Lawrence Bishnoi: ਕੇਂਦਰੀ ਗ੍ਰਹਿ ਮੰਤਰਾਲੇ ਨੇ ਅਗਸਤ ਵਿੱਚ ਅਹਿਮਦਾਬਾਦ ਦੀ ਸਾਬਰਮਤੀ ਕੇਂਦਰੀ ਜੇਲ੍ਹ (Sabarmati jail) ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਬਾਹਰ ਲਜਾਣ ਉੱਤੇ ਲਗਾਈਆਂ ਪਾਬੰਦੀਆਂ ਦੀ ਮਿਆਦ ਨੂੰ ਇੱਕ ਹੋਰ ਸਾਲ ਲਈ ਵਧਾ ਦਿੱਤਾ ਸੀ। ਇਸ ਦਾ ਮਤਲਬ ਹੈ ਕਿ ਜੇ ਉਸ ਤੋਂ ਪੁੱਛਗਿੱਛ ਕਰਨੀ ਹੈ ਤਾਂ ਇਹ ਜੇਲ੍ਹ ਦੇ ਅੰਦਰ ਹੀ ਸੰਭਵ ਹੋਵੇਗੀ।


ਦੱਸ ਦਈਏ ਕਿ ਬਿਸ਼ਨੋਈ ਨੂੰ ਪਿਛਲੇ ਹਫਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਨੇਤਾ ਬਾਬਾ ਸਿੱਦੀਕ ਦੀ ਹੱਤਿਆ ਨਾਲ ਜੋੜਿਆ ਜਾ ਰਿਹਾ ਹੈ। ਬਿਸ਼ਨੋਈ ਨੂੰ ਗੁਜਰਾਤ ਐਂਟੀ-ਟੈਰਰਿਸਟ ਸਕੁਐਡ (ATS) ਦੇ ਨਾਲ-ਨਾਲ ਰਾਸ਼ਟਰੀ ਜਾਂਚ ਏਜੰਸੀ (NIA) ਦੁਆਰਾ ਜਾਂਚ ਅਧੀਨ ਕਈ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



ਕੀ ਹੈ CRP ਦੀ ਧਾਰਾ 268 ?


ਕ੍ਰਿਮੀਨਲ ਪ੍ਰੋਸੀਜਰਲ ਕੋਡ (CRP) ਦੀ ਧਾਰਾ 268 ਦੇ ਤਹਿਤ ਲਗਾਇਆ ਗਿਆ ਪਾਬੰਦੀਸ਼ੁਦਾ ਆਦੇਸ਼ ਇਸ ਸਾਲ ਅਗਸਤ ਤੱਕ ਵੈਧ ਸੀ ਤੇ ਹੁਣ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 (BNSS) ਦੀ ਧਾਰਾ 303 ਦੇ ਤਹਿਤ ਵਧਾ ਦਿੱਤਾ ਗਿਆ ਹੈ, ਜਿਸਨੇ ਜੁਲਾਈ ਵਿੱਚ ਸੀਆਰਪੀਸੀ ਦੀ ਥਾਂ ਲੈ ਲਈ ਸੀ। ਇਸ ਨੂੰ ਲੈ ਕੇ ਸਾਬਰਮਤੀ ਕੇਂਦਰੀ ਜੇਲ੍ਹ ਦੀ ਸੁਪਰਡੈਂਟ ਡੀਆਈਜੀ ਸ਼ਵੇਤਾ ਸ਼੍ਰੀਮਾਲੀ ਨੇ ਪੁਸ਼ਟੀ ਕੀਤੀ ਕਿ ਐਮਐਚਏ ਦੇ ਇੱਕ ਨਵੇਂ ਆਦੇਸ਼ ਅਨੁਸਾਰ ਅਗਸਤ 2025 ਤੱਕ ਲਾਗੂ ਰਹੇਗਾ।


ਕੇਂਦਰੀ ਗ੍ਰਹਿ ਮੰਤਰਾਲੇ (MHA) ਨੇ ਅਗਸਤ 2023 ਵਿੱਚ ਬਿਸ਼ਨੋਈ ਵਿਰੁੱਧ ਅਪਰਾਧਿਕ ਪ੍ਰਕਿਰਿਆ ਸੰਹਿਤਾ (CRPC) ਦੀ ਧਾਰਾ 268 ਦੇ ਤਹਿਤ ਇੱਕ ਆਦੇਸ਼ ਜਾਰੀ ਕੀਤਾ ਸੀ, ਜਿਸ ਨਾਲ ਕੈਦੀ ਨੂੰ ਕਿਸੇ ਵੀ ਉਦੇਸ਼ ਲਈ ਜੇਲ੍ਹ ਤੋਂ ਬਾਹਰ ਲਿਜਾਣ ਤੋਂ ਰੋਕਿਆ ਗਿਆ ਸੀ। ਜ਼ਿਕਰ ਕਰ ਦਈਏ ਕਿ ਗੁਜਰਾਤ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕਰਨ ਜਾਂ ਇਨਕਾਰ ਕਰਨ ਤੋਂ ਜਵਾਬ ਦਿੱਤਾ ਸੀ ਕਿ, ਕੀ ਬਿਸ਼ਨੋਈ ਨੂੰ ਜੇਲ ਵਿਚ ਇੱਕ ਅਲੱਗ-ਥਲੱਗ ਸੈੱਲ ਵਿਚ ਰੱਖਿਆ ਗਿਆ ਹੈ।



