ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 'ਚ ਵਿਵਾਦਤ ਭਾਸ਼ਣਾਂ ਕਰਕੇ ਚਰਚਾ 'ਚ ਰਹੇ ਬੀਜੇਪੀ ਆਗੂ ਕਪਿਲ ਮਿਸ਼ਰਾ ਨੂੰ ਦਿੱਲੀ ਪੁਲਿਸ ਨੇ ਵਾਈ ਪਲੱਸ ਸੁਰੱਖਿਆ ਦਿੱਤੀ ਹੈ। ਇਸ ਸੁਰੱਖਿਆ ਦੇ ਤਹਿਤ ਕਪਿਲ ਮਿਸ਼ਰਾ ਨੂੰ 24 ਘੰਟੇ ਦਿੱਲੀ ਪੁਲਿਸ ਦਾ ਇੱਕ ਸਿਪਾਹੀ ਬਤੌਰ ਨਿੱਜੀ ਸੁਰੱਖਿਆ ਅਧਿਕਾਰੀ ਦੇ ਤੌਰ 'ਤੇ ਮਿਲਿਆ ਹੈ।
ਇਹ ਵੀ ਪੜ੍ਹੋ:
ਨਾਗਰਿਕਤਾ ਕਾਨੂੰਨ ਖਿਲਾਫ ਮੁੜ ਉਭਲਿਆ ਭਾਰਤ
ਫਿਲਮਕਾਰ ਨੇ ਸ਼ੇਅਰ ਕੀਤੀ ਦਿੱਲੀ ਹਿੰਸਾ ਦੀ ਵੀਡੀਓ, ਕਿਹਾ- "ਦਹਿਕ ਰਹੀ ਦਿੱਲੀ, ਪੀਐਮ ਬੇਖ਼ਬਰ"
ਦਿੱਲੀ ਪੁਲਿਸ ਮੁਤਾਬਕ ਇਹ ਸੁਰੱਖਿਆ ਉਨ੍ਹਾਂ ਨੂੰ ਮਿਲੀ ਧਮਕੀ ਦੇ ਆਧਾਰ 'ਤੇ ਦਿੱਤੀ ਗਈ ਹੈ। ਕਪਿਲ ਮਿਸ਼ਰਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਦਾ ਥਰੈੱਟ ਪਰਸੈਪਸ਼ਨ ਕੀਤਾ ਗਿਆ ਸੀ। ਇਸ ਦੌਰਾਨ ਸਾਹਮਣੇ ਆਇਆ ਕਿ ਅਸਲ 'ਚ ਮਿਸ਼ਰਾ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।
ਇਸ ਦੇ ਨਾਲ ਹੀ ਦਿੱਲੀ ਪੁਲਿਸ ਆਪਣੇ 'ਤੇ ਅਜਿਹਾ ਕੋਈ ਇਲਜ਼ਾਮ ਨਹੀਂ ਲੈਣਾ ਚਾਹੁੰਦੀ ਸੀ ਜਿਸ ਦੇ ਆਧਾਰ 'ਤੇ ਇਹ ਕਿਹਾ ਜਾਵੇ ਕਿ ਦਿੱਲੀ ਪੁਲਿਸ ਦੀ ਲਾਪ੍ਰਵਾਹੀ ਕਾਰਨ ਕਪਿਲ ਮਿਸ਼ਰਾ 'ਤੇ ਹਮਲਾ ਹੋਇਆ ਹੈ। ਕਪਿਲ ਮਿਸ਼ਰਾ ਆਪਣੇ ਭੜਕਾਊ ਭਾਸ਼ਣਾਂ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਚਰਚਾ 'ਚ ਹਨ। ਹੋ ਸਕਦਾ ਹੈ ਇਸ ਕਰਕੇ ਹੀ ਉਨ੍ਹਾਂ ਨੂੰ ਧਮਕੀ ਮਿਲੀ ਹੋਵੇ।
ਇਹ ਵੀ ਪੜ੍ਹੋ:
ਸਾਬਕਾ ਕਮਿਸ਼ਨਰ ਦਾ ਵੱਡਾ ਬਿਆਨ, ਕਿਹਾ- ਸ਼ਾਹਰੁਖ ਨੂੰ ਮਾਰਨੀ ਚਾਹੀਦੀ ਸੀ ਗੋਲੀ, ਕਪਿਲ-ਅਨੁਰਾਗ 'ਤੇ ਕਿਉਂ ਨਹੀਂ ਹੋਇਆ ਐਕਸ਼ਨ?
ਭੜਕਾਊ ਬਿਆਨ ਦੇ ਵਾਲੇ ਬੀਜੇਪੀ ਲੀਡਰ ਕਪਿਲ ਮਿਸ਼ਰਾ ਨੂੰ ਵਾਈ ਪਲੱਸ ਸੁਰੱਖਿਆ, ਮਿਲੀ ਧਮਕੀ, ਜਾਨ ਨੂੰ ਖ਼ਤਰਾ
ਏਬੀਪੀ ਸਾਂਝਾ
Updated at:
03 Mar 2020 12:20 PM (IST)
ਦਿੱਲੀ ਵਿਧਾਨ ਸਭਾ ਚੋਣਾਂ 'ਚ ਵਿਵਾਦਤ ਭਾਸ਼ਣਾਂ ਕਰਕੇ ਚਰਚਾ 'ਚ ਰਹੇ ਬੀਜੇਪੀ ਆਗੂ ਕਪਿਲ ਮਿਸ਼ਰਾ ਨੂੰ ਦਿੱਲੀ ਪੁਲਿਸ ਨੇ ਵਾਈ ਪਲੱਸ ਸੁਰੱਖਿਆ ਦਿੱਤੀ ਹੈ। ਇਸ ਸੁਰੱਖਿਆ ਦੇ ਤਹਿਤ ਕਪਿਲ ਮਿਸ਼ਰਾ ਨੂੰ 24 ਘੰਟੇ ਦਿੱਲੀ ਪੁਲਿਸ ਦਾ ਇੱਕ ਸਿਪਾਹੀ ਬਤੌਰ ਨਿੱਜੀ ਸੁਰੱਖਿਆ ਅਧਿਕਾਰੀ ਦੇ ਤੌਰ 'ਤੇ ਮਿਲਿਆ ਹੈ।
- - - - - - - - - Advertisement - - - - - - - - -