ਨਵੀਂ ਦਿੱਲੀ: ਭਾਰਤੀ ਫੌਜ ਨੇ ਵੱਡੀ ਗਿਣਤੀ ਵਿੱਚ ਏਕੇ-103 ਅਸਾਲਟ ਰਾਈਫਲਾਂ ਦੀ ਖਰੀਦ ਲਈ ਰੂਸ ਨਾਲ ਸਮਝੌਤੇ 'ਤੇ ਦਸਤਖਤ ਕੀਤੇ ਹਨ। ਫੌਜ ਇੱਕ ਮੈਗਾ ਇਨਫੈਂਟਰੀ ਆਧੁਨਿਕੀਕਰਨ ਪ੍ਰੋਗਰਾਮ ਲਾਗੂ ਕਰ ਰਹੀ ਹੈ ਜਿਸ ਅਧੀਨ ਪੁਰਾਣੇ ਹਥਿਆਰਾਂ ਨੂੰ ਬਦਲਣ ਲਈ ਵੱਡੀ ਗਿਣਤੀ ਵਿੱਚ ਲਾਈਟ ਮਸ਼ੀਨ ਗਨ, ਬੈਟਲ ਕਾਰਬਾਈਨ ਤੇ ਅਸਾਲਟ ਰਾਈਫਲਾਂ ਖਰੀਦੀਆਂ ਜਾ ਰਹੀਆਂ ਹਨ। ਇਸ ਤਹਿਤ ਭਾਰਤੀ ਹਵਾਈ ਫੌਜ ਦੇ ਜਵਾਨਾਂ ਨੂੰ ਇਨਸਾਸ ਰਾਈਫਲਾਂ ਦੀ ਬਜਾਏ ਆਧੁਨਿਕ ਏਕੇ-103 ਰਾਈਫਲਾਂ ਦਿੱਤੀਆਂ ਜਾਣਗੀਆਂ।
ਜਲ ਸੈਨਾ ਦੇ ਸਮੁੰਦਰੀ ਕਮਾਂਡੋ ਪਹਿਲਾਂ ਹੀ ਏਕੇ-103 ਰਾਈਫਲਾਂ ਦੀ ਵਰਤੋਂ ਕਰ ਰਹੇ ਹਨ। ਇਸ ਆਧੁਨਿਕ ਹਥਿਆਰ ਦੀ ਵਰਤੋਂ ਕਸ਼ਮੀਰ ਵਾਦੀ ਦੀ ਵੁਲਰ ਝੀਲ ਵਿੱਚ ਅੱਤਵਾਦੀਆਂ ਵਿਰੁੱਧ ਤਾਇਨਾਤੀ ਦੇ ਦੌਰਾਨ ਕੀਤੀ ਜਾਂਦੀ ਹੈ।
ਅਹਿਮ ਗੱਲਾਂ
· ਏਕੇ-103 ਰਾਈਫਲ ਦਰਅਸਲ ਏਕੇ-47 ਦਾ ਇੱਕ ਹਲਕਾ ਤੇ ਸੁਰੱਖਿਅਤ ਅਪਗ੍ਰੇਡਡ ਵਰਜ਼ਨ ਹੈ।
· ਇਹ ਆਧੁਨਿਕ ਵਿਸ਼ੇਸ਼ਤਾਵਾਂ ਨਾਲ ਲੈਸ ਇੱਕ ਬੁਨਿਆਦੀ ਪੈਦਲ ਫੌਜ ਅਸਾਲਟ ਰਾਈਫਲ ਹੈ। ਇਸ ਦੀ ਮੈਗਜ਼ੀਨ 30 ਗੋਲੀਆਂ ਲੋਡ ਕਰ ਸਕਦੀ ਹੈ।
· ਏਕੇ ਸੀਰੀਜ਼ ਰਾਈਫਲਾਂ ਦੇ ਵੱਖ ਵੱਖ ਪੁਰਾਣੇ ਸੰਸਕਰਣਾਂ ਦੀਆਂ ਮੈਗਜ਼ੀਨਾਂ ਵੀ ਇਸ ਵਿੱਚ ਕੰਮ ਕਰ ਸਕਦੀਆਂ ਹਨ।
