ਨਵੀਂ ਦਿੱਲੀ: ਦੇਸ਼ ਭਰ ਵਿੱਚ ਪਿਆਜ਼ ਦੀਆਂ ਕੀਮਤਾਂ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਰਹੀਆਂ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਸਣੇ ਕਈ ਬਾਜ਼ਾਰਾਂ ਵਿੱਚ ਪਿਆਜ਼ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈਆਂ ਹਨ। ਜਦੋਂ ਵੀ ਪਿਆਜ਼ ਦੀਆਂ ਕੀਮਤਾਂ ਵਧਦੀਆਂ ਹਨ, ਲਗਪਗ ਹਰ ਭਾਰਤੀ ਘਰ ਪ੍ਰਭਾਵਿਤ ਹੁੰਦਾ ਹੈ। ਇਸ ਤੋਂ ਬਾਅਦ ਆਮ ਲੋਕਾਂ ਦੀਆਂ ਸਬਜ਼ੀਆਂ ਦਾ ਬਜਟ ਵਿਗੜਿਆ ਹੋਇਆ ਹੈ। ਹੁਣ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਬਹੁਤ ਹੀ ਮਜ਼ਾਕੀਆ ਢੰਗ ਨਾਲ ਪੇਸ਼ ਕੀਤਾ ਹੈ।

ਸੋਸ਼ਲ ਮੀਡੀਆ ਪਿਆਜ਼ ਦੀਆਂ ਵਧਦੀਆਂ ਕੀਮਤਾਂ ਬਾਰੇ ਚੁਫੇਰਿਓਂ ਚੁਟਕਲੇ ਨਾਲ ਭਰਿਆ ਹੋਇਆ ਹੈ। ਇਨ੍ਹਾਂ ਵਿੱਚੋਂ, ਅਸੀਂ ਤੁਹਾਡੇ ਲਈ ਕੁਝ ਚੁਣੀਆਂ ਗਈਆਂ ਟਿੱਪਣੀਆਂ ਤੇ ਮੀਮਸ ਲਿਆਏ ਹਾਂ। ਮੀਮਜ਼ ਜ਼ਰੀਏ ਪਿਆਜ਼ ਦੀਆਂ ਮਹਿੰਗੀਆਂ ਕੀਮਤਾਂ ਦੀ ਰੱਜ ਕੇ ਖਿਚਾਈ ਕੀਤੀ ਜਾ ਰਹੀ ਹੈ।



ਟਵਿੱਟਰ 'ਤੇ ਲੋਕਾਂ ਨੇ ਸਲਮਾਨ ਖਾਨ ਦੀ ਫਿਲਮ ਦਬੰਗ ਦੇ ਮਸ਼ਹੂਰ ਡਾਇਲਾਗ ਨੂੰ ਵੀ ਪਿਆਜ਼ ਦੀਆਂ ਕੀਮਤਾਂ ਨਾਲ ਜੋੜ ਦਿੱਤਾ ਹੈ। ਇਕ ਟਵਿੱਟਰ ਉਪਭੋਗਤਾ ਨੇ ਲਿਖਿਆ, ‘ਥੱਪੜ ਸੇ ਡਰ ਨਹੀਂ ਲਗਤਾ ਸਾਹਿਬ, ਪਿਆਜ਼ ਸੇ ਲਗਤਾ ਹੈ।’



ਹਾਲਾਂਕਿ, ਪਿਆਜ਼ ਦੀ ਕੀਮਤ 'ਤੇ ਰੋਕ ਲਗਾਉਣ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ। ਸਰਕਾਰ ਜਮ੍ਹਾਂਖੋਰਾਂ ਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਕਰ ਰਹੀ ਹੈ ਪਰ ਅਜੇ ਤੱਕ ਪਿਆਜ਼ ਦੀਆਂ ਕੀਮਤਾਂ ਵਿੱਚ ਕੋਈ ਅਸਰ ਨਹੀਂ ਹੋਇਆ।