Himachal Pradesh Weather: ਅਗਲੇ ਦਿਨਾਂ 'ਚ ਹਿਮਾਚਲ ਪ੍ਰਦੇਸ਼ ਜਾਣ ਵਾਲਿਆਂ ਲਈ ਚੇਤਾਵਨੀ ਹੈ। ਮੌਸਮ ਵਿਭਾਗ ਨੇ 25 ਤੋਂ 29 ਮਾਰਚ ਤੱਕ ਹਿਮਾਚਲ ਦੇ ਵੱਖ-ਵੱਖ ਥਾਵਾਂ ’ਤੇ ਬਿਜਲੀ ਚਮਕਣ ਤੇ ਝੱਖੜ ਝੁੱਲਣ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਬਰਫਬਾਰੀ ਵੀ ਹੋ ਸਕਦੀ ਹੈ। ਇਸ ਲਈ ਸੈਲਾਨੀਆਂ ਨੂੰ ਦੂਰ-ਦੁਰਾਡੇ ਇਲਾਕਿਆਂ ਵਿੱਚ ਜਾਣ ਤੋਂ ਵਰਜਿਆ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ। ਇਸ ਕਾਰਨ ਸੂਬੇ ਦੇ ਦਰਮਿਆਨੇ ਤੇ ਉੱਚੇ ਪਹਾੜੀ ਖੇਤਰਾਂ ਵਿੱਚ ਸਰਦੀ ਨੇ ਦੁਬਾਰਾ ਜ਼ੋਰ ਫੜਿਆ ਹੈ। ਨੀਵੇਂ ਤੇ ਦਰਮਿਆਨੇ ਪਹਾੜੀ ਖੇਤਰਾਂ ਵਿਚ ਮੀਂਹ ਪਿਆ ਹੈ। ਹਿਮਾਚਲ ਦੇ ਲਾਹੌਲ ਤੇ ਸਪਿਤੀ ਜ਼ਿਲ੍ਹੇ ਦੇ ਗੌਂਡਲਾ ਤੇ ਕੇਲੌਂਗ ਵਿੱਚ 8.5 ਸੈਂਟੀਮੀਟਰ ਤੇ 2.6 ਸੈਂਟੀਮੀਟਰ ਬਰਫ਼ ਪਈ।
ਇਸ ਤੋਂ ਇਲਾਵਾ ਡਲਹੌਜ਼ੀ, ਨੈਣਾ ਦੇਵੀ, ਕਾਂਗੜਾ, ਚੰਬਾ, ਊਨਾ, ਸੁੰਦਰਨਗਰ ਤੇ ਸ਼ਿਮਲਾ ਵਿੱਚ ਮੀਂਹ ਪਿਆ ਹੈ। ਖੇਤਰ ਵਿੱਚ ਸਰਦ ਹਵਾਵਾਂ ਚੱਲੀਆਂ ਤੇ ਘੱਟੋ-ਘੱਟੋ ਤਾਪਮਾਨ ਕਾਫ਼ੀ ਡਿੱਗ ਗਿਆ। ਇਹ ਆਮ ਨਾਲੋਂ 2-4 ਡਿਗਰੀ ਘੱਟ ਰਿਹਾ। ਇਸ ਦੌਰਾਨ ਬੱਦਲਵਾਈ ਵੀ ਰਹੀ। ਹਿਮਾਚਲ ਵਿਚ ਮੀਂਹ ਕਾਰਨ 17 ਸੜਕਾਂ ਬੰਦ ਹੋ ਗਈਆਂ। ਇਨ੍ਹਾਂ ਵਿਚ ਦੋ ਕੌਮੀ ਮਾਰਗ ਵੀ ਸ਼ਾਮਲ ਸਨ। ਬਿਜਲੀ ਸਪਲਾਈ ਵਿਚ ਵੀ ਵਿਘਨ ਪਿਆ।
ਪੰਜਾਬ ਲਈ ਵੀ ਅਲਰਟ- ਮੌਸਮ ਵਿਗਿਆਨੀਆਂ ਨੇ ਪੰਜਾਬ ਲਈ ਵੀ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ 29 ਮਾਰਚ ਨੂੰ ਮੁੜ ਪੱਛਮੀ ਵਿਗਾੜ ਦੇ ਮੱਦੇਨਜ਼ਰ ਉੱਤਰ-ਪੱਛਮੀ ਖੇਤਰ ਵਿੱਚ ਮੀਂਹ ਪੈ ਸਕਦਾ ਹੈ। ਹਾਸਲ ਜਾਣਕਾਰੀ ਅਨੁਸਾਰ ਪੰਜਾਬ ’ਚ 24 ਘੰਟਿਆਂ ਦੌਰਾਨ ਅੰਮ੍ਰਿਤਸਰ ’ਚ 23.4 ਐਮਐਮ, ਲੁਧਿਆਣਾ ’ਚ 28.8, ਪਠਾਨਕੋਟ ’ਚ 41.9, ਫਰੀਦਕੋਟ ’ਚ 46.2, ਗੁਰਦਾਸਪੁਰ ’ਚ 30.6, ਫਿਰੋਜ਼ਪੁਰ ’ਚ 49, ਜਲੰਧਰ ’ਚ 53.5, ਮੋਗਾ ’ਚ 44.5, ਰੋਪੜ ’ਚ 32.5 ਤੇ ਗੁਰਦਾਸਪੁਰ ’ਚ 40 ਐਮਐਮ ਮੀਂਹ ਪਿਆ ਹੈ।
ਇਹ ਵੀ ਪੜ੍ਹੋ: Weather Update: ਉੱਤਰੀ ਭਾਰਤ 'ਚ ਮੀਂਹ 'ਤੇ ਬਰੇਕ, ਬਰਫਬਾਰੀ ਜਾਰੀ, ਜਾਣੋ ਕਿਹੋ ਜਿਹਾ ਰਹੇਗਾ ਅੱਜ ਮੌਸਮ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Pro-Khalistani Supporters Attack: ਵਾਸ਼ਿੰਗਟਨ ਡੀਸੀ 'ਚ ਭਾਰਤੀ ਪੱਤਰਕਾਰ 'ਤੇ ਖਾਲਿਸਤਾਨੀਆਂ ਨੇ ਕੀਤਾ ਹਮਲਾ, ਕੰਨ 'ਤੇ ਮਾਰੇ ਡੰਡੇ