ਮੋਦੀ ਸਰਕਾਰ (Modi Government) ਨੇ ਫੌਜ ਭਰਤੀ (Recruitment of Jawans) ਨਿਯਮਾਂ 'ਚ ਵੱਡਾ ਬਦਲਾਅ ਕੀਤਾ ਹੈ। ਹੁਣ ਫੌਜ ਦੀ ਭਰਤੀ ਅਗਨੀਪਥ ਯੋਜਨਾ (Agnipath Scheme) ਤਹਿਤ ਹੀ ਕੀਤੀ ਜਾਵੇਗੀ। ਮੋਦੀ ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਸੇਵਾ ਕਰਨ ਦਾ ਮੌਕਾ ਮਿਲੇਗਾ।


ਹਾਲਾਂਕਿ ਹੁਣ ਇਸ ਯੋਜਨਾ ਦਾ ਵਿਰੋਧ ਵੀ ਹੋਣ ਲੱਗਾ ਹੈ। ਬਿਹਾਰ (Bihar) ਦੇ ਨੌਜਵਾਨ ਸੜਕਾਂ 'ਤੇ ਉਤਰ ਆਏ ਹਨ। ਬਕਸਰ 'ਚ ਨੌਜਵਾਨਾਂ ਨੇ ਟਰੇਨ 'ਤੇ ਪੱਥਰ ਸੁੱਟੇ, ਜਦਕਿ ਮੁਜ਼ੱਫਰਪੁਰ 'ਚ ਲੋਕ ਸੜਕਾਂ 'ਤੇ ਉਤਰ ਆਏ। ਨੌਜਵਾਨਾਂ ਦਾ ਕਹਿਣਾ ਹੈ ਕਿ ਸਿਰਫ਼ 4 ਸਾਲਾਂ ਲਈ ਭਰਤੀ ਕੀਤਾ ਜਾਣਾ ਰੁਜ਼ਗਾਰ ਦੇ ਅਧਿਕਾਰ ਦੀ ਉਲੰਘਣਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਅਗਨੀਵੀਰ (Agniveer) ਤੋਂ ਕੀ ਲਾਭ ਅਤੇ ਕੀ ਨੁਕਸਾਨ ਹਨ?


ਭਾਰਤੀ ਫੌਜ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਫੌਜ ਹੈ। ਚੀਨ ਕੋਲ ਦੁਨੀਆ ਦੀ ਸਭ ਤੋਂ ਵੱਡੀ ਫੌਜ ਹੈ। ਤੀਸਰੀ ਸਭ ਤੋਂ ਵੱਡੀ ਫੌਜ ਅਮਰੀਕਾ ਦੀ ਹੈ, ਫਿਰ ਚੌਥੇ ਨੰਬਰ 'ਤੇ ਰੂਸੀ ਫੌਜ ਦਾ ਨੰਬਰ ਆਉਂਦਾ ਹੈ। 8 ਲੱਖ ਦੇ ਕਰੀਬ ਜਵਾਨ ਸਾਡੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਦੀ ਬਹਾਦਰੀ ਅੱਗੇ ਚੀਨ ਅਤੇ ਪਾਕਿਸਤਾਨ ਦੋਵੇਂ ਹੀ ਘਬਰਾਉਂਦੇ ਹਨ। ਹਾਲਾਂਕਿ ਸਾਡੀ ਫ਼ੌਜ ਦੀ ਔਸਤ ਉਮਰ ਇਨ੍ਹਾਂ ਚਾਰ ਫ਼ੌਜਾਂ ਵਿੱਚੋਂ ਸਭ ਤੋਂ ਵੱਧ ਹੈ। ਇਸ ਸਮੇਂ ਭਾਰਤੀ ਫੌਜ ਦੀ ਔਸਤ ਉਮਰ 26 ਸਾਲ ਦੇ ਕਰੀਬ ਹੈ। ਅਗਨੀਪਥ ਸਕੀਮ ਤਹਿਤ ਹਰ ਸਾਲ 18 ਤੋਂ 21 ਸਾਲ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਵੇਗਾ,  ਉਨ੍ਹਾਂ ਨੂੰ ਅਗਨੀਵੀਰ ਕਿਹਾ ਜਾਵੇਗਾ। ਉਨ੍ਹਾਂ ਨੂੰ 6 ਮਹੀਨੇ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ 4 ਸਾਲ ਬਾਅਦ 75 ਫੀਸਦੀ ਜਵਾਨ ਸੇਵਾਮੁਕਤ ਹੋ ਜਾਣਗੇ। ਉਨ੍ਹਾਂ ਦੀ ਥਾਂ 'ਤੇ ਮੁੜ ਨਵੀਂ ਭਰਤੀ ਹੋਵੇਗੀ। ਇਸ ਤਰ੍ਹਾਂ ਸਿਰਫ਼ 5 ਸਾਲਾਂ ਦੇ ਅੰਦਰ ਹੀ ਫ਼ੌਜ ਦੀ ਔਸਤ ਉਮਰ 20-21 ਸਾਲ ਰਹਿ ਜਾਵੇਗੀ। ਯਾਨੀ ਸਾਡੀ ਫੌਜ ਵੀ ਦੁਨੀਆ ਦੀਆਂ ਹੋਰ ਫੌਜਾਂ ਵਾਂਗ ਬਹੁਤ ਜਵਾਨ ਹੋ ਜਾਵੇਗੀ।


