West Bengal Chief Minister: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸੁਰੱਖਿਆ 'ਚ ਕੁਤਾਹੀ ਦੀ ਖ਼ਬਰ ਸਾਹਮਣੇ ਆਈ ਹੈ। ਕੋਲਕਾਤਾ ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸ਼ੇਖ ਨੂਰ ਆਲਮ ਵਜੋਂ ਹੋਈ ਹੈ। ਇਹ ਵਿਅਕਤੀ ਮੁੱਖ ਮੰਤਰੀ ਨਿਵਾਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੰਨਾ ਹੀ ਨਹੀਂ ਮੁਲਜ਼ਮ ਕੋਲੋਂ ਚਾਕੂ ਅਤੇ ਹਥਿਆਰ ਵੀ ਬਰਾਮਦ ਹੋਏ ਹਨ। ਦੱਸਣਯੋਗ ਹੈ ਕਿ ਸ਼ੁੱਕਰਵਾਰ (21 ਜੁਲਾਈ) ਨੂੰ ਮਮਤਾ ਬੈਨਰਜੀ ਕੋਲਕਾਤਾ 'ਚ ਸ਼ਹੀਦੀ ਦਿਵਸ ਰੈਲੀ ਦੌਰਾਨ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਹੀ ਹੈ।






ਪੁਲਿਸ ਕਮਿਸ਼ਨਰ ਵਿਨੀਤ ਗੋਇਲ ਅਨੁਸਾਰ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਸ਼ੇਖ ਨੂਰ ਆਲਮ ਵਜੋਂ ਹੋਈ ਹੈ। ਮੁਲਜ਼ਮ ਸ਼ੇਖ ਨੂਰ ਆਲਮ ਕੋਲੋਂ ਬੰਦੂਕ ਅਤੇ ਚਾਕੂ ਤੋਂ ਇਲਾਵਾ ਕੁਝ ਪਾਬੰਦੀਸ਼ੁਦਾ ਵਸਤੂਆਂ ਵੀ ਬਰਾਮਦ ਹੋਈਆਂ ਹਨ। ਇੰਨਾ ਹੀ ਨਹੀਂ ਮੁਲਜ਼ਮ ਕੋਲੋਂ ਏਜੰਸੀਆਂ ਦੇ ਕਈ ਆਈਡੀ ਕਾਰਡ ਵੀ ਮਿਲੇ ਹਨ। ਕਮਿਸ਼ਨਰ ਨੇ ਦੱਸਿਆ ਕਿ ਜਿਸ ਕਾਰ ਵਿੱਚ ਉਹ ਉੱਥੇ ਪੁੱਜੇ ਸਨ। ਇਸ 'ਤੇ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਸੀ। ਪੁਲਿਸ, ਐਸਟੀਐਫ ਅਤੇ ਸਪੈਸ਼ਲ ਬ੍ਰਾਂਚ ਸਥਾਨਕ ਥਾਣੇ ਵਿੱਚ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ।


ਕੋਲਕਾਤਾ ਵਿੱਚ ਅੱਜ TMC ਦੀ ਸ਼ਹੀਦੀ ਦਿਵਸ ਰੈਲੀ 


ਜ਼ਿਕਰ ਕਰ ਦਈਏ ਕਿ ਮਮਤਾ ਬੈਨਰਜੀ ਅੱਜ (21 ਜੁਲਾਈ) ਕੋਲਕਾਤਾ ਵਿੱਚ ਹੋਣ ਵਾਲੀ TMC ਦੀ ਸ਼ਹੀਦੀ ਦਿਵਸ ਰੈਲੀ ਵਿੱਚ ਕਈ ਐਲਾਨ ਕਰ ਸਕਦੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਦੀ ਰੈਲੀ ਦਾ ਧਿਆਨ SC-ST ਤੋਂ ਲੈ ਕੇ ਘੱਟ ਗਿਣਤੀਆਂ ਤੱਕ ਸਾਰੇ ਭਾਈਚਾਰਿਆਂ 'ਤੇ ਹੈ। ਪੀਟੀਆਈ ਏਜੰਸੀ ਮੁਤਾਬਕ ਮਮਤਾ ਨੇ ਕਿਹਾ ਹੈ ਕਿ ਉਹ ਮਣੀਪੁਰ ਦਾ ਦੌਰਾ ਕਰਨ ਦੇ ਸਬੰਧ ਵਿੱਚ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਰਾਬਤਾ ਕਰ ਰਹੇ ਹਨ। ਇਸ ਨੂੰ 2024 ਦੀਆਂ ਚੋਣਾਂ ਦੀ ਨਜ਼ਰੀਏ ਤੋਂ ਵੀ ਮਹੱਤਵਪੂਰਨ ਮੰਨੀ ਜਾਂਦੀ ਹੈ।