ਲੁਧਿਆਣਾ: ਰੂਸ ਵੱਲੋਂ ਯੂਕਰੇਨ ਤੇ ਹਮਲਾ ਤੀਜੇ ਦਿਨ ਵੀ ਜਾਰੀ ਹੈ। ਰੂਸ ਲਗਾਤਾਰ ਯੂਕਰੇਨ 'ਤੇ ਕਬਜ਼ਾ ਕਰਦਾ ਜਾ ਰਿਹਾ ਹੈ ਉਧਰ ਯੂਕਰੇਨ ਵੀ ਆਪਣੇ ਬਚਾਅ ਲਈ ਡਟਿਆ ਹੋਇਆ ਹੈ ਅਤੇ ਰੂਸ ਦੇ ਸਾਹਮਣਾ ਕਰਨ ਲਈ ਤਿਆਰ ਹੈ।ਇਸ ਵਿਚਾਲੇ ਰੱਖਿਆ ਮਾਹਿਰ ਕੀ ਕਹਿੰਦੇ ਹਨ ਆਓ ਜਾਣ ਲੈਂਦੇ ਹਾਂ।


ਰੱਖਿਆ ਮਾਹਿਰ ਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ ਕਿ ਭਾਵੇਂ ਰੂਸ ਯੂਕਰੇਨ ਨਾਲ ਕਈ ਗੁਣਾਂ ਜ਼ਿਆਦਾ ਤਾਕਤਵਰ ਹੈ ਪਰ ਲੜਾਈ ਦੌਰਾਨ ਦੋਵਾਂ ਮੁਲਕਾਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਹੈ ਕਿ ਰੂਸ ਅਤੇ ਯੂਕਰੇਨ ਦੀ ਜੇਕਰ ਫ਼ੌਜੀ ਤਾਕਤ ਦੀ ਤੁਲਨਾ ਕੀਤੀ ਜਾਵੇ ਤਾਂ ਰੂਸ ਕਿਤੇ ਜ਼ਿਆਦਾ ਤਾਕਤਵਰ ਹੈ।ਉਨ੍ਹਾਂ ਨੇ ਦੱਸਿਆ ਕਿ ਰੂਸ ਕੋਲ ਨਾ ਸਿਰਫ ਫੌਜ ਦੀ ਤਾਕਤ ਜ਼ਿਆਦਾ ਹੈ ਸਗੋਂ ਤਕਨੀਕ 'ਚ ਵੀ ਰੂਸ ਯੂਕਰੇਨ ਨਾਲੋਂ ਜ਼ਿਆਦਾ ਤਾਕਤਵਰ ਹੈ। ਉਨ੍ਹਾਂ ਨੇ ਕਿਹਾ ਜੇਕਰ ਯੂਕਰੇਨ ਦੇ ਕੋਲ 400 ਜਹਾਜ਼ ਹਨ ਤਾਂ ਰਸ਼ੀਆ ਦੇ ਕੋਲ 4000 ਜੰਗੀ ਜਹਾਜ਼ਾਂ ਦਾ ਬੇੜਾ ਹੈ।ਇਸ ਤੋਂ ਇਲਾਵਾ ਟੈਂਕ ਅਤੇ ਹੋਰ ਹਥਿਆਰ ਵੀ ਰੂਸ ਕੋਲ ਜ਼ਿਆਦਾ ਤਾਕਤਵਰ ਹਨ।


ਭਾਰਤ ਦਾ ਨੁਕਸਾਨ  
ਰੱਖਿਆ ਮਾਹਿਰ ਨੇ ਕਿਹਾ ਕਿ ਇਸ ਦਾ ਅਸਰ ਭਾਰਤ 'ਤੇ ਵੀ ਪੈਣ ਵਾਲਾ ਹੈ ਕਿਉਂਕਿ ਭਾਰਤ ਦੇ ਰੂਸ ਨਾਲ ਚੰਗੇ ਪੁਰਾਣੇ ਸਬੰਧ ਹਨ।ਏਸ਼ੀਆ ਦੇ ਵਿੱਚ ਚੀਨ ਵੱਡੀ ਤਾਕਤ ਹੈ ਜੇਕਰ ਭਾਰਤ ਭਵਿੱਖ 'ਚ ਚੀਨ ਦੇ ਵਿਰੁੱਧ ਰੂਸ ਤੋਂ ਕਿਸੇ ਵੀ ਤਰ੍ਹਾਂ ਦੀ ਮਦਦ ਚਾਹੁੰਦਾ ਹੈ ਤਾਂ ਉਸ ਨੂੰ ਅੱਜ ਰੂਸ ਦਾ ਸਾਥ ਦੇਣਾ ਹੀ ਹੋਵੇਗਾ। 


ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਭਾਰਤ ਨੂੰ ਵਪਾਰਕ ਅਤੇ ਆਰਥਿਕ ਨੁਕਸਾਨ ਹੋਣਾ ਲਾਜ਼ਮੀ ਹੈ।ਇਹ ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਪੈਟਰੋਲ ਅਤੇ ਡੀਜ਼ਲ ਨੂੰ ਪਹਿਲਾਂ ਹੀ ਅੱਗ ਲੱਗੀ ਹੋਈ ਹੈ ਅਤੇ ਇਸ ਜੰਗ ਦੇ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਰ ਇਜ਼ਾਫ਼ਾ ਹੋਵੇਗਾ। ਇਸ ਤੋਂ ਇਲਾਵਾ ਡਾਲਰ ਹੋਰ ਮਹਿੰਗਾ ਹੋ ਜਾਵੇਗਾ ਆਰਥਿਕ ਪੱਖੋਂ ਦੇਸ਼ਾਂ 'ਤੇ ਮਾੜਾ ਪ੍ਰਭਾਵ ਪਵੇਗਾ ਮਹਿੰਗਾਈ ਵਧੇਗੀ ਉਨ੍ਹਾਂ ਕਿਹਾ ਕਿ ਭਾਰਤ 'ਤੇ ਵੀ ਇਸ ਦਾ ਪ੍ਰਭਾਵ ਪਵੇਗਾ।


 


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