ਹਥਿਆਰਾਂ ਦਾ ਬਜਟ ਵਧੇਗਾ


ਰੱਖਿਆ ਬਜਟ ਦਾ ਲਗਭਗ 35 ਫੀਸਦੀ ਹਿੱਸਾ ਫੌਜ ਵਿੱਚ ਤਨਖਾਹ ਵਿੱਚ ਖਰਚ ਹੁੰਦਾ ਹੈ। ਜਦੋਂ ਕਿ ਬਜਟ ਦਾ ਕਰੀਬ 10 ਫੀਸਦੀ ਹਿੱਸਾ ਪੈਨਸ਼ਨ 'ਤੇ ਖਰਚ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਬਜਟ ਦਾ ਲਗਭਗ ਅੱਧਾ ਹਿੱਸਾ ਤਨਖਾਹ ਅਤੇ ਪੈਨਸ਼ਨ 'ਤੇ ਹੀ ਖਤਮ ਹੋ ਰਿਹਾ ਹੈ। ਇਸ ਕਾਰਨ ਫੌਜ ਨੂੰ ਲੋੜੀਂਦੇ ਹਥਿਆਰਾਂ ਦੀ ਖਰੀਦ ਲਈ ਇੰਤਜ਼ਾਰ ਕਰਨਾ ਪੈਂਦਾ ਹੈ। ਅਗਨੀਵੀਰਾਂ ਨੂੰ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ ਨਹੀਂ ਦੇਣੀ ਪਵੇਗੀ, ਜਿਸ ਦੀ ਵਰਤੋਂ ਅਤਿ-ਆਧੁਨਿਕ ਹਥਿਆਰਾਂ ਦੀ ਖਰੀਦ ਲਈ ਕੀਤੀ ਜਾਵੇਗੀ।


'ਅਗਨੀਵੀਰ' ਦੇ ਕੀ ਨੁਕਸਾਨ ਹਨ?


ਅਧੂਰੀ ਸਿਖਲਾਈ- ਸੇਵਾਮੁਕਤ ਮੇਜਰ ਜਨਰਲ ਅਸ਼ਵਨੀ ਸਿਵਾਚ ਅਨੁਸਾਰ ਚੰਗਾ ਸਿਪਾਹੀ ਬਣਨ ਲਈ ਛੇ ਤੋਂ ਸੱਤ ਸਾਲ ਲੱਗ ਜਾਂਦੇ ਹਨ। ਕਿਸੇ ਸਿਪਾਹੀ ਨੂੰ ਜੰਗ ਦੇ ਕਾਬਲ ਬਣਾਉਣ ਲਈ ਸਿਰਫ਼ 6 ਮਹੀਨੇ ਦੀ ਸਿਖਲਾਈ ਕਾਫ਼ੀ ਨਹੀਂ ਹੈ। ਉਨ੍ਹਾਂ ਮੁਤਾਬਕ ਅਤਿ ਆਧੁਨਿਕ ਹਥਿਆਰਾਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਨੂੰ ਚਲਾਉਣ ਦੀ ਸਿਖਲਾਈ ਪੂਰੀ ਨਹੀਂ ਹੈ। ਜਦੋਂ ਤੱਕ ਉਹ ਆਧੁਨਿਕ ਹਥਿਆਰ ਚਲਾਉਣਾ ਸਿੱਖ ਲੈਣਗੇ, ਉਹ ਫੌਜ ਛੱਡ ਦੇਣਗੇ। ਅਜਿਹੇ 'ਚ ਜੰਗ ਦੇ ਮੈਦਾਨ 'ਚ ਉਨ੍ਹਾਂ ਫੌਜੀਆਂ ਦੇ ਬਿਹਤਰ ਪ੍ਰਦਰਸ਼ਨ ਦੀ ਉਮੀਦ ਘੱਟ ਜਾਂਦੀ ਹੈ।


