Punjab Crime

  : ਪਾਕਿਸਤਾਨ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਭਾਰਤ ਪਰਤ ਰਹੇ ਇੱਕ ਭਾਰਤੀ ਪਰਿਵਾਰ ਤੋਂ ਬੁੱਧਵਾਰ ਨੂੰ ਵਾਹਗਾ ਬਾਰਡਰ 'ਤੇ ਪਾਕਿਸਤਾਨ ਦੇ ਕਸਟਮ ਵਿਭਾਗ ਵੱਲੋਂ ਹਥਿਆਰ ਬਰਾਮਦ ਕੀਤੇ ਗਏ ਹਨ। ਉੱਤਰ ਪ੍ਰਦੇਸ਼ 'ਚ ਰਹਿਣ ਵਾਲੇ ਇਕ ਮੁਸਲਿਮ ਪਰਿਵਾਰ ਦੇ ਤਿੰਨ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਤਸਕਰ ਨੇ ਪਰਿਵਾਰ ਨੂੰ ਦਿੱਤਾ ਸੀ ਗਰੀਸ ਆਇਲ ਦਾ ਡੱਬਾ  



ਜਾਣਕਾਰੀ ਮੁਤਾਬਕ ਯੂਪੀ ਦਾ ਰਹਿਣ ਵਾਲਾ ਨਫੀਸ ਅਹਿਮਦ ਆਪਣੀ ਪਤਨੀ ਅਤੇ ਬੇਟੇ ਨਾਲ ਪਾਕਿਸਤਾਨ 'ਚ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਸੀ। ਉਸਦੇ ਰਿਸ਼ਤੇਦਾਰ ਪਾਕਿਸਤਾਨ ਪੰਜਾਬ ਦੇ ਮੁਜ਼ੱਫਰਗੜ੍ਹ ਵਿੱਚ ਰਹਿੰਦੇ ਹਨ। ਸੂਤਰਾਂ ਮੁਤਾਬਕ ਜਦੋਂ ਉਹ ਬੁੱਧਵਾਰ ਨੂੰ ਭਾਰਤ ਪਰਤ ਰਿਹਾ ਸੀ ਤਾਂ ਲਾਹੌਰ ਨੇੜੇ ਇਕ ਤਸਕਰ ਨੇ ਉਸ ਨੂੰ ਗਰੀਸ ਆਇਲ ਦਾ ਡੱਬਾ ਫੜਾ ਦਿੱਤਾ ਅਤੇ ਉਸ ਨੂੰ ਆਪਣੇ ਨਾਲ ਲੈ ਜਾਣ ਲਈ ਕਿਹਾ। ਕੁਝ ਸਮੇਂ ਬਾਅਦ ਉਹ (ਤਸਕਰ) ਉੱਤਰ ਪ੍ਰਦੇਸ਼ ਆ ਜਾਣਗੇ ਅਤੇ ਉਨ੍ਹਾਂ ਤੋਂ ਇਹ ਡੱਬਾ ਲੈ ਜਾਣਗੇ।




ਗਰੀਸ ਆਇਲ ਵਿੱਚ ਛੁਪਾ ਕੇ ਰੱਖੀ ਗਈ ਸੀ ਜਰਮਨ ਵਿੱਚ ਬਣੀ ਤਿੰਨ ਪਿਸਟਲ 


ਇਸ ਤੋਂ ਬਾਅਦ ਜਦੋਂ ਨਫੀਸ ਅਹਿਮਦ ਨੇ ਵਾਹਗਾ ਬਾਰਡਰ 'ਤੇ ਕਸਟਮ ਜਾਂਚ ਕਰਵਾਉਣੀ ਸ਼ੁਰੂ ਕੀਤੀ ਤਾਂ ਉਸ ਤੋਂ ਗਰੀਸ ਆਇਲ ਦੇ ਡੱਬੇ ਬਾਰੇ ਪੁੱਛਗਿੱਛ ਕੀਤੀ ਗਈ। ਜਦੋਂ ਕਸਟਮ ਅਧਿਕਾਰੀਆਂ ਨੇ ਇਸ ਡੱਬੇ ਨੂੰ ਖੋਲ੍ਹਿਆ ਤਾਂ ਉਸ ਵਿੱਚ ਗਰੀਸ ਆਇਲ ਵਿੱਚ ਛੁਪਾ ਕੇ ਰੱਖੇ ਗਏ ਤਿੰਨ ਜਰਮਨ ਦੇ ਬਣੇ ਪਿਸਤੌਲ ਸਨ। ਇੱਕ ਪਿਸਤੌਲ ਦੀ ਕੀਮਤ ਤਿੰਨ ਤੋਂ ਚਾਰ ਲੱਖ ਰੁਪਏ ਹੈ।

ਇਸ ਮਾਮਲੇ ਦੀ ਸੂਚਨਾ ਭਾਰਤੀ ਕਸਟਮ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਸੀ।


ਪਿਸਤੌਲ ਬਰਾਮਦ ਕਰਨ ਤੋਂ ਬਾਅਦ ਕਸਟਮ ਨੇ ਨਫੀਸ ਅਹਿਮਦ ਦੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਕੇ ਲਾਹੌਰ ਦੇ ਸਦਰ ਥਾਣੇ 'ਚ ਬੰਦ ਕਰ ਦਿੱਤਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਕਸਟਮ ਅਧਿਕਾਰੀਆਂ ਨੇ ਅਟਾਰੀ ਵਿਖੇ ਭਾਰਤੀ ਕਸਟਮ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ।