਦੇ ਬੱਚੇ ਨੂੰ ਸਿਰਫ ਇਸ ਲਈ ਵੇਚ ਦਿੱਤਾ ਕਿਉਂਕਿ ਉਹ ਆਈਫੋਨ ਖਰੀਦਣਾ ਚਾਹੁੰਦਾ ਸੀ। ਜਦੋਂ ਸਥਾਨਕ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਇੰਨਾ ਹੀ ਨਹੀਂ ਬੱਚੇ ਨੂੰ ਵੇਚਣ ਅਤੇ ਆਈਫੋਨ ਖਰੀਦਣ ਦਾ ਕਾਰਨ ਇਹ ਸੀ ਕਿ ਮਹਿਲਾ ਆਈਫੋਨ ‘ਤੇ ਰੀਲਸ ਬਣਾਉਣਾ ਚਾਹੁੰਦੀ ਸੀ। ਪੁਲਿਸ ਨੇ ਬੱਚੇ ਦੀ ਮਾਂ ਅਤੇ ਬੱਚੇ ਨੂੰ ਖਰੀਦਣ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਬੱਚੇ ਦੇ ਪਿਤਾ ਦੀ ਵੀ ਭਾਲ ਕਰ ਰਹੀ ਹੈ ਜੋ ਕਿ ਅਜੇ ਫਰਾਰ ਹੈ।
ਸਥਾਨਕ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਕਪਲ ਦੇ ਵਿਵਹਾਰ ਵਿੱਚ ਬਦਲਾਅ ਨਜ਼ਰ ਆ ਰਿਹਾ ਸੀ। ਇਸ ਤੋਂ ਇਲਾਵਾ ਉਹ ਇਹ ਵੀ ਨੋਟਿਸ ਕਰ ਰਹੇ ਸੀ ਕਿ ਜੋੜੇ ਦਾ 8 ਮਹੀਨੇ ਦਾ ਬੱਚਾ ਗਾਇਬ ਹੈ। ਇਸ ਕਾਰਨ ਗੁਆਂਢੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਉੱਥੇ ਹੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇਸ ਜੋੜੇ ਦੀ ਸੱਤ ਸਾਲ ਦੀ ਬੇਟੀ ਵੀ ਹੈ।
ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਨੇ 12500 ਕੱਚੇ ਅਧਿਆਪਕਾਂ ਨੂੰ ਕੀਤਾ ਪੱਕਾ, ਸੀਐਮ ਭਗਵੰਤ ਮਾਨ ਨੇ ਸੌਂਪੇ ਨਿਯੁਕਤੀ ਪੱਤਰ
ਕੀ ਹੈ ਪੂਰਾ ਮਾਮਲਾ?
ਇਹ ਮਾਮਲਾ 24 ਜੁਲਾਈ ਨੂੰ ਸਾਹਮਣੇ ਆਇਆ ਹੈ। ਦੋਸ਼ੀ ਜੋੜੇ ਦੀ ਪਛਾਣ ਜੈਦੇਵ ਘੋਸ਼ ਅਤੇ ਉਸ ਦੇ ਸਾਥੀ ਵਜੋਂ ਹੋਈ ਹੈ। ਪੁਲਿਸ ਨੇ ਬੱਚੇ ਨੂੰ ਬਚਾ ਲਿਆ ਹੈ। ਇੱਕ ਗੁਆਂਢੀ ਨੇ ਮਾਮਲੇ ਬਾਰੇ ਦੱਸਿਆ ਕਿ ਦੋਸ਼ੀ ਜੋੜਾ ਆਪਣੇ ਬੱਚੇ ਨੂੰ 2 ਲੱਖ ਰੁਪਏ ਵਿੱਚ ਵੇਚ ਕੇ ਹਨੀਮੂਨ ਲਈ ਓਡੀਸ਼ਾ ਦੇ ਦੀਘਾ ਬੀਚ 'ਤੇ ਗਿਆ ਅਤੇ ਉਸ ਤੋਂ ਬਾਅਦ ਇੱਕ ਮੋਬਾਈਲ ਫੋਨ ਵੀ ਖਰੀਦਿਆ। ਇਸ ਤੋਂ ਇਲਾਵਾ ਪੁਲਿਸ ਨੇ ਪ੍ਰਿਅੰਕਾ ਘੋਸ਼ ਨਾਂ ਦੀ ਇਕ ਹੋਰ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ 'ਤੇ ਪਤੀ-ਪਤਨੀ ਨੇ ਬੱਚੇ ਨੂੰ ਵੇਚ ਦਿੱਤਾ ਸੀ।
ਇਹ ਵੀ ਪੜ੍ਹੋ: Punjab News: ਰੋਪੜ 'ਚ ਟਿੱਪਰ ਨੇ ਦਰੜੀਆਂ 2 ਵਿਦਿਆਰਥਣਾਂ, 1 ਦੀ ਮੌਤ,1 ਜ਼ਖ਼ਮੀ, ਲੋਕਾਂ ਨੇ ਹਾਈਵੇ ਕੀਤਾ ਜਾਮ