· ਇਸ ਵਿੱਚ ਇੱਕ ਦੂਰਬੀਨ ਤੇ ਨਾਈਟ ਵਿਜ਼ਨ ਦੇ ਨਾਲ ਨਾਲ ਇੱਕ ਚਾਕੂ ਤੇ ਗ੍ਰੇਨੇਡ ਲਾਂਚਰ ਵੀ ਹੈ।
ਏਕੇ-103 ਅਤੇ ਓਕੇ -47 ਦੇ ਵਿੱਚ ਫ਼ਰਕ
ਏਕੇ -103
o ਇਸ ਨਾਲ ਇੱਕ ਮਿੰਟ ਵਿੱਚ 650 ਰਾਊਂਡ ਫਾਇਰ ਕੀਤੇ ਜਾ ਸਕਦੇ ਹਨ।
o ਇਹ ਆਟੋਮੈਟਿਕ ਤੇ ਸੈਮੀ-ਆਟੋਮੈਟਿਕ ਮੋਡ ਉੱਤੇ ਸਹੀ ਨਿਸ਼ਾਨੇ ਲਾਯਉਣ ਦੇ ਸਮਰੱਥ ਹੈ ਤੇ ਵਧੇਰੇ ਸੁਰੱਖਿਅਤ ਹੈ।
o 500 ਮੀਟਰ ਦੀ ਰੇਂਜ ਤੱਕ ਨਿਸ਼ਾਨਿਆਂ ਨੂੰ ਮਾਰ ਸਕਦਾ ਹੈ।
ਏਕੇ 47
o ਇੱਕ ਮਿੰਟ ਵਿੱਚ 600 ਰਾਊਂਡ ਤੱਕ ਫਾਇਰ ਕਰਨਾ ਸੰਭਵ ਹੈ।
o ਇਹ ਪੂਰੇ ਆਟੋ ਮੋਡ ’ਤੇ ਅਸਥਿਰ ਤੇ ਥੋੜ੍ਹਾ ਅਸੁਰੱਖਿਅਤ ਹੈ।
o ਇਸ ਦੀ ਨਿਸ਼ਾਨਾ ਸੀਮਾ 400 ਮੀਟਰ ਤੱਕ ਹੈ।
ਹਵਾਈ ਫੌਜ ਨੂੰ ਇਸ ਵੇਲੇ 1.5 ਲੱਖ ਨਵੀਆਂ ਅਸਾਲਟ ਰਾਈਫਲਾਂ ਦੀ ਲੋੜ ਹੈ। ਨਵੀਂ ਏਕੇ-103 ਰਾਈਫਲਾਂ ਅਗਲੇ ਕੁਝ ਮਹੀਨਿਆਂ ਵਿੱਚ ਹਵਾਈ ਫੌਜ ਨੂੰ ਦਿੱਤੇ ਜਾਣ ਦੀ ਉਮੀਦ ਹੈ। ਇਸ ਨਾਲ ਅੱਤਵਾਦੀ ਹਮਲਿਆਂ ਨਾਲ ਨਜਿੱਠਣ ਦੀ ਇਸ ਦੀ ਸਮਰੱਥਾ ਵਿੱਚ ਸੁਧਾਰ ਹੋਵੇਗਾ।
ਸੂਤਰਾਂ ਨੇ ਦੱਸਿਆ ਕਿ ਰੂਸ ਤੋਂ 70,000 ਅਸਾਲਟ ਰਾਈਫਲਾਂ ਖਰੀਦਣ ਲਈ ਐਮਰਜੈਂਸੀ ਵਿਵਸਥਾਵਾਂ ਤਹਿਤ ਪਿਛਲੇ ਹਫਤੇ ਲਗਪਗ 300 ਕਰੋੜ ਰੁਪਏ ਦੇ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਗਏ ਸਨ।