World Health Day : ਨਾਗਾਲੈਂਡ ਦੇ ਮੰਤਰੀ ਟੇਮਜੇਨ ਇਮਨਾ ਅਲੌਂਗ ਆਪਣੀ ਹਾਸੇ-ਮਜ਼ਾਕ ਵਾਲੀਆਂ ਗੱਲਾਂ ਨੂੰ ਲੈ ਕੇ ਜਾਣੇ ਜਾਂਦੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਬਹੁਤ ਸਾਰੇ ਫਾਲੋਅਰਜ਼ ਹਨ। ਵਿਸ਼ਵ ਸਿਹਤ ਦਿਵਸ 'ਤੇ ਉਹ ਦਵਾਈ ਲੈਣ ਦੀ ਸਲਾਹ ਦੇਣ ਵਾਲੇ ਡਾਕਟਰ ਵਾਂਗ ਨਜ਼ਰ ਆਏ। ਉਨ੍ਹਾਂ ਨੇ ਟਵਿੱਟਰ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਤਮਾ ਨੂੰ ਤਣਾਅ ਮੁਕਤ ਬਣਾਉਣ ਲਈ ਕੁਝ ਗੋਲੀਆਂ ਦਿੱਤੀਆਂ ਹਨ। ਉਹ ਗੋਲੀਆਂ ਨਾਗਾਲੈਂਡ ਦੀਆਂ ਮਸ਼ਹੂਰ ਥਾਵਾਂ 'ਤੇ ਲੱਗੀਆਂ ਹੋਈਆਂ ਹਨ।
ਜਿਵੇਂ ਕਿ ਸਭ ਜਾਣਦੇ ਹੀ ਨੇ ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਸਿਹਤ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਜੀਵਨ ਦੇ ਸਾਰੇ ਉਦੇਸ਼ਾਂ ਵਿੱਚੋਂ ਸਿਹਤਮੰਦ ਰਹਿਣਾ ਸਭ ਤੋਂ ਮਹੱਤਵਪੂਰਨ ਉਦੇਸ਼ ਹੈ।
ਟੇਮਜੇਨ ਨੇ ਆਪਣੀ ਪੋਸਟ 'ਚ ਲਿਖਿਆ ਕਿ 'ਹਾਂ! ਅਸੀਂ ਜਾਣਦੇ ਹਾਂ ਕਿ ਤੁਸੀਂ ਆਪਣੀ ਵਿਅਸਤ ਜ਼ਿੰਦਗੀ ਵਿੱਚ ਤਣਾਅ ਵਿੱਚ ਹੋ। ਇਹ ਕੁਝ ਦਵਾਈ ਲੈਣ ਦਾ ਸਮਾਂ ਹੈ, ਕੁਝ ਅਸਲ ਦਵਾਈ...ਇੱਕ ਹਫ਼ਤੇ ਲਈ ਨਾਸ਼ਤੇ ਤੋਂ ਬਾਅਦ ਰੋਜ਼ਾਨਾ ਇੱਕ ਗੋਲੀ...ਤੁਹਾਡੇ ਆਪਣੇ Temzen ਦੁਆਰਾ ਨਿਰਧਾਰਿਤ...ਜੇਕਰ ਤੁਸੀਂ ਆਪਣੀ ਆਤਮਾ ਨੂੰ ਤਣਾਅ ਮੁਕਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਨਾਲ ਸਲਾਹ ਕਰ ਸਕਦੇ ਹੋ'।
ਟੇਮਜੇਨ ਦੀ ਪੋਸਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਲੋਕ ਕਮੈਂਟ ਕਰਕੇ ਖੂਬ ਮਜ਼ਾ ਲੈ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ 'ਯੋਗਾ ਅਤੇ ਕਸਰਤ ਸਾਰੀਆਂ ਬਿਮਾਰੀਆਂ ਲਈ ਦੁਨੀਆ ਦੀ ਸਭ ਤੋਂ ਵਧੀਆ ਦਵਾਈਆਂ 'ਚੋਂ ਇੱਕ ਹੈ। ਟੇਮਜੇਨ ਨੇ ਇਸਦਾ ਜਵਾਬ ਦਿੱਤਾ ਹੈ। ਉਸਨੇ ਕਿਹਾ ਮੈਂ ਵੀ ਕਰਦਾ ਹਾਂ, ਇੱਕ ਦਿਨ ਤਸਵੀਰ ਸਾਂਝੀ ਕਰਾਂਗਾ'।
ਇਕ ਹੋਰ ਯੂਜ਼ਰ ਨੇ ਲਿਖਿਆ ਕਿ 'ਇਹ ਕਮਾਲ ਹੈ! ਸਰ, ਆਉਣ ਦਾ ਸਭ ਤੋਂ ਵਧੀਆ ਸਮਾਂ ਕਦੋਂ ਹੈ। ਅਤੇ ਇੱਕ ਅਜਿਹੀ ਭੋਜਨ ਆਈਟਮ ਜਿਸ ਨੂੰ ਹਰ ਕੀਮਤ 'ਤੇ ਖੁੰਝਾਇਆ ਨਹੀਂ ਜਾਣਾ ਚਾਹੀਦਾ'। ਦੂਜੇ ਨੇ ਕਿਹਾ, 'ਇਹ ਸੱਚ ਹੈ। ਮੈਂ ਇੱਕ ਮੋਟਰਸਾਈਕਲ ਸਵਾਰ/ਟੂਰਿਸਟ ਹਾਂ। ਜਦੋਂ ਅਸੀਂ ਕੁਦਰਤ ਨੂੰ ਦੇਖਣ ਲਈ ਬਾਹਰ ਜਾਂਦੇ ਹਾਂ, ਤਾਂ ਇਹ ਸਾਡੇ ਵਿੱਚ ਗੁਆਚੀ ਊਰਜਾ, ਉਮੀਦ ਅਤੇ ਜੀਵਨ ਨੂੰ ਮੁੜ ਭਰ ਦਿੰਦਾ ਹੈ। ਕੁਦਰਤ ਨਾਲ ਯਾਤਰਾ ਕਰਨਾ ਤੁਹਾਨੂੰ ਚੰਗਾ ਕਰਦਾ ਹੈ'।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।