World Students' Day 2022: ਵਿਸ਼ਵ ਵਿਦਿਆਰਥੀ ਦਿਵਸ 15 ਅਕਤੂਬਰ ਨੂੰ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਦਬੁਲ ਕਲਾਮ ਦੇ ਜਨਮ ਦਿਨ ਦੇ ਮੌਕੇ 'ਤੇ ਕੌਮੀ ਤੌਰ 'ਤੇ ਮਨਾਇਆ ਜਾਂਦਾ ਹੈ। ਹਾਲਾਂਕਿ ਸੰਯੁਕਤ ਰਾਸ਼ਟਰ ਨੇ ਅਜੇ ਤੱਕ 15 ਅਕਤੂਬਰ ਨੂੰ ਵਿਸ਼ਵ ਵਿਦਿਆਰਥੀ ਦਿਵਸ ਵਜੋਂ ਘੋਸ਼ਿਤ ਕਰਨਾ ਹੈ ਪਰ ਦੇਸ਼ ਵਿੱਚ ਇਹ  2010 ਤੋਂ ਮਨਾਇਆ ਜਾ ਰਿਹਾ ਹੈ। 
ਸਾਬਕਾ ਰਾਸ਼ਟਰਪਤੀ ਪੜ੍ਹਾਉਣ ਨੂੰ ਲੈ ਕੇ ਇੰਨੇ ਸਮਰਪਿਤ ਸੀ ਕਿ ਉਨ੍ਹਾਂ ਨੇ ਆਪਣਾ 11ਵੇਂ ਰਾਸ਼ਟਰਪਤੀ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਮੁੜ ਪੜ੍ਹਾਉਣਾ ਸ਼ੁਰੂ ਕਰ ਦਿੱਤਾ।


ਡਾ. ਕਲਾਮ ਦੀਆਂ ਸਿੱਖਿਆਵਾਂ


ਡਾ. ਕਲਾਮ ਨੇ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਆਪਣੇ ਆਪ ਦਾ ਸਰਵੋਤਮ  ਬਣਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਹੈ ਕਿ "ਜੇਕਰ ਤੁਸੀਂ ਅਸਫਲ ਹੋ ਜਾਂਦੇ ਹੋ, ਤਾਂ ਕਦੇ ਹਾਰ ਨਾ ਮੰਨੋ ਕਿਉਂਕਿ F.A.I.L. ਦਾ ਅਰਥ ਹੈ 'ਸਿੱਖਣ ਦੀ ਪਹਿਲੀ ਕੋਸ਼ਿਸ਼'(First Attempt In Learning)। ਅੰਤ ਹਮੇਸ਼ਾ ਅੰਤਰ ਨਹੀਂ ਹੈ, ਦਰਅਸਲ E.N.D ਦਾ ਮਤਲਬ ਹੈ (Effort Never Dies.) ਜੇਕਰ ਤੁਸੀਂ ਜਵਾਬ ਦੇ ਤੌਰ 'ਤੇ ਨਾਂਹ ਪ੍ਰਾਪਤ ਕਰਦੇ ਹੋ, ਤਾਂ ਯਾਦ ਰੱਖੋ ਕਿ N.O ਦਾ ਮਤਲਬ ਹੈ 'ਅਗਲਾ ਮੌਕਾ'('Next Opportunity), ਤਾਂ ਆਓ ਸਕਾਰਤਮ ਬਣੀਏ।


ਕੀ ਮੰਨਣਾ ਹੈ ਡਾ. ਕਲਾਮ ਦਾ


ਡਾ: ਕਲਾਮ ਦਾ ਮੰਨਣਾ ਸੀ ਕਿ ਅਧਿਆਪਕ ਨੂੰ ਚਰਿੱਤਰ, ਮਨੁੱਖੀ ਕਦਰਾਂ-ਕੀਮਤਾਂ ਦੇ ਨਿਰਮਾਣ, ਟੈਕਨਾਲੋਜੀ ਰਾਹੀਂ ਬੱਚਿਆਂ ਦੀ ਸਿੱਖਣ ਦੀ ਸਮਰੱਥਾ ਨੂੰ ਵਧਾਉਣ ਅਤੇ ਬੱਚਿਆਂ ਵਿੱਚ ਨਵੀਨਤਾਕਾਰੀ ਅਤੇ ਸਿਰਜਣਾਤਮਕ ਬਣਨ ਲਈ ਆਤਮ ਵਿਸ਼ਵਾਸ ਪੈਦਾ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ ਜੋ ਉਨ੍ਹਾਂ ਨੂੰ ਭਵਿੱਖ ਦਾ ਸਾਹਮਣਾ ਕਰਨ ਲਈ ਪ੍ਰਤੀਯੋਗੀ ਬਣਾਉਣ ਵਿੱਚ ਮਦਦ ਕਰੇਗਾ।


ਕਿੱਥੇ ਹੋਇਆ ਸੀ ਜਨਮ


ਏਪੀਜੇ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਰਾਮੇਸ਼ਵਰਮ, ਤਾਮਿਲਨਾਡੂ ਵਿੱਚ ਹੋਇਆ ਸੀ। ਉਸਨੇ ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਆਪਣੀ ਐਰੋਨੋਟਿਕਲ ਇੰਜੀਨੀਅਰਿੰਗ ਕੀਤੀ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਵਿੱਚ ਸ਼ਾਮਲ ਹੋ ਗਏ। ਡਾ ਕਲਾਮ ਨੂੰ 1990 ਵਿੱਚ ਪਦਮ ਵਿਭੂਸ਼ਣ ਅਤੇ 1997 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।


ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਮੌਤ


ਸਾਬਕਾ ਰਾਸ਼ਟਰਪਤੀ 27 ਜੁਲਾਈ, 2015 ਨੂੰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਸ਼ਿਲਾਂਗ ਵਿੱਚ ਭਾਸ਼ਣ ਦੇਣ ਦੌਰਾਨ 83 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।