ਕਿਹੋ  ਜਿਹੀ ਹੈ ਸਾਬਰਮਤੀ ਜੇਲ੍ਹ ਦੀ ਸੁਰੱਖਿਆ ?


ਹਾਲਾਂਕਿ ਸਾਬਰਮਤੀ ਜੇਲ ਦੀ ਸੁਰੱਖਿਆ 'ਤੇ ਕਈ ਵਾਰ ਸਵਾਲ ਚੁੱਕੇ ਗਏ ਹਨ। ਕਿਹਾ ਜਾਂਦਾ ਹੈ ਕਿ ਲਾਰੈਂਸ ਦੀਆਂ ਕਈ ਵੀਡੀਓ ਕਾਲਾਂ ਇੱਥੋਂ ਨਿਕਲੀਆਂ ਹਨ। ਹਾਲਾਂਕਿ ਜੇਲ੍ਹ ਵਿੱਚ ਜੈਮਰ ਲਗਾਏ ਹੋਏ ਹਨ। ਪਾਕਿਸਤਾਨ ਦੇ ਬਦਨਾਮ ਗੈਂਗਸਟਰ ਸ਼ਹਿਜ਼ਾਦ ਭੱਟੀ ਨਾਲ ਲਾਰੇਂਸ ਦੀ ਗੱਲਬਾਤ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨੇ ਇਸ ਤੋਂ ਇਨਕਾਰ ਕੀਤਾ ਹੈ। ਦੱਸ ਦਈਏ ਕਿ ਪਹਿਲਾਂ ਇਸ ਜੇਲ੍ਹ ਵਿੱਚ ਗੈਂਗਸਟਰ ਅਤੀਕ ਅਹਿਮਦ ਦੀ ਵੀਡੀਓ ਕਾਲ ਵੀ ਚਰਚਾ ਦਾ ਵਿਸ਼ਾ ਬਣੀ ਸੀ। ਫਰਵਰੀ 2012 ਵਿੱਚ ਇਸ ਜੇਲ੍ਹ ਵਿੱਚ ਸੁਰੰਗ ਪੁੱਟਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਸੀ।


ਖਾਲਿਸਤਾਨੀਆਂ ਦੇ ਕਤਲ ਨਾਲ ਜੁੜੇ ਬਿਸ਼ਨੋਈ ਦੇ ਤਾਰ 


ਜ਼ਿਕਰ ਕਰ ਦਈਏ ਕਿ ਕਿ ਹੁਣ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਭਾਰਤ ਸਰਕਾਰ 'ਤੇ ਕੈਨੇਡਾ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਲਾਰੈਂਸ ਬਿਸ਼ਨੋਈ ਗੈਂਗ ਨੂੰ ਸੌਂਪਣ ਦਾ ਦੋਸ਼ ਲਗਾਇਆ ਹੈ। ਬਿਸ਼ਨੋਈ ਨੂੰ ਫਿਲਹਾਲ ਗੁਜਰਾਤ ਜੇਲ 'ਚ ਰੱਖਿਆ ਗਿਆ ਹੈ ਪਰ ਕਥਿਤ ਤੌਰ 'ਤੇ ਉਹ ਬਿਨਾਂ ਕਿਸੇ ਰੁਕਾਵਟ ਦੇ ਉਥੋਂ ਆਪਣਾ ਕੰਮ ਕਰ ਰਹੇ ਹਨ। ਬਿਸ਼ਨੋਈ ਪੰਜਾਬ ਤੇ ਮਹਾਰਾਸ਼ਟਰ ਵਰਗੇ ਰਾਜਾਂ ਵਿੱਚ ਕਤਲ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ, ਪਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਕਾਰਨ ਬਿਸ਼ਨੋਈ ਨੂੰ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਤੋਂ ਦੂਜੇ ਰਾਜਾਂ ਵਿੱਚ ਨਹੀਂ ਭੇਜਿਆ ਜਾ ਸਕਦਾ।