ਜੀਂਦ: ਹਰਿਆਣਾ ਦੇ ਜੀਂਦ ਵਿੱਚ, ਔਰਤਾਂ ਨੇ ਅੱਜ ਨੈਸ਼ਨਲ ਹਾਈਵੇਅ 'ਤੇ ਟਰੈਕਟਰ ਮਾਰਚ ਦੀ ਅੰਤਿਮ ਰਿਹਰਸਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅੱਜ ਸਰਕਾਰ ਨਾਲ ਕਿਸਾਨਾਂ ਦੀ ਗੱਲਬਾਤ ਅਸਫਲ ਰਹਿੰਦੀ ਹੈ ਤਾਂ ਮਹਿਲਾਵਾਂ ਦੇ ਦਸਤੇ 6 ਜਨਵਰੀ ਨੂੰ ਦਿੱਲੀ ਦੇ ਕੁੰਡਾਲੀ-ਮਾਨੇਸਰ ਮਾਰਗ 'ਤੇ ਟਰੈਕਟਰ ਮਾਰਚ ਕਰਕੇ ਸ਼ਕਤੀ ਪ੍ਰਦਰਸ਼ਨ ਕਰਨਗੇ। ਫਿਰ ਵੀ, ਜੇ ਗੱਲ ਨਹੀਂ ਬਣੀ ਤਾਂ 26 ਜਨਵਰੀ ਨੂੰ ਦਿੱਲੀ ਦੇ ਰਾਜਪਥ 'ਤੇ ਲੱਖਾਂ ਟਰੈਕਟਰਾਂ ਨਾਲ ਪਰੇਡ ਕੀਤੀ ਜਾਵੇਗੀ।

ਇਹ ਵਿਲੱਖਣ ਪ੍ਰਦਰਸ਼ਨ ਜੀਂਦ ਦੇ ਖੱਟਕੜ ਟੋਲ ਪਲਾਜ਼ਾ ਨੇੜੇ ਪੰਜਾਬ ਤੋਂ ਦਿੱਲੀ ਜਾਂਦੇ ਰਾਸ਼ਟਰੀ ਰਾਜ ਮਾਰਗ ‘ਤੇ ਵੇਖਾਈ ਦਿੱਤਾ। ਔਰਤਾਂ ਸਟੀਅਰਿੰਗ ਫੜ੍ਹ ਟਰੈਕਟਰ ਚਲਾਉਂਦੀਆਂ ਵਿਖਾਈ ਦਿੱਤੀਆਂ ਤੇ ਉਸੇ ਸਮੇਂ ਟਰਾਲੀਆਂ ਵਿੱਚ ਬੈਠੀਆਂ ਔਰਤਾਂ ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਲਾਉਂਦੀ ਨਜ਼ਰ ਆਈਆਂ। ਔਰਤਾਂ ਨੇ ਕਿਹਾ ਸਾਡੀ ਸਰਕਾਰ ਖਿਲਾਫ ਇਹ ਲੜ੍ਹਾਈ ਕਰੋ ਜਾਂ ਮਰੋ ਵਾਲੀ ਹੈ। ਜੇ ਅਸੀਂ ਹਾਰ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ।