Crime News: ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਇਕ ਔਰਤ ਵਲੋਂ ਆਪਣੇ ਪਤੀ 'ਤੇ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਨੂੰ ਆਪਣੇ ਪਤੀ ਨੂੰ ਬੰਨ੍ਹ ਕੇ ਉਸ ਦੇ ਸਰੀਰ ਦੇ ਅੰਗਾਂ ਨੂੰ ਸਿਗਰਟ ਨਾਲ ਸਾੜਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਮੇਹਰਜਹਾਂ ਨਾਂ ਦੀ ਔਰਤ ਨੂੰ ਉਸ ਦੇ ਪਤੀ ਦੀ ਸ਼ਿਕਾਇਤ 'ਤੇ ਸਿਓਹਾਰਾ ਜ਼ਿਲ੍ਹਾ ਪੁਲਿਸ ਨੇ 5 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ।
ਪਤੀ ਮਨਨ ਜ਼ੈਦੀ ਨੇ ਦੋਸ਼ ਲਾਇਆ ਕਿ ਮੇਹਰ ਨੇ ਪਹਿਲਾਂ ਉਸ ਨੂੰ ਨਸ਼ੀਲਾ ਪਦਾਰਥ ਪਿਲਾਇਆ ਅਤੇ ਸਿਗਰਟ ਨਾਲ ਉਸ ਦੇ ਸਰੀਰ ਦੇ ਅੰਗਾਂ ਨੂੰ ਸਾੜਿਆ ਅਤੇ ਫਿਰ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ। ਪਤੀ ਨੇ ਪੁਲਿਸ ਨੂੰ ਘਰ ਦੇ ਅੰਦਰ ਦੀ ਸੀਸੀਟੀਵੀ ਫੁਟੇਜ ਮੁਹੱਈਆ ਕਰਵਾਈ। ਇਸ ਵਿਚ ਮੇਹਰਜਹਾਂ ਉਸ 'ਤੇ ਸਰੀਰਕ ਤੌਰ 'ਤੇ ਅਤਿਆਚਾਰ ਕਰਦਿਆਂ ਹੋਇਆਂ, ਉਸ ਦੇ ਹੱਥ-ਪੈਰ ਬੰਨ੍ਹਦਿਆਂ ਹੋਇਆਂ ਅਤੇ ਛਾਤੀ 'ਤੇ ਬੈਠ ਕੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: Hardeep Nijjar Case: ਨਿੱਝਰ ਕਤਲਕਾਂਡ 'ਚ ਹੁਣ ਅਮਰੀਕਾ ਨੇ ਭਾਰਤ ਨੂੰ ਦਿੱਤੀ ਧਮਕੀ, ਕੀ ਭਾਰਤ ਨੂੰ ਮੰਨਣਾ ਪਵੇਗਾ USA ਦਾ ਹੁਕਮ
ਬਾਅਦ ਵਿੱਚ ਵੀਡੀਓ ਵਿੱਚ ਉਹ ਇੱਕ ਸਿਗਰਟ ਨਾਲ ਆਪਣੇ ਪਤੀ ਦੇ ਸਰੀਰ ਦੇ ਅੰਗਾਂ (Private Part) ਨੂੰ ਸਾੜਦੀ ਹੋਈ ਦੇਖੀ ਜਾ ਸਕਦੀ ਹੈ। ਮਨਾਨ ਜ਼ੈਦੀ ਨੇ ਦਾਅਵਾ ਕੀਤਾ ਕਿ ਉਸ ਨੇ ਪਹਿਲਾਂ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਉਸ ਨੇ ਆਪਣੀ ਪਤਨੀ ’ਤੇ ਉਸ ਨੂੰ ਨਸ਼ਾ ਦੇ ਕੇ ਤੰਗ ਪ੍ਰੇਸ਼ਾਨ ਕਰਨ, ਉਸ ਦੇ ਹੱਥ-ਪੈਰ ਬੰਨ੍ਹਣ ਅਤੇ ਗਾਲ੍ਹਾਂ ਕੱਢਣ ਦੇ ਦੋਸ਼ ਲਾਏ ਸਨ।
ਪੁਲਿਸ ਨੇ ਮੇਹਰਜਹਾਂ ਦੇ ਖਿਲਾਫ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕਤਲ ਦੀ ਕੋਸ਼ਿਸ਼, ਹਮਲਾ ਅਤੇ ਤਸ਼ੱਦਦ ਸਮੇਤ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ। ਐਸਪੀ ਧਰਮਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਔਰਤ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।