Delhi Liquor Policy: ਦਿੱਲੀ ਵਿੱਚ ਸੀਬੀਆਈ ਨੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਸਮੇਤ 21 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਸ਼ਰਾਬ ਨੀਤੀ ਨੂੰ ਲੈ ਕੇ ਹੋਈ ਹੈ। ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ (Lieutenant Governor Vinay Kumar Saxena) ਨੇ ਹਾਲ ਹੀ ਵਿੱਚ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ 'ਤੇ ਸਵਾਲ ਉਠਾਏ ਸਨ ਤੇ ਇਸ ਦੀ ਜਾਂਚ ਦੀ ਸਿਫ਼ਾਰਸ਼ ਸੀਬੀਆਈ ਨੂੰ ਸੌਂਪੀ ਸੀ।



ਕੀ ਹੈ ਨਵੀਂ ਸ਼ਰਾਬ ਨੀਤੀ  
ਨਵੀਂ ਆਬਕਾਰੀ ਨੀਤੀ ਦਿੱਲੀ ਵਿੱਚ ਪਿਛਲੇ ਸਾਲ ਲਾਗੂ ਕੀਤੀ ਗਈ ਸੀ। ਜਿਸ ਅਨੁਸਾਰ ਦਿੱਲੀ ਨੂੰ 32 ਜ਼ੋਨਾਂ ਵਿੱਚ ਵੰਡਿਆ ਗਿਆ ਸੀ। ਇਨ੍ਹਾਂ ਵਿੱਚੋਂ 849 ਲਾਇਸੈਂਸ ਅਲਾਟ ਕੀਤੇ ਗਏ ਸਨ। ਇਨ੍ਹਾਂ 32 ਜ਼ੋਨਾਂ ਵਿੱਚ ਹਰ ਜ਼ੋਨ ਵਿੱਚ ਔਸਤਨ 26 ਤੋਂ 27 ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਰਹੀਆਂ ਸਨ। ਹੁਣ ਤੱਕ ਦਿੱਲੀ ਵਿੱਚ 60 ਫੀਸਦੀ ਦੁਕਾਨਾਂ ਸਰਕਾਰੀ ਤੇ 40 ਫੀਸਦੀ ਨਿੱਜੀ ਹੱਥਾਂ ਵਿੱਚ ਸਨ ਪਰ ਇਸ ਨੀਤੀ ਤੋਂ ਬਾਅਦ 100 ਫੀਸਦੀ ਦੁਕਾਨਾਂ ਨਿੱਜੀ ਹੱਥਾਂ ਵਿੱਚ ਚਲੀਆਂ ਗਈਆਂ ਸੀ।

ਦਿੱਲੀ ਵਿੱਚ ਸ਼ਰਾਬ ਪੀਣ ਦੀ ਕਾਨੂੰਨੀ ਉਮਰ ਸੀਮਾ ਨੂੰ ਘਟਾ ਦਿੱਤਾ ਗਿਆ ਸੀ। ਇਸ ਨੀਤੀ ਅਨੁਸਾਰ ਉਮਰ 25 ਸਾਲ ਤੋਂ ਘਟਾ ਕੇ 21 ਸਾਲ ਕਰ ਦਿੱਤੀ ਗਈ ਸੀ।

ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਤੰਤਰ ਸੰਚਾਲਿਤ ਦੁਕਾਨ ਤੇ ਹੋਟਲ 'ਤੇ 24 ਘੰਟੇ ਸ਼ਰਾਬ ਦੀ ਵਿਕਰੀ ਹੋ ਰਹੀ ਸੀ।

ਪਹਿਲਾਂ ਦੇ ਮੁਕਾਬਲੇ ਸ਼ਰਾਬ ਦੀਆਂ ਦੁਕਾਨਾਂ ਦੀ ਦੂਰੀ ਘਟਾ ਦਿੱਤੀ ਹੈ। ਇਸ ਨੀਤੀ ਤਹਿਤ ਸ਼ਰਾਬ ਦੀ ਦੁਕਾਨ ਘੱਟੋ-ਘੱਟ 500 ਵਰਗ ਫੁੱਟ ਵਿੱਚ ਹੀ ਖੁੱਲ੍ਹ ਰਹੀ ਸੀ। ਪਹਿਲਾਂ ਜ਼ਿਆਦਾਤਰ ਸਰਕਾਰੀ ਦੁਕਾਨਾਂ 150 ਵਰਗ ਫੁੱਟ ਵਿੱਚ ਸਨ, ਜਿਨ੍ਹਾਂ ਦਾ ਕਾਊਂਟਰ ਸੜਕ ਵੱਲ ਹੁੰਦਾ ਸੀ।

ਦੁਕਾਨ ਦਾ ਕੋਈ ਕਾਊਂਟਰ ਸੜਕ ਤਰਫ਼ ਨਹੀਂ ਸੀ।

ਲਾਇਸੈਂਸਧਾਰਕ ਮੋਬਾਈਲ ਐਪ ਜਾਂ ਵੈੱਬਸਾਈਟ ਰਾਹੀਂ ਆਰਡਰ ਲੈ ਕੇ ਸ਼ਰਾਬ ਦੀ ਹੋਮ ਡਿਲੀਵਰੀ ਕਰ ਰਹੇ ਸਨ।

ਕਿਸੇ ਵੀ ਹੋਸਟਲ, ਦਫ਼ਤਰ ਜਾਂ ਸੰਸਥਾ ਵਿੱਚ ਸ਼ਰਾਬ ਦੀ ਡਿਲਿਵਰੀ ਦੀ ਇਜਾਜ਼ਤ ਨਹੀਂ ਸੀ।

ਦੁਕਾਨਾਂ ਵਿੱਚ ਪ੍ਰਬੰਧ ਕੀਤੇ ਗਏ ਸਨ, ਪ੍ਰਵੇਸ਼ ਤੇ ਨਿਕਾਸ ਗੇਟ ਵੱਖਰੇ ਸਨ। ਦੁਕਾਨਾਂ ਦੇ ਬਾਹਰ ਖਾਣ-ਪੀਣ ਦੀਆਂ ਦੁਕਾਨਾਂ ਨਹੀਂ ਸਨ। ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ।

ਸਾਰੀਆਂ ਦੁਕਾਨਾਂ ਮਾਰਕੀਟ ਰੇਟ ਦੇ ਹਿਸਾਬ ਨਾਲ ਸ਼ਰਾਬ ਦੀ ਕੀਮਤ ਤੈਅ ਕਰ ਰਹੀਆਂ ਸਨ।