ਅੰਮ੍ਰਿਤਸਰ : ਰਾਜਸਥਾਨ ਦੇ ਧੌਲਪੁਰ ਜ਼ਿਲੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਆਹੁਤਾ ਔਰਤ ਨੇ ਆਨਲਾਈਨ ਲੂਡੋ ( Ludo Game )ਖੇਡਦੇ ਹੋਏ ਪਾਕਿਸਤਾਨ 'ਚ ਰਹਿਣ ਵਾਲੇ ਅਲੀ ਨਾਂ ਦੇ  ਨੌਜਵਾਨ ਨਾਲ ਦੋਸਤੀ ਕਰ ਲਈ ਅਤੇ ਦੇਖਦੇ ਹੀ ਦੇਖਦੇ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਫਿਰ ਔਰਤ ਆਪਣੇ ਸਹੁਰੇ ਅਤੇ ਬੱਚੇ ਨੂੰ ਛੱਡ ਕੇ ਬਿਨਾਂ ਕਿਸੇ ਨੂੰ ਦੱਸੇ ਆਪਣੇ ਪ੍ਰੇਮੀ ਨੂੰ ਮਿਲਣ ਲਈ ਪਾਕਿਸਤਾਨ ਰਵਾਨਾ ਹੋ ਗਈ ਪਰ ਪੁਲਿਸ ਨੇ ਉਸ ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਇਲਾਕੇ ਤੋਂ ਕਾਬੂ ਕਰ ਲਿਆ।

 


ਦਰਅਸਲ ਉਕਤ ਔਰਤ ਜਲਿਆਂਵਾਲਾ ਬਾਗ ਨੇੜੇ ਅਟਾਰੀ ਜਾਣ ਲਈ ਆਟੋ ਬਾਰੇ ਪੁੱਛ-ਪੜਤਾਲ ਕਰ ਰਹੀ ਸੀ ਤਾਂ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਉਸ 'ਤੇ ਸ਼ੱਕ ਹੋਇਆ ਅਤੇ ਸਾਰਾ ਮਾਮਲਾ ਸਾਹਮਣੇ ਆਉਣ 'ਤੇ ਔਰਤ ਤੋਂ ਪੁੱਛਗਿੱਛ ਕੀਤੀ ਗਈ। ਜਿਸ ਤੋਂ ਬਾਅਦ ਇਹ ਸਾਰਾ ਭੇਦ ਸਾਹਮਣੇ ਆਇਆ ਹੈ। 

 

ਵਿਆਹੁਤਾ ਮਹਿਲਾ ਨੂੰ ਪਾਕਿਸਤਾਨੀ ਲੜਕੇ ਨਾਲ ਹੋਇਆ ਪਿਆਰ 




 

ਇਸ ਦੌਰਾਨ ਔਰਤ ਨੂੰ ਫੜਨ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੂੰ ਅੰਮ੍ਰਿਤਸਰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਔਰਤ ਨੇ ਪੁਲਿਸ ਨੂੰ ਦੱਸਿਆ ਕਿ 6 ਮਹੀਨੇ ਪਹਿਲਾਂ ਆਨਲਾਈਨ ਲੂਡੋ ਖੇਡਦੇ ਹੋਏ ਪਾਕਿਸਤਾਨ ਦੇ ਰਹਿਣ ਵਾਲੇ ਅਲੀ ਨਾਮਕ ਨੌਜਵਾਨ ਨਾਲ ਉਸਦੀ ਦੋਸਤੀ ਹੋ ਗਈ ਸੀ। ਜਿਸ ਤੋਂ ਬਾਅਦ ਦੋਵਾਂ ਨੇ ਵਟਸਐਪ 'ਤੇ ਚੈਟਿੰਗ ਦੌਰਾਨ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਪਾਕਿਸਤਾਨੀ ਨੌਜਵਾਨ ਨੇ ਵਿਆਹੁਤਾ ਨੂੰ ਮਿਲਣ ਲਈ ਅਟਾਰੀ ਸਰਹੱਦ 'ਤੇ ਬੁਲਾਇਆ। ਪਾਕਿਸਤਾਨੀ ਨੌਜਵਾਨ ਅਲੀ ਨੇ ਵਿਆਹੁਤਾ ਔਰਤ ਨੂੰ ਕਿਸੇ ਤਰ੍ਹਾਂ ਅਟਾਰੀ ਸਰਹੱਦ 'ਤੇ ਪਹੁੰਚਣ ਲਈ ਕਿਹਾ, ਜਿੱਥੋਂ ਉਸ ਦਾ ਦੋਸਤ ਉਸ ਨੂੰ ਪਾਕਿਸਤਾਨ ਲੈ ਕੇ ਆਵੇਗਾ।

 

ਸਰਹੱਦ ਪਾਰ ਕਰਕੇ ਅੰਮ੍ਰਿਤਸਰ ਪਹੁੰਚੀ ਔਰਤ 


ਇਸ਼ਕ 'ਚ ਅੰਨ੍ਹੀ ਹੋਈ ਔਰਤ ਆਪਣੇ ਪਰਿਵਾਰ ਅਤੇ ਦੋ ਸਾਲ ਦੇ ਬੱਚਿਆਂ ਨੂੰ ਘਰ ਛੱਡ ਕੇ ਬੁੱਧਵਾਰ ਦੁਪਹਿਰ ਪਾਕਿਸਤਾਨ ਲਈ ਰਵਾਨਾ ਹੋ ਗਈ। ਜਿੱਥੇ ਜਲ੍ਹਿਆਂਵਾਲਾ ਬਾਗ ਪਹੁੰਚ ਕੇ ਵਿਆਹੁਤਾ ਔਰਤ ਅਟਾਰੀ ਜਾਣ ਲਈ ਆਟੋ ਲੱਭਣ ਲੱਗੀ। ਇਸੇ ਦੌਰਾਨ ਅੰਮ੍ਰਿਤਸਰ ਪੁਲੀਸ ਨੇ ਉਸ ਨੂੰ ਸ਼ੱਕੀ ਵਜੋਂ ਫੜ ਲਿਆ। ਜਿੱਥੇ ਪੁੱਛਗਿੱਛ 'ਚ ਵਿਆਹੁਤਾ ਨੇ ਆਨਲਾਈਨ ਦੋਸਤੀ ਤੋਂ ਬਾਅਦ ਪਾਕਿਸਤਾਨੀ ਨੌਜਵਾਨ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਅੰਮ੍ਰਿਤਸਰ ਪੁਲੀਸ ਨੇ ਉਸ ਦੇ ਸਹੁਰਿਆਂ ਨੂੰ ਸੂਚਿਤ ਕਰ ਕੇ ਅੰਮ੍ਰਿਤਸਰ ਬੁਲਾ ਕੇ ਵਿਆਹੁਤਾ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਜਿੱਥੋਂ ਵਿਆਹ ਨੂੰ ਲੈ ਕੇ ਸਹੁਰੇ ਪਹੁੰਚ ਗਏ ਹਨ।

 




ਇਹ ਵੀ ਪੜ੍ਹੋ : Assembly Election 2022 : ਉੱਤਰ ਪ੍ਰਦੇਸ਼ ਵਿੱਚ 6 ਤੋਂ 8 ਪੜਾਵਾਂ 'ਚ ਅਤੇ ਪੰਜਾਬ 'ਚ 3 ਪੜਾਵਾਂ 'ਚ ਹੋ ਸਕਦੀਆਂ ਹਨ ਵਿਧਾਨ ਸਭਾ ਚੋਣਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490