ਜਨੂੰਨ ਦੀ ਘਾਟ


ਰੱਖਿਆ ਮਾਹਿਰ ਪੀ.ਕੇ ਸਹਿਗਲ ਅਨੁਸਾਰ ਫੌਜ ਵਿੱਚ 'ਨਾਮ, ਨਮਕ ਅਤੇ ਨਿਸ਼ਾਨ' ਬਹੁਤ ਜ਼ਰੂਰੀ ਹਨ। ਅੱਜ ਫੌਜ ਦੇ ਜਵਾਨਾਂ ਵਿੱਚ ਜੋ ਜਜ਼ਬਾ ਅਤੇ ਜੋਸ਼ ਹੈ। ਭਾਰਤ ਨਾਲ ਪਾਕਿਸਤਾਨ ਅਤੇ ਚੀਨ ਦੀਆਂ ਦੋ ਵੱਡੀਆਂ ਸਰਹੱਦਾਂ ਹਨ। ਦੇਸ਼ ਦੀ ਇਕ ਇੰਚ ਜ਼ਮੀਨ ਲਈ ਵੀ ਸਾਡੇ ਜਵਾਨ ਆਪਣੀ ਜਾਨ ਦੀ ਬਾਜ਼ੀ ਲਗਾ ਦਿੰਦੇ ਹਨ। ਇਸ ਨੂੰ ਸਿਰਫ਼ ਸਿੱਖਿਅਤ ਜਵਾਨ ਹੀ ਕਵਰ ਕਰ ਸਕਦੇ ਹਨ। ਕੀ 4 ਸਾਲ ਲਈ ਆਇਆ ਜਵਾਨ ਇਹ ਕੰਮ ਕਰੇਗਾ? ਦੂਜਾ, ਕੀ ਸਿਰਫ਼ 25 ਫ਼ੀਸਦੀ ਸਿੱਖਿਅਤ ਜਵਾਨ ਹੀ ਦੇਸ਼ ਦੀ ਰੱਖਿਆ ਲਈ ਕਾਫੀ ਹੋਣਗੇ?


ਡਿੱਗੇਗਾ ਮਨੋਬਲ


ਰੱਖਿਆ ਮਾਹਿਰ ਦਿਨੇਸ਼ ਨੈਨ ਨੇ ਕਿਹਾ ਕਿ ਦੇਸ਼ ਦੀ ਫੌਜ ਨੇ ਹਰ ਫਰੰਟ 'ਤੇ ਖੁਦ ਨੂੰ ਸਾਬਤ ਕੀਤਾ ਹੈ। ਸਾਡੇ ਜਵਾਨਾਂ ਨੇ 1947, 1965 ਅਤੇ ਕਾਰਗਿਲ ਜੰਗਾਂ ਵਿੱਚ ਪਾਕਿਸਤਾਨ ਨੂੰ ਰਗੜੇ ਲਾਏ ਹਨ। 1962 ਵਿੱਚ ਉਹ ਚੱਪਲਾਂ ਪਾ ਕੇ ਚੀਨ ਨਾਲ ਲੜੇ। ਹੁਣ ਸਰਕਾਰ ਦਾ ਇਹ ਕਦਮ ਫੌਜ ਦਾ ਮਨੋਬਲ ਡੇਗਣ ਵਾਲਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਆਈਏਐਸ (IAS) ਲਾਬੀ ਹੈ, ਜੋ ਹਮੇਸ਼ਾ ਹੀ ਫੌਜ ਤੋਂ ਨਾਰਾਜ਼ ਰਹੀ ਹੈ। ਬਹੁਤ ਸਾਰੇ ਲੋਕ ਮਿਲਟਰੀ ਕੰਟੀਨਾਂ ਅਤੇ ਹਸਪਤਾਲਾਂ ਨੂੰ ਬੰਦ ਕਰਨਾ ਚਾਹੁੰਦੇ ਹਨ। ਹੁਣ ਸਰਕਾਰ ਇਨ੍ਹਾਂ ਲੋਕਾਂ ਦੀਆਂ ਗੱਲਾਂ ਵਿੱਚ ਆ ਗਈ ਹੈ।